ਫਸਲ ਸਾਲ 2022-23 ’ਚ ਅਨਾਜ ਉਤਪਾਦਨ 32.35 ਕਰੋੜ ਟਨ ਦੇ ਰਿਕਾਰਡ ’ਤੇ ਪਹੁੰਚਣ ਦਾ ਅਨੁਮਾਨ

Wednesday, Feb 15, 2023 - 10:40 AM (IST)

ਫਸਲ ਸਾਲ 2022-23 ’ਚ ਅਨਾਜ ਉਤਪਾਦਨ 32.35 ਕਰੋੜ ਟਨ ਦੇ ਰਿਕਾਰਡ ’ਤੇ ਪਹੁੰਚਣ ਦਾ ਅਨੁਮਾਨ

ਨਵੀਂ ਦਿੱਲੀ– ਦੇਸ਼ ਦਾ ਅਨਾਜ ਉਤਪਾਦਨ ਜੂਨ ’ਚ ਸਮਾਪਤ ਹੋਣ ਵਾਲੇ ਚਾਲੂ ਫਸਲ ਸਾਲ ’ਚ 32.35 ਕਰੋੜ ਟਨ ਦੇ ਸਭ ਤੋਂ ਰਿਕਾਰਡ ਪੱਧਰ ’ਤੇ ਪਹੁੰਚਣ ਦੀ ਉਮੀਦ ਹੈ। ਇਸ ਦਾ ਕਾਰਣ ਝੋਨੇ ਅਤੇ ਕਣਕ ਦਾ ਰਿਕਾਰਡ ਉਤਪਾਦਨ ਰਹੇਗਾ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਤੋਂ ਇਲਾਵਾ ਕਿਸਾਨਾਂ ਅਤੇ ਖੇਤੀਬਾੜੀ ਵਿਗਿਆਨੀਆਂ ਦੀ ਸਖਤ ਮਿਹਨਤ ਕਾਰਣ ਰਿਕਾਰਡ ਉਤਪਾਦਨ ਹਾਸਲ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ-2023 'ਚ ਹਵਾਈ ਯਾਤਰੀਆਂ ਦੀ ਗਿਣਤੀ ਹੋਰ ਵਧੇਗੀ : ਰੈੱਡੀ
ਖੇਤੀਬਾੜੀ ਮੰਤਰਾਲਾ ਵਲੋਂ ਜਾਰੀ ਅਨਾਜ ਉਤਪਾਦਨ ਦੇ ਦੂਜੇ ਪੇਸ਼ਗੀ ਅਨੁਮਾਨ ਮੁਤਾਬਕ ਫਸਲ ਸਾਲ 2022-23 ’ਚ ਕਣਕ ਦਾ ਉਤਪਾਦਨ 11 ਕਰੋੜ 21.8 ਲੱਖ ਟਨ ਹੋਣ ਦਾ ਅਨੁਮਾਨ ਹੈ ਜੋ ਪਿਛਲੇ ਸਾਲ ਦੀ ਤੁਲਣਾ ’ਚ 44 ਲੱਖ ਟਨ ਵੱਧ ਹੈ। ਪ੍ਰਮੁੱਖ ਹਾੜੀ ਫਸਲ ਕਣਕ ਉਤਪਾਦਨ ਦਾ ਪਿਛਲੇ ਰਿਕਾਰਡ ਉਤਪਾਦਨ ਫਸਲ ਸਾਲ 2020-21 ’ਚ 10 ਕਰੋ਼ 95.9 ਲੱਖ ਟਨ ਦਾ ਰਿਹਾ ਹੈ। ਕੁੱਝ ਸੂਬਿਆਂ ’ਚ ਗਰਮੀ ਦੀ ਲੂ ਕਾਰਣ ਪਿਛਲੇ ਸਾਲ ਕਣਕ ਦਾ ਉਤਪਾਦਨ ਮਾਮੂਲੀ ਤੌਰ ’ਤੇ ਘਟ ਕੇ 10 ਕਰੋੜ 77.4 ਲੱਖ ਟਨ ਰਹਿ ਗਿਆ ਸੀ। ਇਕ ਸਰਕਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਫਸਲ ਸਾਲ 2022-23 ’ਚ ਚੌਲਾਂ ਦਾ ਉਤਪਾਦਨ 13.08 ਕਰੋੜ ਟਨ ਰਹਿਣ ਦਾ ਅਨੁਮਾਨ ਹੈ ਜੋ ਪਿਛਲੇ ਸਾਲ ਦੀ ਤੁਲਨਾ ’ਚ 13.6 ਲੱਖ ਟਨ ਵੱਧ ਹੈ।

ਇਹ ਵੀ ਪੜ੍ਹੋ-ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਲਗਾਤਾਰ ਦੂਜੇ ਦਿਨ ਗਿਰਾਵਟ ਜਾਰੀ, ਅੰਡਾਨੀ ਇੰਟਰਪ੍ਰਾਈਜੇਜ਼ 5 ਫ਼ੀਸਦੀ ਟੁੱਟਿਆ
ਮੋਟੇ ਅਨਾਜ ਦਾ ਉਤਪਾਦਨ 5.27 ਕਰੋੜ ਟਨ ਰਹੇਗਾ
ਚਾਲੂ ਫਸਲ ਸਾਲ ’ਚ ਮੋਟੇ ਅਨਾਜ ਦਾ ਉਤਪਾਦਨ 5.27 ਕਰੋੜ ਟਨ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ ਜੋ ਪਿਛਲੇ ਸਾਲ ਦੀ ਤੁਲਨਾ ’ਚ 16.2 ਲੱਖ ਟਨ ਵੱਧ ਹੈ। ਸਾਲ 2022-23 ’ਚ ਦਾਲਾਂ ਦਾ ਉਤਪਾਦਨ 2 ਕਰੋੜ 78.1 ਲੱਖ ਟਨ ਹੋਣ ਦਾ ਅਨੁਮਾਨ ਹੈ ਜੋ ਪਿਛਲੇ ਸਾਲ 2.73 ਕਰੋੜ ਟਨ ਸੀ। ਕੁੱਲ ਅਨਾਜ ਉਤਪਾਦਨ ਫਸਲ ਸਾਲ 2022-23 ’ਚ 32 ਕਰੋੜ 35.5 ਲੱਖ ਟਨ ਦੇ ਰਿਕਾਰਡ ਪੱਧਰ ’ਤੇ ਪਹੁੰਚਣ ਦੀ ਉਮੀਦ ਹੈ ਜੋ ਪਿਛਲੇ ਫਸਲ ਤੋਂ 79.3 ਲੱਖ ਟਨ ਵੱਧ ਹੋਵੇਗਾ।
ਮੰਤਰਾਲਾ ਨੇ ਕਿਹਾ ਕਿ ਅਨਾਜ ਤੋਂ ਇਲਾਵਾ ਸਾਲ 2022-23 ’ਚ ਤਿਲਹਨ ਉਤਪਾਦਨ ਰਿਕਾਰਡ 4 ਕਰੋੜ ਟਨ ਹੋਣ ਦਾ ਅਨੁਮਾਨ ਹੈ ਜੋ ਪਿਛਲੇ ਸਾਲ ਦੀ ਤੁਲਨਾ ’ਚ 20 ਲੱਖ ਟਨ ਵੱਧ ਹੋਵੇਗਾ। ਕਣਕ ਦੇ ਮਾਮਲੇ ’ਚ ਵਧੇਰੇ ਉਤਪਾਦਨ ਦਾ ਅਨੁਮਾਨ ਬਿਹਤਰ ਸੰਕੇਤ ਦਿੰਦਾ ਹੈ ਕਿਉਂਕਿ ਇਸ ਨਾਲ ਕਣਕ ਦੀ ਘਰੇਲੂ ਉਪਲਬਧਤਾ ਵਧੇਗੀ ਅਤੇ ਕਣਕ ਅਤੇ ਆਟੇ ਦੀਆਂ ਪ੍ਰਚੂਨ ਕੀਮਤਾਂ ਨੂੰ ਘੱਟ ਕਰਨ ’ਚ ਮਦਦ ਮਿਲੇਗੀ।

ਇਹ ਵੀ ਪੜ੍ਹੋ- ਅਡਾਨੀ ਮਾਮਲਾ : ਸੇਬੀ ਨੇ ਸੁਪਰੀਮ ਕੋਰਟ ਨੂੰ ਕਿਹਾ-ਬਾਜ਼ਾਰ ਦੀ ਅਸਥਿਰਤਾ ਤੋਂ ਨਿਪਟਣ ਲਈ ਉਨ੍ਹਾਂ ਕੋਲ ਮਜ਼ਬੂਤ ਢਾਂਚਾ
ਸਰਕਾਰ ਨੇ ਲਗਾਈ ਸੀ ਕਣਕ ਦੇ ਐਕਸਪੋਰਟ ’ਤੇ ਰੋਕ
ਕੀਮਤਾਂ ’ਤੇ ਕਾਬੂ ਪਾਉਣ ਲਈ ਸਰਕਾਰ ਨੂੰ ਪਿਛਲੇ ਸਾਲ ਮਈ ’ਚ ਕਣਕ ਦੇ ਐਕਸਪੋਰਟ ’ਤੇ ਰੋਕ ਲਗਾਉਣੀ ਪਈ ਸੀ। ਇਸ ਨੇ ਹਾਲ ਹੀ ’ਚ ਪ੍ਰਚੂਨ ਕੀਮਤਾਂ ਨੂੰ ਘੱਟ ਕਰਨ ਲਈ ਖੁੱਲ੍ਹੇ ਬਾਜ਼ਾਰ ’ਚ 30 ਲੱਖ ਟਨ ਕਣਕ ਵੇਚਣ ਦਾ ਫੈਸਲਾ ਕੀਤਾ ਗਿਆ ਹੈ। 30 ਲੱਖ ਟਨ ਕਣਕ ’ਚੋਂ ਲਗਭਗ 25 ਲੱਖ ਟਨ ਆਟਾ ਮਿੱਲਾਂ ਵਰਗੇ ਥੋਕ ਖਪਤਕਾਰਾਂ ਨੂੰ ਵਿਕਰੀ ਲਈ ਦੇਣਾ ਤੈਅ ਕੀਤਾ ਗਿਆ ਹੈ। ਫਸਲ ਸਾਲ 2022-23 ਦੇ ਹਾੜ੍ਹੀ ਸੈਸ਼ਨ ’ਚ ਕਣਕ ਦਾ ਕੁੱਲ ਰਕਬਾ ਪਿਛਲੇ ਸਾਲ ਦੀ ਤੁਲਣਾ ’ਚ ਸਿਰਫ 1.39 ਲੱਖ ਹੈਕਟੇਅਰ ਵਧ ਕੇ 343.23 ਲੱਖ ਹੈਕਟੇਅਰ ਹੋ ਗਿਆ ਹੈ ਪਰ ਬਿਹਤਰ ਮੌਸਮ ਕਾਰਣ ਫਸਲ ਦੀ ਪੈਦਾਵਾਰ ਚੰਗੀ ਹੋਣ ਦੀ ਉਮੀਦ ਹੈ। ਦੇਸ਼ ਦੇ ਪ੍ਰਮੁੱਖ ਕਣਕ ਉਤਪਾਦਕ ਸੂਬਿਆਂ ’ਚੋਂ ਇਕ ਮੱਧ ਪ੍ਰਦੇਸ਼ ’ਚ ਕਣਕ ਦੀਆਂ ਮੰਡੀਆਂ ’ਚ ਆਮਦ ਆਉਣੀ ਸ਼ੁਰੂ ਹੋ ਚੁੱਕੀ ਹੈ।

ਇਹ ਵੀ ਪੜ੍ਹੋ-ਅਗਲੇ ਵਿੱਤੀ ਸਾਲ 9-11 ਫੀਸਦੀ ਤੱਕ ਵਧੇਗੀ ਕਮਰਸ਼ੀਅਲ ਵਾਹਨਾਂ ਦੀ ਵਿਕਰੀ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News