ਪੈਟਰੋਲ ਅਤੇ ਡੀਜ਼ਲ ’ਤੇ ਟੈਕਸ ’ਚ ਰਿਕਾਰਡ ਵਾਧਾ, ਐਕਸਾਈਜ਼ ਡਿਊਟੀ ਕੁਲੈਕਸ਼ਨ 48% ਵਧਿਆ
Monday, Jan 18, 2021 - 06:11 PM (IST)
ਨਵੀਂ ਦਿੱਲੀ — ਕੋਰੋਨਾ ਲਾਗ ਕਾਰਨ ਲਗਭਗ ਹਰ ਕਿਸਮ ਦੇ ਟੈਕਸ ਇਕੱਤਰ ਕਰਨ ’ਚ ਕਮੀ ਆਈ ਹੈ, ਪਰ ਆਬਕਾਰੀ ਡਿਊਟੀ ਕੁਲੈਕਸ਼ਨ ਵਿਚ ਮੌਜੂਦਾ ਵਿੱਤੀ ਵਰ੍ਹੇ ਦੌਰਾਨ 48 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਹੈ। ਇਸ ਦਾ ਕਾਰਨ ਪੈਟਰੋਲ ਅਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ ਦੀ ਦਰ ਵਿਚ ਰਿਕਾਰਡ ਵਾਧਾ ਹੈ।
Controller General of Accounts ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਅਪਰੈਲ-ਨਵੰਬਰ 2020 ਦੇ ਦੌਰਾਨ ਐਕਸਾਈਜ਼ ਡਿਊਟੀ ਕਲੈਕਸ਼ਨ 2019 ਦੀ ਇਸੇ ਮਿਆਦ ਵਿਚ 1,32,899 ਕਰੋੜ ਰੁਪਏ ਤੋਂ ਵਧ ਕੇ 1,96,342 ਕਰੋੜ ਰੁਪਏ ਹੋ ਗਈ। ਡੀਜ਼ਲ ਦੀ ਵਿਕਰੀ ਵਿਚ ਇੱਕ ਕਰੋੜ ਟਨ ਤੋਂ ਵੱਧ ਦੀ ਕਮੀ ਦੇ ਬਾਵਜੂਦ ਐਕਸਾਈਜ਼ ਡਿਊਟੀ ਵਸੂਲੀ ਵਿਚ ਇਹ ਵਾਧਾ ਮੌਜੂਦਾ ਵਿੱਤੀ ਸਾਲ ਦੇ ਅੱਠ ਮਹੀਨਿਆਂ ਦੀ ਮਿਆਦ ਦੌਰਾਨ ਹੋਇਆ ਹੈ।
ਇਹ ਵੀ ਪੜ੍ਹੋ : ਸੋਨੇ ’ਚ 7000 ਤੇ ਚਾਂਦੀ ’ਚ 12000 ਰੁਪਏ ਤੋਂ ਜ਼ਿਆਦਾ ਦੀ ਗਿਰਾਵਟ, ਜਾਣੋ ਇਸ ਸਾਲ ਕੀ ਰਹੇਗਾ ਰੁਝਾਨ
ਪੈਟਰੋਲੀਅਮ ਮੰਤਰਾਲੇ ਦੇ ਪੈਟਰੋਲੀਅਮ ਯੋਜਨਾਬੰਦੀ ਅਤੇ ਵਿਸ਼ਲੇਸ਼ਣ ਸੈੱਲ ਦੇ ਅੰਕੜਿਆਂ ਅਨੁਸਾਰ, ਅਪ੍ਰੈਲ ਤੋਂ ਨਵੰਬਰ 2020 ਦੌਰਾਨ ਡੀਜ਼ਲ ਦੀ ਵਿਕਰੀ ਘਟ ਕੇ 49.4 ਮਿਲੀਅਨ ਟਨ ਰਹਿ ਗਈ ਜੋ ਇਕ ਸਾਲ ਪਹਿਲਾਂ 5.54 ਮਿਲੀਅਨ ਟਨ ਸੀ। ਇਸ ਸਮੇਂ ਦੌਰਾਨ ਪੈਟਰੋਲ ਦੀ ਖਪਤ ਵੀ ਇਕ ਸਾਲ ਪਹਿਲਾਂ 2.04 ਮਿਲੀਅਨ ਟਨ ਤੋਂ ਘਟ ਕੇ 1.74 ਕਰੋੜ ਟਨ ਰਹਿ ਗਈ ਹੈ।
ਪੈਟਰੋਲੀਅਮ ਉਤਪਾਦਾਂ ਨੂੰ ਜੀਐਸਟੀ ਪ੍ਰਣਾਲੀ ਤੋਂ ਰੱਖਿਆ ਗਿਆ ਹੈ ਬਾਹਰ
ਪੈਟਰੋਲੀਅਮ ਉਤਪਾਦਾਂ ਅਤੇ ਕੁਦਰਤੀ ਗੈਸ ਨੂੰ ਜੀਐਸਟੀ ਸਿਸਟਮ ਤੋਂ ਬਾਹਰ ਰੱਖਿਆ ਗਿਆ ਹੈ। ਜੀਐਸਟੀ ਸਿਸਟਮ ਜੁਲਾਈ 2017 ਤੋਂ ਦੇਸ਼ ਵਿਚ ਲਾਗੂ ਹੋ ਗਿਆ ਹੈ। ਕੇਂਦਰ ਸਰਕਾਰ ਪੈਟਰੋਲੀਅਮ ਉਤਪਾਦਾਂ ਅਤੇ ਕੁਦਰਤੀ ਗੈਸ ’ਤੇ ਐਕਸਾਈਜ਼ ਡਿੳੂਟੀ ਲਗਾਉਂਦੀ ਹੈ, ਜਦੋਂਕਿ ਰਾਜ ਸਰਕਾਰਾਂ ਵੈਟ ਲਗਾਉਂਦੀ ਹੈ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ : ਕਾਰ ਖਰੀਦਣ ਦਾ ਬਣਾ ਰਹੇ ਹੋ ਪਲਾਨ ਤਾਂ Maruti ਘਰ ਬੈਠੇ ਗਾਹਕਾਂ ਨੂੰ ਦੇ ਰਹੀ ਇਹ ਸਕੀਮ
ਉਦਯੋਗ ਦੇ ਸੂਤਰ ਦੱਸਦੇ ਹਨ ਕਿ ਆਰਥਿਕ ਖੇਤਰ ਵਿਚ ਮੰਦੀ ਦੇ ਬਾਵਜੂਦ ਐਕਸਾਈਜ਼ ਡਿਊਟੀ ਵਸੂਲੀ ਵਿਚ ਵਾਧੇ ਦਾ ਮੁੱਖ ਕਾਰਨ ਪੈਟਰੋਲ ਅਤੇ ਡੀਜ਼ਲ ਉੱਤੇ ਟੈਕਸ ਦਰਾਂ ਵਿਚ ਰਿਕਾਰਡ ਵਾਧਾ ਹੈ। ਸਰਕਾਰ ਨੇ ਚਾਲੂ ਵਿੱਤੀ ਵਰ੍ਹੇ ਦੌਰਾਨ ਪੈਟਰੋਲ ’ਤੇ ਦੋ ਵਾਰ ਐਕਸਾਈਜ਼ ਡਿੳੂਟੀ ਵਿਚ 13 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ’ਤੇ 16 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਹੈ। ਇਸ ਨਾਲ ਪੈਟਰੋਲ ’ਤੇ ਐਕਸਾਈਜ਼ ਡਿੳੂਟੀ ਵਧ ਕੇ 32.98 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ’ਤੇ 31.83 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਇਹ ਵੀ ਪੜ੍ਹੋ : ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚਕਾਰ ਸਰਕਾਰ ਨੇ ਹੁਣ ਤੱਕ 1.06 ਲੱਖ ਕਰੋੜ ਰੁਪਏ ਦੇ ਝੋਨੇ ਦੀ ਕੀਤੀ ਖਰੀਦ
ਨੋਟ — ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।