EV ਇੰਡਸਟਰੀ ਨੂੰ ਮਿਲੇਗਾ ਹੁਲਾਰਾ, M&M ਕਰੇਗੀ 10,000 ਕਰੋੜ ਦਾ ਨਿਵੇਸ਼

Thursday, Dec 15, 2022 - 01:14 PM (IST)

EV ਇੰਡਸਟਰੀ ਨੂੰ ਮਿਲੇਗਾ ਹੁਲਾਰਾ, M&M ਕਰੇਗੀ 10,000 ਕਰੋੜ ਦਾ ਨਿਵੇਸ਼

ਨਵੀਂ ਦਿੱਲੀ : ਵਾਹਨ ਕੰਪਨੀ ਮਹਿੰਦਰਾ ਐਂਡ ਮਹਿੰਦਰਾ (M&M) ਲਿਮਟਿਡ ਅਗਲੇ ਸੱਤ-ਅੱਠ ਸਾਲਾਂ ਵਿੱਚ ਪੁਣੇ, ਮਹਾਰਾਸ਼ਟਰ ਵਿੱਚ ਇਲੈਕਟ੍ਰਿਕ ਵਾਹਨਾਂ (EV) ਦੇ ਨਿਰਮਾਣ ਅਤੇ ਵਿਕਾਸ 'ਤੇ 10,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। M&M ਨੇ ਬੁੱਧਵਾਰ ਨੂੰ ਸਟਾਕ ਐਕਸਚੇਂਜਾਂ ਨੂੰ ਭੇਜੀ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਮਹਾਰਾਸ਼ਟਰ ਸਰਕਾਰ ਦੀ ਉਦਯੋਗਿਕ ਪ੍ਰੋਤਸਾਹਨ ਯੋਜਨਾ ਦੇ ਤਹਿਤ EV ਹਿੱਸੇ ਲਈ 10,000 ਕਰੋੜ ਰੁਪਏ ਦੇ ਨਿਵੇਸ਼ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸ਼ਾਹਰੁਖ਼ ਖ਼ਾਨ ਦੇ ਬੇਟੇ ਆਰਿਅਨ ਖ਼ਾਨ ਨੇ ਕਾਰੋਬਾਰ ਦੀ ਦੁਨੀਆ 'ਚ ਰੱਖਿਆ ਕਦਮ, ਵੇਚਣਗੇ ਇਹ ਉਤਪਾਦ

ਇਸ ਵਿਚ ਕਿਹਾ ਗਿਆ ਹੈ ਕਿ ਕੰਪਨੀ ਆਪਣੀ ਸਹਾਇਕ ਕੰਪਨੀ ਰਾਹੀਂ ਮਹਿੰਦਰਾ ਦੇ ਆਉਣ ਵਾਲੇ ਬੌਰਨ ਇਲੈਕਟ੍ਰਿਕ ਵਹੀਕਲਜ਼ (ਬੀਈਵੀ) ਦੇ ਨਿਰਮਾਣ ਸਹੂਲਤ, ਵਿਕਾਸ ਅਤੇ ਉਤਪਾਦਨ 'ਤੇ ਅਗਲੇ ਸੱਤ-ਅੱਠ ਸਾਲਾਂ ਵਿਚ ਲਗਭਗ 10,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।

ਇਹਨਾਂ ਵਿੱਚੋਂ ਕੁਝ BEV 15 ਅਗਸਤ, 2022 ਨੂੰ ਆਕਸਫੋਰਡਸ਼ਾਇਰ ਯੂਕੇ ਵਿੱਚ ਪ੍ਰਦਰਸ਼ਿਤ ਕੀਤੇ ਗਏ ਸਨ। ਇਹ ਇਲੈਕਟ੍ਰਿਕ SUV Inglo EV ਪਲੇਟਫਾਰਮ 'ਤੇ ਆਧਾਰਿਤ ਹੈ। ਇਹ XUV ਬ੍ਰਾਂਡ ਅਤੇ ਸਾਰੇ ਨਵੇਂ ਇਲੈਕਟ੍ਰਿਕ ਓਨਲੀ ਬ੍ਰਾਂਡ 'BE' ਦੇ ਤਹਿਤ ਪੇਸ਼ ਕੀਤਾ ਜਾਵੇਗਾ।

2024 ਅਤੇ 2026 ਦਰਮਿਆਨ ਆਉਣਗੀਆਂ ਕਾਰਾਂ

ਇਸ ਨਿਵੇਸ਼ ਬਾਰੇ ਮਹਿੰਦਰਾ ਐਂਡ ਮਹਿੰਦਰਾ ਦੇ ਕਾਰਜਕਾਰੀ ਨਿਰਦੇਸ਼ਕ, ਆਟੋ ਅਤੇ ਖੇਤੀਬਾੜੀ ਖੇਤਰ ਰਾਜੇਸ਼ ਜੇਜੁਰਿਕਰ ਨੇ ਕਿਹਾ ਕਿ ਮਹਿੰਦਰਾ ਦੇ ਨਿਵੇਸ਼ਕ ਨੇ ਨਾਲ-ਨਾਲ 'ਇਜ਼-ਆਫ਼-ਡੂਇੰਗ-ਬਿਜ਼ਨੈੱਸ' ਦੀਆਂ ਨੀਤੀਆਂ ਬਾਰੇ ਸਰਕਾਰ ਕਾਫ਼ੀ ਧਿਆਨ ਦੇ ਰਹੀ ਹੈ। ਅਗਸਤ ਵਿਚ ਮਹਿੰਦਰਾ ਕੰਪਨੀ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰ ਲਈ 5 ਇਲੈਕਟ੍ਰਿਕ ਸਪੋਰਟਸ ਯੂਟਿਲਿਟੀ ਵਹੀਕਲਸ ਲਾਂਚ ਕਰਨ ਦਾ ਐਲਾਨ ਕੀਤਾ ਸੀ। ਇਨ੍ਹਾਂ 5 ਵਿਚੋਂ ਪਹਿਲੀ 4 ਕਾਰ 2024 ਅਤੇ 2026 ਦਰਮਿਆਨ ਬਾਜ਼ਾਰ ਵਿਚ ਐਂਟਰ ਕਰ ਸਕਦੀ ਹੈ।

ਇਹ ਵੀ ਪੜ੍ਹੋ : FTX ਸੰਸਥਾਪਕ ਬਹਾਮਾਸ 'ਚ ਗ੍ਰਿਫਤਾਰ, ਅਮਰੀਕੀ ਹਾਊਸ ਕਮੇਟੀ ਦੇ ਸਾਹਮਣੇ ਗਵਾਹੀ ਦੇਣ ਤੋਂ ਪਹਿਲਾਂ ਹੋਈ ਕਾਰਵਾਈ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News