ਮਹਿੰਗੀਆਂ ਸਬਜ਼ੀਆਂ ਨੇ ਵਿਗਾੜਿਆ ਰਸੋਈ ਦਾ ਬਜਟ, ਟਮਾਟਰ 50 ਰੁਪਏ ਤੋਂ ਪਾਰ, ਬੈਂਗਣ ਵੀ ਹੋਇਆ 80 ਰੁਪਏ

Sunday, Oct 09, 2022 - 04:25 PM (IST)

ਮਹਿੰਗੀਆਂ ਸਬਜ਼ੀਆਂ ਨੇ ਵਿਗਾੜਿਆ ਰਸੋਈ ਦਾ ਬਜਟ, ਟਮਾਟਰ 50 ਰੁਪਏ ਤੋਂ ਪਾਰ, ਬੈਂਗਣ ਵੀ ਹੋਇਆ 80 ਰੁਪਏ

ਨਵੀਂ ਦਿੱਲੀ - ਦੇਸ਼ 'ਚ ਇਸ ਸਮੇਂ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। ਪਹਿਲਾਂ ਦੁਸਹਿਰਾ ਅਤੇ ਹੁਣ ਲੋਕਾਂ ਨੇ ਦੀਵਾਲੀ, ਛਠ ਪੂਜਾ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਪਰ ਇਸ ਤਿਉਹਾਰੀ ਸੀਜ਼ਨ ਵਿੱਚ ਸਬਜ਼ੀਆਂ ਨੇ ਆਮ ਆਦਮੀ ਦਾ ਬਜਟ ਵਿਗਾੜ ਦਿੱਤਾ ਹੈ। ਟਮਾਟਰ ਦਾ ਭਾਅ 50 ਰੁਪਏ ਪ੍ਰਤੀ ਕਿਲੋ ਦੇ ਪਾਰ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਇੱਕ ਕਿਲੋ ਬੈਂਗਣ 80 ਰੁਪਏ ਵਿੱਚ ਵਿਕ ਰਹੇ ਹਨ।

ਇਹ ਵੀ ਪੜ੍ਹੋ : ਚੀਨ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ 'ਚ Apple,iPhone ਦੇ ਬਾਅਦ ਹੋਰ ਸਾਜ਼ੋ-ਸਾਮਾਨ ਵੀ ਬਣੇਗਾ ਭਾਰਤ 'ਚ

ਨੋਇਡਾ ਦੇ ਸਫਲ ਸਟੋਰ 'ਤੇ ਆਲੂ 18 ਤੋਂ 22 ਰੁਪਏ ਪ੍ਰਤੀ ਕਿਲੋ, ਗੋਭੀ 98 ਰੁਪਏ ਪ੍ਰਤੀ ਕਿਲੋ, ਬੈਂਗਣ 45 ਰੁਪਏ ਕਿਲੋ ਅਤੇ ਟਮਾਟਰ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇਸ ਦੇ ਨਾਲ ਹੀ ਨੋਇਡਾ ਵਿੱਚ ਪ੍ਰਚੂਨ ਵਿਕਰੇਤਾ ਆਲੂ 25 ਤੋਂ 30 ਰੁਪਏ, ਗੋਭੀ 100 ਰੁਪਏ, ਲੌਕੀ 80 ਤੋਂ 90 ਰੁਪਏ, ਬੈਂਗਣ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਰਹੇ ਹਨ। ਪਰਚੂਨ ਬਾਜ਼ਾਰ ਵਿੱਚ ਇੱਕ ਕਿਲੋ ਟਮਾਟਰ 54 ਰੁਪਏ ਵਿੱਚ ਵਿਕ ਰਿਹਾ ਹੈ।

ਜਾਣੋ ਕਿਉਂ ਵਧ ਰਹੀਆਂ ਹਨ ਕੀਮਤਾਂ

ਕੀਮਤਾਂ ਵਧਣ ਦਾ ਮੁੱਖ ਕਾਰਨ ਮੀਂਹ ਹੈ। ਉੱਤਰੀ ਭਾਰਤ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਭਾਰੀ ਮੀਂਹ ਪਿਆ ਹੈ। ਇਸ ਕਾਰਨ ਮੰਡੀਆਂ ਦੀ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ। ਸਪਲਾਈ ਮੰਗ ਨੂੰ ਪੂਰਾ ਨਹੀਂ ਕਰ ਰਹੀ ਹੈ। ਇਸ ਤੋਂ ਇਲਾਵਾ ਮਾਲ ਦੀ ਢੋਆ-ਢੁਆਈ ਵਿੱਚ ਲੱਗੀਆਂ ਗੱਡੀਆਂ ਨੇ ਕਿਰਾਏ ਵਿੱਚ ਵਾਧਾ ਕੀਤਾ ਹੈ। ਜਿਸ ਦਾ ਅਸਰ ਕੀਮਤਾਂ ਉੱਤੇ ਸਾਫ਼ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਮਰਸੀਡੀਜ਼ ਦੀ ਲਾਂਚਿੰਗ ਮੌਕੋ ਨਿਤਿਨ ਗਡਕਰੀ ਨੇ ਕਿਹਾ, 'ਇਸ ਨੂੰ ਮੈਂ ਵੀ ਨਹੀਂ ਖ਼ਰੀਦ ਸਕਦਾ, ਅਸੀਂ ਮਿਡਲ ਕਲਾਸ ਲੋਕ'

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News