SRF 320 ਕਰੋੜ ਰੁਪਏ ''ਚ ਵੇਚੇਗੀ ਇੰਜੀਨੀਅਰਿੰਗ ਪਲਾਸਟਿਕ ਕਾਰੋਬਾਰ
Sunday, May 12, 2019 - 07:51 AM (IST)

ਨਵੀਂ ਦਿੱਲੀ—ਰਸਾਇਣ ਖੇਤਰ ਦੀ ਕੰਪਨੀ ਐੱਸ.ਆਰ.ਐੱਫ. ਲਿਮਟਿਡ ਨੇ ਸ਼ਨੀਵਾਰ ਕਿਹਾ ਕਿ ਉਹ ਮੁੱਖ ਸੰਚਾਲਨ 'ਤੇ ਧਿਆਨ ਦੇਣ ਲਈ ਆਪਣਾ ਇੰਜੀਨੀਅਰਿੰਗ ਪਲਾਸਟਿਕ ਕਾਰੋਬਾਰ 320 ਕਰੋੜ ਰੁਪਏ 'ਚ ਜੀ.ਐੱਸ.ਐੱਮ. ਨੂੰ ਵੇਚੇਗੀ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਉਸ ਨੇ ਇੰਜੀਨੀਅਰਿੰਗ ਪਲਾਸਟਿਕ ਕਾਰੋਬਾਰ ਵੇਚਣ ਲਈ ਡੀ.ਐੱਸ.ਐੱਮ. ਦੇ ਨਾਲ ਇਕ ਕਰਾਰ ਕੀਤਾ ਹੈ। ਉਸ ਨੇ ਕਿਹਾ ਕਿ ਇਹ ਸੌਦਾ 320 ਕਰੋੜ ਰੁਪਏ ਦਾ ਹੋਵੇਗਾ ਅਤੇ ਪੂਰੀ ਤਰ੍ਹਾਂ ਨਾਲ ਨਕਦ 'ਚ ਹੋਵੇਗਾ। ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਆਸ਼ੀਸ਼ ਭਰਤ ਰਾਮ ਨੇ ਕਿਹਾ ਕਿ ਅੱਜ ਦਾ ਦਿਨ ਸਾਡੀ ਕੰਪਨੀ ਲਈ ਇਕ ਮਹੱਤਵਪੂਰਨ ਮੀਲ ਦਾ ਪੱਥਰ ਹੈ ਕਿਉਂਕਿ ਅਸੀਂ ਆਪਣੇ ਮੁੱਖ ਕਾਰੋਬਾਰ 'ਤੇ ਧਿਆਨ ਕੇਂਦਰਿਤ ਕਰਨ ਦੀ ਆਪਣੀ ਰਣਨੀਤੀ ਦਿਸ਼ਾ 'ਚ ਇਕ ਹੋਰ ਕਦਮ ਚੁੱਕਿਆ ਹੈ। ਇੰਜੀਨੀਅਰਿੰਗ ਪਲਾਸਟਿਕ ਕਾਰੋਬਾਰ ਸਾਡੇ ਲਈ ਮੁਨਾਫੇ ਵਾਲਾ ਅਤੇ ਆਕਰਸ਼ਕ ਕਾਰੋਬਾਰ ਰਿਹਾ ਹੈ ਸਾਨੂੰ ਲੱਗਿਆ ਕਿ ਇਸ ਨੂੰ ਵਿਸ਼ਾਲ ਕਾਰੋਬਾਰ ਬਣਾਉਣ 'ਚ ਠੀਕ-ਠਾਕ ਸਮਾਂ ਲੱਗੇਗਾ ਅਤੇ ਅਜਿਹੇ 'ਚ ਇਸ ਨੂੰ ਕਿਸੇ ਭਰੋਸੇਮੰਦ ਕੰਪਨੀ ਦੇ ਹੱਥਾਂ 'ਚ ਸੌਂਪ ਦੇਣਾ ਹਰ ਹਿੱਸੇਦਾਰੀ ਲਈ ਫਾਇਦੇਮੰਦ ਹੋਵੇਗਾ। ਇਸ ਸੌਦੇ ਦੇ ਐੱਸ.ਆਰ.ਐੱਫ. ਨੂੰ ਬੈਲੇਂਸ ਸ਼ੀਟ ਠੀਕ ਕਰਨ ਅਤੇ ਰਸਾਇਣ ਕਾਰੋਬਾਰ 'ਚ ਜ਼ਿਆਦਾ ਜਟਿਲ ਵਰਤੋਂ ਤਕਨਾਲੋਜੀ ਵਿਕਸਿਤ ਕਰਨ ਦੀਆਂ ਕੋਸ਼ਿਸ਼ਾਂ ਅਤੇ ਸਰੋਤਾਂ 'ਤੇ ਧਿਆਨ ਕੇਂਦਰਿਤ ਕਰਨ 'ਚ ਮਦਦ ਮਿਲੇਗੀ।