ਭਾਰਤੀ ਸ਼ਰਧਾਲੂਆਂ ਨੂੰ ਮਹਿੰਗੀ ਪੈ ਰਹੀ ਮਹਾਕੁੰਭ ਦੀ ਡੁਬਕੀ, ਪਰ ਵਿਦੇਸ਼ੀਆਂ ਨੂੰ ਸਸਤੀ
Friday, Jan 31, 2025 - 02:03 PM (IST)
ਨਵੀਂ ਦਿੱਲੀ - 144 ਸਾਲ ਬਾਅਦ ਪ੍ਰਯਾਗਰਾਜ ਦੇ ਪਵਿੱਤਰ ਸੰਗਮ ਘਾਟ ਤੇ ਮਹਾਕੁੰਭ ਦਾ ਮੇਲਾ ਚਲ ਰਿਹਾ ਹੈ। ਜਿਸ ਕਾਰਨ ਇਹ ਹਰ ਕਿਸੇ ਲਈ ਆਸਥਾ ਦਾ ਕੇਂਦਰ ਬਣਿਆ ਹੋਇਆ ਹੈ। ਇਥੇ ਇਸ਼ਨਾਨ ਲਈ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਪੂਰੀ ਸ਼ਰਧਾ ਨਾਲ ਪਹੁੰਚ ਰਹੇ ਹਨ। ਇਸ ਦੌਰਾਨ ਸ਼ਰਧਾਲੂਆਂ ਨੂੰ ਕਈ ਖੱਟੇ-ਮਿੱਠੇ ਅਨੁਭਵ ਦੇਖਣ ਨੂੰ ਮਿਲ ਰਹੇ ਹਨ।
ਜਿੱਥੇ ਕੁੱਭ ਇਸ਼ਨਾਨ ਲਈ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਏਅਰਲਾਈਨ ਦੇ ਮਹਿੰਗੇ ਕਿਰਾਏ ਵੱਡੀ ਸਮੱਸਿਆ ਬਣੇ ਹੋਏ। ਉੱਥੇ ਵਿਦੇਸ਼ ਵਿਚ ਰਹਿ ਰਹੀ ਰੂਪਾ ਮੁਰਥੀ ਨੇ ਏਅਰਲਾਈਨ ਦੇ ਕਿਰਾਏ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਰੂਪਾ ਮੁਤਾਬਕ ਇੰਡੀਗੋ ਦੀ ਫਲਾਈਟ Dallas(USA) ਤੋਂ ਬੈਂਗਲੁਰੂ ਤੱਕ ਦੇ ਰਾਊਂਡਟ੍ਰਿਪ ਦੀ ਲਾਗਤ 958 ਡਾਲਰ ਪੈ ਰਹੀ ਹੈ। ਦੂਜੇ ਪਾਸੇ ਬੈਂਗਲੁਰੂ ਤੋਂ ਪ੍ਰਯਾਗਰਾਜ ਤੱਕ ਦੇ ਰਾਊਂਡਟ੍ਰਿਪ ਦੀ ਲਾਗਤ 747 ਡਾਲਰ ਪੈ ਰਹੀ ਹੈ। ਜਿਹੜੀ ਕਿ ਕਿਸੇ ਵੀ ਮਿਡਲ ਕਲਾਸ ਵਿਅਕਤੀ ਲਈ ਬਹੁਤ ਜ਼ਿਆਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਏਅਰਲਾਈਨਸ ਨੂੰ ਫਲਾਈਟ ਦਾ ਕਿਰਾਇਆ ਤਰਕਸੰਗਤ ਬਣਾਉਣਾ ਚਾਹੀਦਾ ਹੈ ਤਾਂ ਜੋ ਵਧੇਰੇ ਹਿੰਦੂ ਮਹਾਂਕੁੰਭ ਵਿਚ ਹਿੱਸਾ ਲੈਣ ਦੇ ਯੋਗ ਹੋ ਸਕਣ।
ਇਸ ਟਵੀਟ ਨੂੰ ਲੈ ਕੇ ਵੱਖ-ਵੱਖ ਯੂਜ਼ਰ ਦੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ । ਕੋਈ ਕਹਿ ਰਿਹਾ ਹੈ ਕਿ ਇਹ ਏਅਰਲਾਈਨ ਲਈ ਕਮਾਈ ਦਾ ਮੌਕਾ ਹੈ ਅਤੇ ਕੁਝ ਯੂਜ਼ਰ ਕਹਿ ਰਹੇ ਹਨ ਕਿ DGCA ਭਾਵ ਸਰਕਾਰ ਨੂੰ ਇਸ ਮੁੱਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਕਿਰਾਇਆ ਨੂੰ ਘੱਟ ਕੀਤਾ ਜਾਵੇ।