ਸਫ਼ੈਦ ਰੰਗ ਦੀ ਹੁੰਦੀ ਹੈ ਭਾਰਤ ’ਚ ਹਰ ਚੌਥੀ ਕਾਰ, ਜਾਣੋ ਇਸ ਰੰਗ ਨੂੰ ਕਿਉਂ ਵਧੇਰੇ ਤਰਜੀਹ ਦਿੰਦੇ ਹਨ ਲੋਕ

Thursday, Sep 22, 2022 - 06:41 PM (IST)

ਜਲੰਧਰ (ਬਿਜ਼ਨੈੱਸ ਡੈਸਕ) – ਕਾਰਾਂ ਦੇ ਮਾਮਲੇ ’ਚ ਭਾਰਤੀ ਹਲਕੇ ਜਾਂ ਸਫੈਦ ਰੰਗ ਨੂੰ ਤਰਜੀਹ ਦਿੰਦੇ ਹਨ। ਇਸ ਸਮੇਂ ਹਾਲਤ ਇਹ ਹੈ ਕਿ ਇੱਥੇ 10 ’ਚ ਹਰ ਚੌਥੀ ਕਾਰ ਸਫੈਦ ਰੰਗ ਦੀ ਹੁੰਦੀ ਹੈ। ਬੀ. ਏ. ਐੱਸ. ਐੱਫ. ਦੀ 2021 ਦੀ ਕਲਰ ਰਿਪੋਰਟ ’ਚ ਕੁੱਝ ਦਿਲਚਸਪ ਤੱਥ ਸਾਹਮਣੇ ਨਿਕਲ ਕੇ ਆਏ ਹਨ। ਬੀ. ਏ. ਐੱਸ. ਐੱਫ. ਦੁਨੀਆ ਦੀ ਸਭ ਤੋਂ ਵੱਡੀ ਕੈਮੀਕਲ ਕੰਪਨੀ ਹੈ। ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਪਹਿਲੀ ਕਾਰ ਖਰੀਦਣ ਵਾਲੇ ਹਰ 10 ਲੋਕਾਂ ’ਚੋਂ 4 ਲੋਕ ਸਫੈਦ ਰੰਗ ਦੀ ਕਾਰ ਘਰ ਲੈ ਕੇ ਆਉਂਦੇ ਹਨ। ਰਿਪੋਰਟ ਮੁਤਾਬਕ ਭਾਰਤ ’ਚ 40 ਫੀਸਦੀ ਨਵੀਆਂ ਕਾਰਾਂ ਸਫੈਦ ਰੰਗ ਦੀਆਂ ਹਨ। ਇਸ ਤੋਂ ਬਾਅਦ 15 ਫੀਸਦੀ ਲੋਕ ਗ੍ਰੇ ਕਲਰ ਦੀ ਕਾਰ ਪਸੰਦ ਕਰਦੇ ਹਨ।

ਇਹ ਵੀ ਪੜ੍ਹੋ : SBI ਨੇ ਬਰਾਮਦਕਾਰਾਂ ਨੂੰ ਬੰਗਲਾਦੇਸ਼ ਨਾਲ ਡਾਲਰ ਦੀ ਬਜਾਏ ਰੁਪਏ-ਟਕਾ 'ਚ ਵਪਾਰ ਕਰਨ ਲਈ ਕਿਹਾ, ਜਾਣੋ ਵਜ੍ਹਾ

ਭਾਰਤੀ ਕਾਰ ਖਰੀਦਦਾਰਾਂ ਦੀ ਪਸੰਦੀਦਾ ਰੰਗਾਂ ਦੀ ਸੂਚੀ ਫੀਸਦੀ ’ਚ

ਵ੍ਹਾਈਟ        -        40

ਗ੍ਰੇ              -        15

ਸਿਲਵਰ     -         12

ਬਲੈਕ        -         10

ਬਲੂ          -            8

ਰੈੱਡ         -            7

ਗ੍ਰੀਨ        -            3

ਬ੍ਰਾਊਨ      -          2

ਬੇਜ         -            2

ਗੋਲਡਨ   -            1

ਸਫੈਦ ਰੰਗ ਹੀ ਕਿਉਂ ਹੈ ਪਹਿਲੀ ਪਸੰਦ

ਵ੍ਹੀਕਲ ਖਰੀਦਣਾ ਇਕ ਲੰਮੀ ਮਿਆਦ ਦਾ ਨਿਵੇਸ਼ ਹੁੰਦਾ ਹੈ। ਭਾਰਤ ਵਰਗੇ ਦੇਸ਼ ’ਚ ਜਿੱਥੇ ਖਪਤਕਾਰ ਹਮੇਸ਼ਾ ਤੋਂ ਬੱਚਤ ਅਤੇ ਰਿਆਇਤ ਨੂੰ ਉੱਪਰ ਰੱਖਦਾ ਰਿਹਾ ਹੈ, ਉੱਥੇ ਹੀ ਉਸ ਲਈ ਕਾਰ ਦਾ ਕਲਰ ਵੀ ਅਹਿਮੀਅਤ ਰੱਖਦਾ ਹੈ। ਅਸੀਂ ਇਹ ਦੇਖਦੇ ਹਾਂ ਕਿ ਕਿੱਥੇ ਸਾਨੂੰ ਜ਼ਿਆਦਾ ਟਿਕਾਊਪਨ ਅਤੇ ਭਰੋਸਾ ਮਿਲ ਰਿਹਾ ਹੈ। ਸਫੈਦ ਰੰਗ ਚੁਣਨ ਪਿੱਛੇ ਵੀ ਸਾਡੀ ਇਹੀ ਆਦਤ ਸ਼ਾਮਲ ਹੈ। ਮੌਸਮ ਦੀ ਜਿੱਥੋਂ ਤੱਕ ਗੱਲ ਹੈ ਤਾਂ ਕਾਲੀਆਂ ਕਾਰਾਂ ਗਰਮੀਆਂ ’ਚ ਖੜ੍ਹੇ-ਖੜ੍ਹੇ ਬੇਹੱਦ ਗਰਮ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਬ੍ਰਾਈਟ ਕਲਰ ਦੀਆਂ ਕਾਰਾਂ ’ਤੇ ਵਧੇਰੇ ਪ੍ਰੀਮੀਅਮ ਹੋਣ ਕਾਰਨ ਵੀ ਲੋਕ ਉਨ੍ਹਾਂ ’ਚ ਦਿਲਚਸਪੀ ਨਹੀਂ ਲੈਂਦੇ ਹਨ। ਜਿੱਥੋਂ ਤੱਕ ਲਾਲ ਰੰਗ ਦੀ ਗੱਲ ਹੈ ਤਾਂ ਉਸ ਨੂੰ ਕਾਲੇ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ। ਉੱਤਰੀ ਭਾਰਤ ’ਚ ਲੋਕ ਸਫੈਦ ਰੰਗ ਵੱਲ ਵਧੇਰੇ ਆਕਰਸ਼ਿਤ ਹੁੰਦੇ ਹਨ।

ਇਹ ਵੀ ਪੜ੍ਹੋ : ਅੱਧੀ ਰਹਿ ਗਈ Mark Zuckerberg ਦੀ ਜਾਇਦਾਦ, ਅਰਬਪਤੀਆਂ ਦੀ ਸੂਚੀ 'ਚ 20ਵੇਂ ਸਥਾਨ 'ਤੇ ਪਹੁੰਚੇ

ਸਫੈਦ ਰੰਗ ਦੀਆਂ ਕਾਰਾਂ ਦੇ ਹਨ ਕਈ ਫਾਇਦੇ

ਸਭ ਤੋਂ ਪਹਿਲਾਂ ਸਫੈਦ ਰੰਗ ਦੀ ਕਾਰ ਨੂੰ ਮੈਂਟੇਨ ਕਰਨਾ ਬਹੁਤ ਸੌਖਾਲਾ ਹੈ ਅਤੇ ਇਹ ਐਲੀਗੈਂਟ ਵੀ ਦਿਖਾਈ ਦਿੰਦੀਆਂ ਹਨ। ਦੂਜੀਆਂ ਕਾਰਾਂ ਦੇ ਮੁਕਾਬਲੇ, ਇਸ ’ਤੇ ਗੰਦਗੀ ਜ਼ਿਆਦਾ ਪਤਾ ਨਹੀਂ ਲਗਦੀ। ਸਫੈਦ ਰੰਗ ਹੋਣ ਦੇ ਬਾਵਜੂਦ ਜਦੋਂ ਕਾਰਾਂ ਦੀ ਗੱਲ ਆਉਂਦੀ ਹੈ ਤਾਂ ਵ੍ਹਾਈਟ ਸਭ ਤੋਂ ਵੱਧ ਨੈਚੁਰਲ ਕਲਰ ਲਗਦਾ ਹੈ ਅਤੇ ਇਸ ’ਤੇ ਡਸਟ ਲੁਕ ਜਾਂਦੀ ਹੈ। ਡੇਟਿੰਗ ਦਾ ਵੀ ਸਫੈਦ ਕਾਰ ’ਤੇ ਪਤਾ ਨਹੀਂ ਲਗਦਾ ਹੈ, ਜਿੰਨਾ ਕਿ ਦੂਜੇ ਰੰਗ ਦੀਆਂ ਕਾਰਾਂ ’ਤੇ ਉੱਭਰ ਕੇ ਸਾਹਮਣੇ ਆਉਂਦੇ ਹਨ। ਦੂਜੇ ਰੰਗ ਦੀਆਂ ਕਾਰਾਂ ਮੁਤਾਬਕ ਇਹ ਕਾਰ ਬਾਹਰ ਤੋਂ ਘੱਟ ਗਰਮ ਹੁੰਦੀ ਹੈ ਅਤੇ ਅੰਦਰ ਦੇ ਪਾਰਟਸ ਨੂੰ ਵੀ ਕੂਲ ਰੱਖਦੀ ਹੈ। ਵ੍ਹਾਈਟ ਕਲਰ ਦੇ ਕਾਰਾਂ ਦੀ ਰੀਸੇਲ ਵੈਲਿਊ ਸਭ ਤੋਂ ਉੱਚੀ ਹੁੰਦੀ ਹੈ।

ਇਹ ਵੀ ਪੜ੍ਹੋ : ਨਹੀਂ ਰੁਕ ਰਿਹਾ ਛਾਂਟੀ ਦਾ ਸਿਲਸਿਲਾ, ਹੁਣ OLA 200 ਕਰਮਚਾਰੀਆਂ ਨੂੰ ਕੱਢੇਗੀ ਨੋਕਰੀਓਂ

ਸਫੈਦ ਤੋਂ ਬਾਅਦ ਗ੍ਰੇ ਵੀ ਪਸੰਦੀਦਾ ਰੰਗ

ਰਿਪੋਰਟ ਮੁਤਾਬਕ ਸਫੈਦ ਤੋਂ ਇਲਾਵਾ ਜਿਸ ਰੰਗ ਦੀ ਕਾਰ ਸਭ ਤੋਂ ਵੱਧ ਲੋਕਾਂ ਨੂੰ ਪਸੰਦ ਆਈ, ਉਹ ਗ੍ਰੇ ਕਲਰ ਹੈ। ਕਿਉਂਕਿ ਇਹ ਰੰਗ ਹਲਕਾ ਹੁੰਦਾ ਹੈ ਅਤੇ ਦਿਖਾਈ ਦੇਣ ’ਚ ਵੀ ਸੋਹਣਾ ਲਗਦਾ ਹੈ। ਇਸ ਲਈ ਲੋਕ ਇਨ੍ਹਾਂ ਨੂੰ ਜ਼ਿਆਦਾ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਸਿਲਵਰ ਰੰਗ ਦੀ ਕਾਰ ਵੀ ਭਾਰਤੀਆਂ ਨੂੰ ਖੂਬ ਪਸੰਦ ਆਈ ਹੈ। ਇਹ ਵੀ ਦਿਲਚਸਪ ਹੈ ਕਿ ਕਾਰਾਂ ਦੇ ਰੰਗ ਦੀ ਪਸੰਦਗੀ ਕਾਰਾਂ ਦੇ ਸੈਗਮੈਂਟ ਨਾਲ ਵੀ ਜੁੜੀ ਹੋਈ ਹੈ। ਲਗਜ਼ਰੀ ਸੈਗਮੈਂਟ ’ਚ ਜ਼ਿਆਦਾਤਰ ਕਾਰਾਂ ਸਫੈਦ ਰੰਗ ਦੀਆਂ ਹੁੰਦੀਆਂ ਹਨ। ਇਸ ਸੈਗਮੈਂਟ ਦੇ ਲੋਕ ਕਾਲੇ ਰੰਗ ਨੂੰ ਵੀ ਪਸੰਦ ਕਰਦੇ ਹਨ। ਜੇ ਚੀਨ ਅਤੇ ਯੂਰਪੀ ਦੇਸ਼ ਦੇ ਗਾਹਕਾਂ ਨੂੰ ਦੇਖੀਏ ਤਾਂ ਚੀਨ ਦੇ ਖਰੀਦਦਾਰਾਂ ਨੂੰ ਲਾਲ, ਨੀਲੇ, ਪੀਲੇ, ਬ੍ਰਾਊਨ ਅਤੇ ਗੋਲਡਨ ਰੰਗ ਦੀਆਂ ਗੱਡੀਆਂ ਖੂਬ ਪਸੰਦ ਹਨ ਜਦ ਕਿ ਯੂਰਪੀ ਦੇਸ਼ ’ਚ ਹਰ ਪੰਜਵੀਂ ਗੱਡੀ ਗ੍ਰੇ ਰੰਗ ਦੀ ਨਜ਼ਰ ਆਉਂਦੀ ਹੈ।

ਇਹ ਵੀ ਪੜ੍ਹੋ : ਸੋਇਆਬੀਨ ਦਹੀਂ ਵੇਚਣ ਵਾਲੇ ਬ੍ਰਾਂਡਾਂ ਨੂੰ FSSAI ਦਾ ਆਦੇਸ਼, ਪੈਕੇਟ 'ਤੇ ਲਿਖਣੀ ਹੋਵੇਗੀ ਇਹ ਜਾਣਕਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News