ਹਾੜੀ ਦੇ ਸੀਜ਼ਨ ’ਚ ਮਸਰਾਂ ਦੀ ਦਾਲ ਦੇ ਰਿਕਾਰਡ ਉਤਪਾਦਨ ਦੀ ਉਮੀਦ : ਸਕੱਤਰ

Saturday, Jan 13, 2024 - 04:44 PM (IST)

ਹਾੜੀ ਦੇ ਸੀਜ਼ਨ ’ਚ ਮਸਰਾਂ ਦੀ ਦਾਲ ਦੇ ਰਿਕਾਰਡ ਉਤਪਾਦਨ ਦੀ ਉਮੀਦ : ਸਕੱਤਰ

ਨਵੀਂ ਦਿੱਲੀ (ਭਾਸ਼ਾ)– ਮੌਜੂਦਾ ਹਾੜੀ ਦੇ ਸੀਜ਼ਨ ’ਚ ਖੇਤੀ ਦਾ ਰਕਬਾ ਵਧਣ ਨਾਲ ਮਸਰਾਂ ਦੀ ਦਾਲ ਦਾ ਉਤਪਾਦਨ 19 ਲੱਖ ਟਨ ਨਾਲ ਹੁਣ ਤੱਕ ਦੇ ਉੱਚ ਪੱਧਰ ’ਤੇ ਪੁੱਜਣ ਦੀ ਉਮੀਦ ਹੈ। ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਇੱਥੇ ਇਕ ਪ੍ਰੋਗਰਾਮ ’ਚ ਇਹ ਅਨੁਮਾਨ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਸਾਲ ਮਸਰਾਂ ਦੀ ਦਾਲ ਦੀ ਪੈਦਾਵਾਰ ਸਭ ਤੋਂ ਵੱਧ ਹੋਣ ਵਾਲੀ ਹੈ। ਅਧਿਕਾਰਕ ਅੰਕੜਿਆਂ ਮੁਤਾਬਕ 2022-23 ਹਾੜੀ ਸੀਜ਼ਨ ਵਿਚ ਮਸਰਾਂ ਦੀ ਦਾਲ ਦਾ ਉਤਪਾਦਨ 15.5 ਲੱਖ ਟਨ ਸੀ।

ਇਹ ਵੀ ਪੜ੍ਹੋ - Flight Offers: ਹਵਾਈ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਸਿਰਫ਼ 1799 ਰੁਪਏ 'ਚ ਹੋਵੇਗੀ ਫਲਾਈਟ ਬੁੱਕ

ਸਕੱਤਰ ਨੇ ਸ਼ੁੱਕਰਵਾਰ ਨੂੰ ਗਲੋਬਲ ਪਲਸ ਕਨਫੈੱਡਰੇਸ਼ਨ (ਜੀ. ਪੀ. ਸੀ.) ਦੇ ਪ੍ਰੋਗਰਾਮ ’ਚ ਕਿਹਾ ਕਿ ਇਸ ਸਾਲ ਮਸਰਾਂ ਦੀ ਦਾਲ ਦਾ ਉਤਪਾਦਨ ਹੁਣ ਤੱਕ ਦੇ ਉੱਚ ਪੱਧਰ ’ਤੇ ਹੋਣ ਵਾਲਾ ਹੈ। ਸਾਡਾ ਮਸਰ ਉਤਪਾਦਨ ਦੁਨੀਆ ਵਿਚ ਸਭ ਤੋਂ ਵੱਧ ਹੋਵੇਗਾ। ਇਸ ਦਾ ਰਕਬਾ ਵਧ ਗਿਆ ਹੈ। ਦੁਨੀਆ ਵਿਚ ਦਾਲਾਂ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਖਪਤਕਾਰ ਹੋਣ ਦੇ ਬਾਵਜੂਦ ਭਾਰਤ ਘਰੇਲੂ ਪੱਧਰ ’ਤੇ ਇਸ ਦੀ ਕਮੀ ਨੂੰ ਪੂਰਾ ਕਰਨ ਲਈ ਮਸਰ ਅਤੇ ਅਰਹਰ ਸਮੇਤ ਕੁੱਝ ਦਾਲਾਂ ਦੀ ਦਰਾਮਦ ਕਰਦਾ ਹੈ। ਚਾਲੂ ਹਾੜੀ ਸੀਜ਼ਨ ਵਿਚ ਵਧੇ ਹੋਏ ਇਲਾਕੇ ਵਿਚ ਮਸਰ ਦੀ ਖੇਤੀ ਕੀਤੀ ਗਈ ਹੈ।

ਇਹ ਵੀ ਪੜ੍ਹੋ - ਅਮੀਰਾਂ ਦੀ ਲਿਸਟ ’ਚ ਵਧਿਆ ਮੁਕੇਸ਼ ਅੰਬਾਨੀ ਦਾ ਕੱਦ, 100 ਅਰਬ ਡਾਲਰ ਤੋਂ ਪਾਰ ਹੋਈ ਜਾਇਦਾਦ

ਖੇਤੀਬਾੜੀ ਮੰਤਰਾਲਾ ਦੇ ਅੰਕੜਿਆ ਮੁਤਾਬਕ ਚਾਲੂ ਹਾੜੀ ਸੀਜ਼ਨ ਵਿਚ 12 ਜਨਵਰੀ ਤੱਕ ਮਸਰ ਦਾ ਕੁੱਲ ਰਕਬਾ ਵਧ ਕੇ 19.4 ਲੱਖ ਹੈਕਟੇਅਰ ਹੋ ਗਿਆ ਹੈ, ਜਦ ਕਿ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ ਇਹ 18.3 ਲੱਖ ਹੈਕਟੇਅਰ ਸੀ। ਉਨ੍ਹਾਂ ਨੇ ਕਿਹਾ ਕਿ ਹਾੜੀ ਫ਼ਸਲ ਸੀਜ਼ਨ ’ਚ ਮਸਰ ਦਾ ਉਤਪਾਦਨ 16 ਲੱਖ ਟਨ ਹੋਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ - ਭਾਰਤੀਆਂ ਲੋਕਾਂ ਲਈ ਖ਼ਾਸ ਖ਼ਬਰ, ਇਸ ਸਾਲ ਇੰਨੇ ਫ਼ੀਸਦੀ ਹੋ ਸਕਦਾ ਹੈ ਤਨਖ਼ਾਹ 'ਚ ਵਾਧਾ

ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਔਸਤਨ 2.6-2.7 ਕਰੋੜ ਟਨ ਦਾਲਾਂ ਦਾ ਸਾਲਾਨਾ ਉਤਪਾਦਨ ਹੁੰਦਾ ਹੈ। ਛੋਲੇ ਅਤੇ ਮੂੰਗ ਦੇ ਮਾਮਲੇ ਵਿਚ ਦੇਸ਼ ਆਤਮ-ਨਿਰਭਰ ਹੈ ਪਰ ਅਰਹਰ ਅਤੇ ਮਸਰ ਵਰਗੀਆਂ ਦਾਲਾਂ ਦੇ ਮਾਮਲੇ ਵਿਚ ਉਸ ਨੂੰ ਹਾਲੇ ਵੀ ਦਰਾਮਦ ’ਤੇ ਨਿਰਭਰ ਰਹਿਣਾ ਪੈਂਦਾ ਹੈ। ਹਾਲਾਂਕਿ ਅਸੀਂ ਦਾਲਾਂ ਵਿਚ ਆਤਮ-ਨਿਰਭਰਤਾ ਹਾਸਲ ਕਰਨ ਦੀ ਗੱਲ ਕਰ ਰਹੇ ਹਾਂ ਪਰ ਆਉਣ ਵਾਲੇ ਸਮੇਂ ਲਈ ਸਾਨੂੰ ਸ਼ਾਇਦ ਦਰਾਮਦ ਚਾਲੂ ਰੱਖਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਦਾਲਾਂ ਦੀ ਖੇਤੀ ਲਈ ਉਤਸ਼ਾਹਿਤ ਕਰ ਰਹੀ ਹੈ ਪਰ ਇਸ ਦੇ ਨਾਲ ਖੇਤੀ ਦੇ ਸੀਮਤ ਰਕਬੇ ਨੂੰ ਵੀ ਧਿਆਨ ’ਚ ਰੱਖਣਾ ਹੋਵੇਗਾ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਡਰੱਗ ਮਾਮਲੇ 'ਚ ਕਸੂਤੇ ਫਸੇ ਬਿਕਰਮ ਮਜੀਠੀਆ, SIT ਵਲੋਂ ਚੌਥੀ ਵਾਰ ਸੰਮਨ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News