ਯੂਰਪ, ਜਾਪਾਨ ਨੇ ਅਮਰੀਕਾ ਖਿਲਾਫ ਮਿਲਾਏ ਹੱਥ

07/17/2018 11:00:09 PM

ਟੋਕੀਓ— ਅਮਰੀਕਾ ਵੱਲੋਂ ਵਿਵਾਦਿਤ ਟੈਰਿਫ ਲਾਗੂ ਕਰਨ ਤੇ ਟ੍ਰੇਡ ਵਾਰ ਦੀ ਧਮਕੀ ਦੇਣ ਦਰਮਿਆਨ ਯੂਰਪੀ ਯੂਨੀਅਨ (ਈ. ਯੂ.) ਤੇ ਜਾਪਾਨ ਨੇ ਅਮਰੀਕਾ ਦੇ ਖਿਲਾਫ ਜਾਂਦਿਆਂ ਅੱਜ ਸੁਤੰਤਰ ਵਪਾਰ ਸਮਝੌਤੇ 'ਤੇ ਹਸਤਾਖਰ ਕਰ ਆਪਣੇ ਹੱਥ ਮਿਲਾ ਲਏ ਹਨ, ਜਿਸ ਨੂੰ ਅਧਿਕਾਰੀਆਂ ਨੇ ਹਿਫਾਜ਼ਤਵਾਦ ਦੇ ਖਿਲਾਫ 'ਸਪੱਸ਼ਟ ਸੰਕੇਤ' ਦੱਸਿਆ।  
ਈ. ਯੂ. ਦੇ ਉੱਚ ਅਧਿਕਾਰੀਆਂ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਟੋਕੀਓ 'ਚ ਇਸ ਸਮਝੌਤੇ 'ਤੇ ਹਸਤਾਖਰ ਕੀਤੇ। ਈ. ਯੂ. ਵੱਲੋਂ ਕੀਤਾ ਗਿਆ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸਮਝੌਤਾ ਹੈ ਅਤੇ ਇਸ ਨਾਲ ਸੁਤੰਤਰ ਵਪਾਰ ਖੇਤਰ ਦਾ ਨਿਰਮਾਣ ਹੋਵੇਗਾ, ਜਿਸ ਦੇ ਤਹਿਤ ਦੁਨੀਆ ਦੇ ਸਮੁੱਚੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ ਇਕ-ਤਿਹਾਈ ਹਿੱਸਾ ਆਵੇਗਾ।  
ਕਮਿਸ਼ਨ ਦੇ ਮੁਖੀ ਜੀਨ ਕਲਾਊਡ ਜੰਕਰ ਨੇ ਕਿਹਾ, ''ਇਸ ਸਮਝੌਤੇ 'ਤੇ ਹਸਤਾਖਰ ਕਰ ਕੇ ਅਸੀਂ ਇਕੱਠੇ ਸੁਤੰਤਰ ਅਤੇ ਨਿਰਪੱਖ ਵਪਾਰ  ਬਾਰੇ ਬਿਆਨ ਦੇ ਰਹੇ ਹਾਂ, ''ਅਸੀਂ ਇਹ ਪ੍ਰਦਰਸ਼ਿਤ ਕਰ ਰਹੇ ਹਾਂ ਕਿ ਜਦੋਂ ਅਸੀਂ ਇਕੱਠੇ ਮਿਲ ਕੇ ਕੰਮ ਕਰਦੇ ਹਾਂ ਤਾਂ ਅਸੀਂ ਮਜ਼ਬੂਤ ਅਤੇ ਬਿਹਤਰ ਹੁੰਦੇ ਹਾਂ।'' ਇਹ ਵਿਸ਼ਾਲ ਸਮਝੌਤਾ ਅਜਿਹੇ ਸਮੇਂ 'ਚ ਕੀਤਾ ਗਿਆ ਹੈ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਹਮਲਾਵਰ 'ਅਮਰੀਕਾ ਫਰਸਟ' ਵਪਾਰ ਨੀਤੀ ਕਾਰਨ ਮੁਕਾਬਲੇਬਾਜ਼ਾਂ ਨੂੰ ਉਕਸਾਇਆ ਹੈ।


Related News