ਸੇਵਾ ’ਚ ਕਮੀ ਲਈ ECGCI ਦੇਵੇਗੀ ਪਿਆਜ਼ ਵਪਾਰੀ ਨੂੰ 54 ਲੱਖ ਰੁਪਏ

11/17/2019 9:39:19 PM

ਮੁੰਬਈ (ਭਾਸ਼ਾ)-ਮਹਾਰਾਸ਼ਟਰ ਰਾਜ ਖਪਤਕਾਰ ਵਿਵਾਦ ਨਿਪਟਾਰਾ ਕਮਿਸ਼ਨ ਨੇ ਐਕਸਪੋਰਟ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਆਫ ਇੰਡੀਆ (ਈ. ਸੀ. ਜੀ. ਸੀ. ਆਈ.) ਨੂੰ ਸੇਵਾ ’ਚ ਕਮੀ ਲਈ ਇਕ ਪਿਆਜ਼ ਵਪਾਰੀ ਨੂੰ 54,20,234 ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ।

ਕੀ ਹੈ ਮਾਮਲਾ

ਸ਼ਿਕਾਇਤ ਅਨੁਸਾਰ ਪਿਆਜ਼ ਬਰਾਮਦ ’ਚ ਸ਼ਾਮਲ ਨਵੀ ਮੁੰਬਈ ਸਥਿਤ ਬਲਾਸਮ ਗਰਾਸਰੀ ਐਂਡ ਫੂਡਸ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਈ. ਸੀ. ਜੀ. ਸੀ. ਆਈ. ਤੋਂ 8 ਕਰੋਡ਼ ਰੁਪਏ ਦੀ ਮਲਟੀ ਬਾਇਰ ਰਿਸਕ ਪਾਲਿਸੀ ਨਵੰਬਰ 2014 ਤੋਂ ਇਕ ਸਾਲ ਦੀ ਮਿਆਦ ਲਈ ਖਰੀਦੀ ਸੀ। ਬਰਾਮਦਕਾਰ ਨੂੰ ਵੀਅਤਨਾਮ ਤੋਂ ਇਕ ਬਰਾਮਦ ਆਰਡਰ ਮਿਲਿਆ ਸੀ। ਉਸ ਅਨੁਸਾਰ 11 ਤੋਂ 17 ਨਵੰਬਰ 2014 ਤੱਕ 4 ਖੇਪ ਬੁੱਕ ਹੋਈ। ਹਾਲਾਂਕਿ ਪਹਿਲੀਆਂ 2 ਖੇਪਾਂ ਪ੍ਰਾਪਤ ਕਰਨ ਤੋਂ ਬਾਅਦ ਖਰੀਦਦਾਰ ਨੇ ਬਰਾਮਦਕਾਰ ਨੂੰ ਵਿੱਤੀ ਅਤੇ ਮਾਰਕੀਟਿੰਗ ਸਮੱਸਿਆਵਾਂ ਦਾ ਹਵਾਲਾ ਦਿੰਦਿਆਂ ਬਾਕੀ ਖੇਪ ਨਾ ਭੇਜਣ ਲਈ ਕਿਹਾ। ਹਾਲਾਂਕਿ ਖੇਪਾਂ ਪਹਿਲਾਂ ਹੀ ਭੇਜ ਦਿੱਤੀਆਂ ਗਈਆਂ ਸਨ, ਬਰਾਮਦਕਾਰ ਨੇ ਉਸ ਨੂੰ ਵੀਅਤਨਾਮ ਅਤੇ ਮਲੇਸ਼ੀਆ ’ਚ ਵੱਖ-ਵੱਖ ਖਰੀਦਦਾਰਾਂ ਨੂੰ ਵੇਚ ਦਿੱਤਾ। ਸ਼ਿਕਾਇਤ ’ਚ ਕਿਹਾ ਗਿਆ ਕਿ ਇਸ ਨਾਲ ਉਸ ਨੂੰ 48.70 ਲੱਖ ਰੁਪਏ ਦਾ ਨੁਕਸਾਨ ਹੋਇਆ। ਸ਼ਿਕਾਇਤਕਰਤਾ ਨੇ ਈ. ਸੀ. ਜੀ. ਸੀ. ਆਈ. ਦੇ ਸਾਹਮਣੇ ਦਾਅਵਾ ਪੇਸ਼ ਕੀਤਾ, ਜਿਸ ਨੇ ਇਹ ਕਹਿੰਦਿਆਂ ਇਸ ਨੂੰ ਖਾਰਿਜ ਕਰ ਦਿੱਤਾ ਕਿ ਖਰੀਦਦਾਰ ਨੇ ਗੁਣਵੱਤਾ ਦਾ ਮੁੱਦਾ ਚੁੱਕਿਆ ਸੀ, ਜੋ ਦਾਅਵੇ ’ਚ ਸ਼ਾਮਲ ਨਹੀਂ ਹੈ। ਸ਼ਿਕਾਇਤਕਰਤਾ ਨੇ ਹਾਲਾਂਕਿ ਦਲੀਲ ਦਿੱਤੀ ਕਿ ਖਰੀਦਦਾਰ ਨੇ 2 ਖੇਪਾਂ ਭੇਜੇ ਜਾਣ ਦੇ 8 ਮਹੀਨੇ ਬਾਅਦ ਜੁਲਾਈ 2015 ’ਚ ਗੁਣਵੱਤਾ ਦਾ ਮੁੱਦਾ ਚੁੱਕ ਕੇ ਉਸ ਨੂੰ ਠੱਗਿਆ ਸੀ।

ਇਹ ਕਿਹਾ ਕਮਿਸ਼ਨ ਨੇ

ਕਮਿਸ਼ਨ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਈ. ਸੀ. ਜੀ. ਸੀ. ਆਈ. ਲਿਮਟਿਡ ਨੇ ਦਰਾਮਦ-ਬਰਾਮਦ ਦੌਰਾਨ ਨੁਕਸਾਨ ਲਈ ਸ਼ਿਕਾਇਤਕਰਤਾ ਦਾ ਬੀਮਾ ਕਰਨ ਤੋਂ ਬਾਅਦ ਮੂਲ ਖਰੀਦਦਾਰ ਵੱਲੋਂ ਦੇਰੀ ਨਾਲ ਸੂਚਨਾ ਦਿੱਤੇ ਜਾਣ ਦੇ ਆਧਾਰ ’ਤੇ ਦਾਅਵੇ ਨੂੰ ਖਾਰਿਜ ਕਰ ਦਿੱਤਾ। ਕਮਿਸ਼ਨ ਨੇ ਇਹ ਵੀ ਕਿਹਾ ਕਿ ਈ. ਸੀ. ਜੀ. ਸੀ. ਆਈ. ਗੁਣਵੱਤਾ ਮਾਹਿਰ ਦਾ ਕੋਈ ਰਿਪੋਰਟ ਰਿਕਾਰਡ ’ਚ ਨਹੀਂ ਲਿਆਇਆ, ਇਸ ਲਈ ਉਹ ਆਪਣਾ ਤਰਕ ਸਾਬਤ ਕਰਨ ’ਚ ਅਸਫਲ ਰਿਹਾ। ਇਸ ਕਰ ਕੇ ਸ਼ਿਕਾਇਤਕਰਤਾ ਦੇ ਦਾਅਵੇ ਨੂੰ ਖਾਰਿਜ ਕਰਨਾ ਸੇਵਾ ’ਚ ਕਮੀ ਅਤੇ ਅਣਉਚਿਤ ਵਪਾਰ ਵਿਹਾਰ ਦੇ ਬਰਾਬਰ ਹੈ। ਕਮਿਸ਼ਨ ਨੇ ਆਪਣੇ ਹੁਕਮ ’ਚ ਈ. ਸੀ. ਜੀ. ਸੀ. ਆਈ. ਨੂੰ ਸ਼ਿਕਾਇਤਕਰਤਾ ਨੂੰ ਹੋਏ ਨੁਕਸਾਨ ਲਈ 48,70,234 ਰੁਪਏ, ਮਾਨਸਿਕ ਪ੍ਰੇਸ਼ਾਨੀ ਲਈ 5 ਲੱਖ ਅਤੇ 50,000 ਰੁਪਏ ਮੁਕੱਦਮੇ ਦੇ ਖਰਚ ਲਈ ਭੁਗਤਾਨ ਕਰਨ ਲਈ ਕਿਹਾ ਹੈ।


Karan Kumar

Content Editor

Related News