ਵਾਹਨ ਉਦਯੋਗ ''ਚ ਜਬਰਦਸਤ ਤੇਜ਼ੀ, 6 ਮਹੀਨਿਆਂ ''ਚ 1 ਕਰੋੜ ਤੋਂ ਅਧਿਕ ਦੋ ਪਹੀਆ ਵਾਹਨ ਵੇਚੇ

Sunday, Oct 15, 2017 - 01:05 PM (IST)

ਨਵੀਂ ਦਿੱਲੀ— ਦੇਸ਼ ਦਾ ਵਾਹਨ ਉਦਯੋਗ ਇਕ ਹਫਤੇ ਤੋਂ ਸਕੂਟਰ ਅਤੇ ਮੋਟਰਸਾਈਕਲ  ਦੇ ਬਲਬੂਤੇ ਦੌੜ ਰਿਹਾ ਹੈ। ਚਾਲੂ ਵਿੱਤ ਸਾਲ ਦੀ ਪਹਿਲੀ ਛਮਾਹੀ 'ਚ ਇਕ ਕਰੋੜ 27 ਲੱਖ 51 ਹਜ਼ਾਰ ਦੀ ਕੁਲ ਲਾਗਤ ਹਜ਼ਾਰ ਦੀ ਕੁਲ  ਵਾਹਨ ਵਿਕਰੀ 'ਚ ਇਕ ਕਰੋੜ ਪੰਜ ਲੱਖ ਤੋਂ ਅਧਿਕ ਕੇਵਲ ਦੋ ਪਹੀਆ ਵਾਹਨ ਵੇਚਿਆ ਹੈ।
ਤਾਜਾ ਅੰਕੜਿਆਂ ਦੇ ਅਨੁਸਾਰ ਇਸ ਸਾਲ ਅਪ੍ਰੈਲ ਤੋਂ ਸਤੰਬਰ 'ਚ ਕੁਲ ਇਕ ਕਰੋੜ ਪੰਜ ਲੱਖ ਸੱਤ ਹਜ਼ਾਰ ਦੋ ਪਹੀਆ ਵਾਹਨ ਵੇਚੇ ਗਏ। ਪਿਛਲੇ ਸਾਲ ਦੀ ਇਸੇ ਅਵਧੀ ਦੀ ਤੁਲਨਾ 'ਚ ਇਹ ਸੰਖਿਆ 10.14 ਪ੍ਰਤੀਸ਼ਤ ਅਧਿਕ ਹੈ, ਹਾਲਾਂਕਿ, ਇਸ ਦੌਰਾਨ ਬਸ, ਟਰੱਕ, ਕਾਰ ਅਤੇ  ਸਕੂਟਰ, ਮੋਟਰਸਾਈਕਲ ਸਮੇਤ ਕੁਲ ਵਾਹਨ ਬਿਕਰੀ ਇਕ ਕਰੋੜ 27 ਲੱਖ 51 ਹਜ਼ਾਰ 143 ਰਹੀ। ਅਜਿਹੇ 'ਚ ਕੁਲ ਵਾਹਨ ਵਿਕਰੀ 'ਚ ਦੋ ਪਹੀਆ ਵਾਹਨਾਂ ਦਾ ਹਿੱਸਾ ਲਗਭਗ 82.40 ਪ੍ਰਤੀਸ਼ਤ ਰਿਹਾ।
ਘਰੇਲੂ ਬਾਜ਼ਾਰ 'ਚ ਵਿੱਕੀਆਂ10 ਲੱਖ ਤੋਂ ਆਧਿਕ ਕਾਰਾਂ      
ਘਰੇਲੂ ਬਾਜ਼ਾਰ 'ਚ ਇਨ੍ਹਾਂ ਛੈ ਮਹੀਨਿਆਂ 'ਚ ਕੁਲ ਵਾਹਨ ਵਿਕਰੀ 'ਚ 10 ਲੱਖ ਤੋਂ ਅਧਿਕ ਯਾਤਰੀ ਕਾਰਾਂ ਦੀ ਬਿਕਰੀ ਹੋਈ। ਦੇਸ਼ 'ਚ ਯਾਤਰੀ ਕਾਰਾਂ ਦੀ ਵਿਕਰੀ ਅਪ੍ਰੈਲ-ਸਤੰਬਰ ਦੇ ਦੌਰਾਨ  6.63% ਵੱਧ ਕੇ 10,94,553 ਇਕਾਈ ਰਹੀ। ਇਸ ਦੌਰਾਨ ਦੋ ਪਹੀਆਂ, ਤਿੰਨ ਪਹੀਆ ਨੂੰ ਛੱਡ ਤੇ ਸਾਰੇ ਪਾਸੇ ਦੇ ਕੁਲ 16 ਲੱਖ 30 ਹਜ਼ਾਰ 945   ਯਾਤਰੀ ਵਾਹਨ ਵੇਚੇ ਗਏ।
ਭਾਰਤੀ ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਸ  ਦੁਆਰਾ ਉਪਲਬਧ ਕਰਵਾਏ ਗਏ। ਅੰਕੜਿਆਂ ਦੇ ਅਨੁਸਾਰ ਬੀਤੇ ਛੈ ਮਹੀਨਿਆਂ 'ਚ ਘਰੇਲੂ ਬਾਜ਼ਾਰ 'ਚ 65.08,952 ਮੋਟਰਸਾਈਕਲਾਂ ਵਿੱਕਿਆਂ। ਯਾਨੀ ਹਰ ਮਹੀਨੇ ਔਸਤਨ ਸਾਢੇ 17 ਲੱਖ ਤੋਂ ਵੀ ਅਧਿਕ ਮੋਟਰਸਾਈਕਲ-ਬਾਈਕ ਵਿਕੇ। ਉੱਥੇ ਹੀ ਇਸੇ ਦੌਰਾਨ ਸਕੂਟਰ-ਸਕੌਟਰੇਟ ਦੀ ਵਿਕਰੀ  17.26 ਪ੍ਰਤੀਸ਼ਤ ਵੱਧ ਕੇ 35.77.421 ਇਕਾਈ ਰਹੀ, ਹਾਲਾਂਕਿ ਇਸੇ ਖੰਡ 'ਚ ਮੋਪੇਡ ਦੀ ਵਿਕਰੀ ਇਸ ਦੌਰਾਨ 5.63 ਪ੍ਰਤੀਸ਼ਤ ਘਟਾ ਕੇ 4.20 ਲੱਖ ਦੇ ਕਰੀਬ ਰਹਿ ਗਈ।
ਗ੍ਰਾਮੀਣ ਇਲਾਕਿਆਂ 'ਚ ਦੋ ਪਹੀਆਂ ਵਾਹਨਾਂ ਦੀ ਭਾਰੀ ਮੰਗ
ਉਦਯੋਗਿਕ ਸੂਤਰਾਂ ਦਾ ਕਹਿਣਾ ਹੈ ਕਿ ਵਿਸ਼ੇਸ਼ਕਰ ਗ੍ਰਾਮੀਣ ਇਲਾਕਿਆਂ 'ਚ ਦੋ ਪਹੀਆ ਵਾਹਨਾਂ ਦੀ ਭਾਰੀ ਮੰਗ ਹੈ, ਉੱਥੇ ਭੀੜ ਭਾੜ ਵਾਲੇ ਸ਼ਹਿਰੀ ਇਲਾਕਿਆਂ 'ਚ ਦੋ ਪਹੀਆ ਵਾਹਨਾਂ ਨੂੰ ਬਿਹਤਰ ਯਾਤਾਯਾਤ ਮਾਧਿਅਮ ਮੰਨਿਆ ਜਾਂਦਾ ਹੈ। ਸਿਆਸ ਦੇ ਅੰਕੜਿਆਂ ਦੇ ਅਨੁਸਾਰ ਸਤੰਬਰ ਮਹੀਨੇ 'ਚ ਹੀ ਦੇਸ਼ 'ਚ 9.05 ਪ੍ਰਤੀਸ਼ਤ ਵਾਧੇ ਦੇ ਨਾਲ 20,41,024 ਦੋ ਪਹੀਆ ਵਾਹਨ ਵੇਚਿਆ। 
ਸਿਆਸ ਦੇ ਦਫਤਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਰਾਂ ਦੇ ਨਾਲ-ਨਾਲ ਇਸ ਖੰਡ ਦੀ ਵਿਕਰੀ ਦੇ ਲਈ ਤਿਉਹਾਰੀ ਮੌਸਮ ਬਹੁਤ ਮਹੱਤਵਪੂਰਨ ਹੈ ਜੋ ਕਿ ਨਰਾਤਿਆਂ ਨਾਲ ਸ਼ੁਰੂ ਹੋ ਕੇ ਦੀਵਾਲੀ ਤੱਕ ਚੱਲਦਾ ਹੈ। ਦੋ ਪਹੀਆ ਵਾਹਨ ਖੰਡ 'ਚ ਹੀਰੋ ਮੋਟੋਕਾਰਪ ਪਹਿਲੇ ਨੰਬਰ 'ਤੇ ਹੈ ਜਿਸ ਨਾਲ ਸਤੰਬਰ 'ਚ  6,14,949 ਵਾਹਨ ਵੇਚੇ। ਇਸਦੇ ਇਲਾਵਾ ਬਜ਼ਾਜ਼ , ਟੀ.ਵੀ. ਐੱਸ. ਅਤੇ ਹੌਂਡਾ ਦੇ ਦੋਪਹੀਆ ਵਾਹਨਾਂ ਦੀ ਵੀ ਚੰਗੀ ਵਿਕਰੀ ਰਹੀ।    


Related News