ਐੱਸਸੈੱਲ ਸਮੂਹ ਨੇ ਐੱਨ. ਆਈ. ਆਈ. ਐੱਫ. ਨੂੰ ਦੋ ਟੋਲਵੇਅ ਵੇਚੇ

Monday, Nov 02, 2020 - 07:01 PM (IST)

ਐੱਸਸੈੱਲ ਸਮੂਹ ਨੇ ਐੱਨ. ਆਈ. ਆਈ. ਐੱਫ. ਨੂੰ ਦੋ ਟੋਲਵੇਅ ਵੇਚੇ

ਮੁੰਬਈ– ਰਾਸ਼ਟਰੀ ਨਿਵੇਸ਼ ਅਤੇ ਬੁਨਿਆਦੀ ਢਾਂਚਾ ਫੰਡ (ਐੱਨ. ਆਈ. ਆਈ. ਐੱਫ.) ਨੇ ਕਿਹਾ ਕਿ ਉਸ ਨੇ ਐੱਸਸੈੱਲ ਸਮੂਹ ਤੋਂ ਦੇਵਨਹੱਲੀ ਅਤੇ ਦਿਚਪੱਲੀ ਟੋਲਵੇਅ ਦੀ ਖਰੀਦ ਕੀਤੀ ਹੈ। ਇਨ੍ਹਾਂ ਸੌਦਿਆਂ ਦੀ ਮਦਦ ਨਾਲ ਐੱਨ. ਆਈ. ਆਈ. ਐੱਫ. ਦਾ ਸੜਕ ਅਤੇ ਰਾਜਮਾਰਗ ਖੇਤਰ ’ਚ ਐਂਟਰੀ ਹੋ ਗਈ ਹੈ। ਹਾਲਾਂਕਿ ਐੱਨ. ਆਈ. ਆਈ. ਐੱਫ. ਨੇ ਹਾਲੇ ਸੌਦੇ ਦੇ ਆਕਾਰ ਦੀ ਜਾਣਕਾਰੀ ਨਹੀਂ ਦਿੱਤੀ ਹੈ।
ਇਕ ਬਿਆਨ ’ਚ ਕਿਹਾ ਗਿਆ ਕਿ ਇਹ ਐਕਵਾਇਰ ਐੱਨ. ਆਈ. ਆਈ. ਐੱਫ. ਮਾਸਟਰ ਫੰਡ ਦੇ ਮਾਧਿਅਮ ਨਾਲ ਕੀਤਾ ਗਿਆ। ਇਨ੍ਹਾਂ ਯੋਜਨਾਵਾਂ ਦਾ ਪ੍ਰਬੰਧ ਅਥਾਂਗ ਇੰਫ੍ਰਾਸਟ੍ਰਕਚਰ ਕਰੇਗੀ। ਸੁਭਾਸ਼ ਚੰਦਰਾ ਦੀ ਕਰਜ਼ੇ ’ਚ ਫਸੀ ਕੰਪਨੀ ਐੱਸਸੈੱਲ ਸਮੂਹ ਇਹ ਦੋ ਜਾਇਦਾਦਾਂ 1,500-1,800 ਕਰੋੜ ਰੁਪਏ ’ਚ ਵੇਚਣ ਲਈ ਐੱਨ. ਆਈ. ਆਈ. ਐੱਫ. ਦੇ ਨਾਲ ਪਿਛਲੇ ਸਾਲ ਤੋਂ ਗੱਲਬਾਤ ਕਰ ਰਹੀ ਸੀ।

ਐੱਸਸੈੱਲ ਦੇਵਨਹੱਲੀ ਟੋਲਵੇਅ ਕਰਨਾਟਕ ’ਚ 22 ਕਿਲੋਮੀਟਰ ਦੀ ਇਕ ਰਣਨੀਤਿਕ ਟੋਲ ਰੋਡ ਹੈ, ਜੋ ਬੇਂਗਲੁਰੂ ਸ਼ਹਿਰ ਅਤੇ ਹਵਾਈ ਅੱਡੇ ਨੂੰ ਜੋੜਦੀ ਹੈ। ਇਹ ਰਾਸ਼ਟਰੀ ਰਾਜਮਾਰਗ (ਐੱਨ. ਐੱਚ.) 44 (ਐੱਨ. ਐੱਚ. 7) ਦਾ ਇਕ ਹਿੱਸਾ ਹੈ। ਇਹ 6 ਸਾਲ ਤੋਂ ਵੱਧ ਸਮੇਂ ਤੋਂ ਆਪ੍ਰੇਟਿੰਗ ’ਚ ਹੈ। ਐੱਸਸੈੱਲ ਦਿਚਪੱਲੀ ਟੋਲਵੇਅ ਤੇਲੰਗਾਨਾ ’ਚ 60 ਕਿਲੋਮੀਟਰ ਦੀ ਚਾਰ ਲੇਨ ਦੀ ਸੜਕ ਹੈ। ਇਹ ਹੈਦਰਾਬਾਦ ਅਤੇ ਨਾਗਪੁਰ ਨੂੰ ਜੋੜਦੀ ਹੈ ਅਤੇ ਸੱਤ ਸਾਲ ਤੋਂ ਵੱਧ ਸਮੇਂ ਤੋਂ ਆਪ੍ਰੇਟਿੰਗ ’ਚ ਹੈ।


author

Sanjeev

Content Editor

Related News