ਲੱਖਾਂ ਨੌਕਰੀਪੇਸ਼ਾ ਲੋਕਾਂ ਲਈ ਖ਼ੁਸ਼ਖ਼ਬਰੀ, EPFO ਨੇ ਦਿੱਤੀ ਇਹ ਵੱਡੀ ਰਾਹਤ

03/04/2021 4:03:16 PM

ਨਵੀਂ ਦਿੱਲੀ- ਈ. ਪੀ. ਐੱਫ. ਓ. ਦੇ 6 ਕਰੋੜ ਤੋਂ ਵੱਧ ਮੈਂਬਰਾਂ ਲਈ ਵੱਡੀ ਰਾਹਤ ਭਰੀ ਖ਼ਬਰ ਹੈ। ਈ. ਪੀ. ਐੱਫ. 'ਤੇ ਵਿੱਤੀ ਸਾਲ 2020-21 ਲਈ ਵੀ 8.5 ਫ਼ੀਸਦੀ ਦੀ ਦਰ ਨਾਲ ਹੀ ਵਿਆਜ ਮਿਲੇਗਾ। ਸੂਤਰਾਂ ਮੁਤਾਬਕ, ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਨੇ ਵਿੱਤੀ 2020-21 ਲਈ ਪਿਛਲੀ ਦਰ ਹੀ ਬਰਕਰਾਰ ਰੱਖਣ ਦਾ ਫ਼ੈਸਲਾ ਕੀਤਾ ਹੈ, ਜਦੋਂ ਕਿ ਇਸ ਵਿਚ ਕਟੌਤੀ ਦੀ ਸੰਭਾਵਨਾ ਜਤਾਈ ਜਾ ਰਹੀ ਸੀ। 

ਈ. ਪੀ. ਐੱਫ. ਓ. ਦੇ ਕੇਂਦਰੀ ਟਰੱਸਟ ਬੋਰਡ ਨੇ ਵੀਰਵਾਰ ਨੂੰ ਸ਼੍ਰੀਨਗਰ ਵਿਚ ਮੀਟਿੰਗ ਕਰਦਿਆਂ ਕਮਾਈ ਅਤੇ ਵਿੱਤੀ ਸਥਿਤੀ ਦੀ ਪੜਤਾਲ ਕਰਨ ਤੋਂ ਬਾਅਦ 8.5 ਫ਼ੀਸਦੀ ਵਿਆਜ ਦਰ ਨੂੰ ਪ੍ਰਵਾਨਗੀ ਦਿੱਤੀ ਹੈ। ਈ. ਪੀ. ਐੱਫ. 'ਤੇ ਮਿਲਣ ਵਾਲੀ ਇਹ ਦਰ ਇਸ ਸਮੇਂ ਇਹ ਸਭ ਤੋਂ ਵੱਧ ਵਿਆਜ ਦਰ ਹੈ। ਹੁਣ ਇਸ ਫ਼ੈਸਲੇ 'ਤੇ ਵਿੱਤ ਮੰਤਰਾਲਾ ਦੀ ਮੁਹਰ ਲਵਾਉਣੀ ਹੋਵੇਗੀ, ਉਸ ਤੋਂ ਬਾਅਦ ਹੀ ਇਸ ਨੂੰ ਨੋਟੀਫਾਈਡ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਵੱਡੀ ਖ਼ਬਰ! GST ਲਾਉਣ ਨਾਲ ਇੰਨਾ ਸਸਤਾ ਹੋ ਜਾਵੇਗਾ ਪੈਟਰੋਲ, ਡੀਜ਼ਲ

ਗੌਰਤਲਬ ਹੈ ਕਿ ਪਿਛਲੇ ਸਾਲ ਮਾਰਚ ਵਿਚ ਈ. ਪੀ. ਐੱਫ. ਓ. ਨੇ 2019-20 ਲਈ ਪੀ. ਐੱਫ. 'ਤੇ ਵਿਆਜ ਦਰ ਘਟਾ ਕੇ 8.5 ਫ਼ੀਸਦੀ ਕਰ ਦਿੱਤੀ ਗਈ ਸੀ। ਇਹ ਦਰ 2018-19 ਵਿਚ 8.65 ਫ਼ੀਸਦੀ, ਸਾਲ 2017-18 ਵਿਚ 8.55 ਫ਼ੀਸਦੀ ਸੀ। ਸਾਲ 2016-17 ਵਿਚ ਵਿਆਜ ਦਰ 8.65 ਫ਼ੀਸਦੀ ਸੀ। 2015-16 ਵਿਚ ਵਿਆਜ ਦਰ 8.8 ਫ਼ੀਸਦੀ ਸੀ।

ਇਹ ਵੀ ਪੜ੍ਹੋ- ਸੋਨੇ 'ਚ ਗਿਰਾਵਟ, ਰਿਕਾਰਡ ਤੋਂ 11,500 ਰੁ: ਡਿੱਗਾ, ਜਾਣੋ 10 ਗ੍ਰਾਮ ਦਾ ਮੁੱਲ


Sanjeev

Content Editor

Related News