ਭਾਰਤ ''ਚ ਵਧਣਗੇ ਰੁਜ਼ਗਾਰ ਦੇ ਮੌਕੇ, ਅਮਰੀਕੀ ਕੰਪਨੀ 13 ਲੱਖ ਲੋਕਾਂ ਨੂੰ ਦੇਵੇਗੀ ਕੰਮ

Saturday, Oct 10, 2020 - 11:28 PM (IST)

ਭਾਰਤ ''ਚ ਵਧਣਗੇ ਰੁਜ਼ਗਾਰ ਦੇ ਮੌਕੇ, ਅਮਰੀਕੀ ਕੰਪਨੀ 13 ਲੱਖ ਲੋਕਾਂ ਨੂੰ ਦੇਵੇਗੀ ਕੰਮ

ਨਵੀਂ ਦਿੱਲੀ– ਅਮਰੀਕਾ ਦੀ ਆਈ. ਟੀ. ਕੰਪਨੀ ਸੇਲਸਫੋਰਸ ਦੀ ਭਾਰਤ ’ਚ ਆਉਣ ਵਾਲੇ ਦਿਨਾਂ ’ਚ 5.48 ਲੱਖ ਲੋਕਾਂ ਨੂੰ ਸਿੱਧੇ ਤੌਰ ’ਤੇ ਰੁਜ਼ਗਾਰ ਦੇਣ ਦੀ ਯੋਜਨਾ ਹੈ। ਕੰਪਨੀ ਮੁਤਾਬਕ ਭਾਰਤ ’ਚ ਜੀ. ਡੀ. ਪੀ. (ਕੁੱਲ ਘਰੇਲੂ ਉਤਪਾਦ) ਦੇ ਮਾਮਲੇ ’ਚ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਸਮਰੱਥਾ ਹੈ। ਸੇਲਸਫੋਰਸ ਦੇ ਮੁੱਖ ਡਾਟਾ ਅਧਿਕਾਰੀ ਨੇ ਇਕ ਸੰਮੇਲਨ ’ਚ ਕਿਹਾ ਕਿ ਅਸਿੱਧੇ ਤੌਰ ’ਤੇ ਕੰਪਨੀ ਭਾਰਤ ’ਚ 13 ਲੱਖ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰੇਗੀ ਯਾਨੀ 13 ਲੱਖ ਲੋਕਾਂ ਨੂੰ ਰੋਜ਼ਗਾਰ ਦੇਵੇਗੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਭਾਰਤ ਦੀ ਅਰਥਵਿਵਸਥਾ ’ਚ ਅਰਬਾਂ ਡਾਲਰ ਦਾ ਯੋਗਦਾਨ ਕਰਨ ਜਾ ਰਹੀ ਹੈ। ਅਸੀਂ ਆਪਣੇ ਗਾਹਕਾਂ ਅਤੇ ਹਿੱਸੇਦਾਰਾਂ ਨਾਲ ਅਸਿੱਧੇ ਤੌਰ ’ਤੇ 13 ਲੱਖ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਜਾ ਰਹੇ ਹਨ ਜਦੋਂ ਕਿ ਸਿੱਧੇ ਤੌਰ ’ਤੇ ਅਸੀਂ 5,48,000 ਲੋਕਾਂ ਨੂੰ ਰੋਜ਼ਗਾਰ ਦੇਵਾਂਗੇ। ਸੇਲਸਫੋਰਸ ਦਾ ਬਾਜ਼ਾਰ ਪੂੰਜੀਕਰਣ ਲਗਭਗ 240 ਅਰਬ ਡਾਲਰ ਅਨੁਮਾਨਤ ਹੈ।

ਅਧਿਕਾਰੀ ਨੇ ਸੰਮੇਲਨ ’ਚ ਕਿਹਾ ਕਿ ਅਗਲੇ ਇਕ-ਦੋ ਸਾਲ ’ਚ ਅਸੀਂ 2,50,000 ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇਣ ਨੂੰ ਲੈ ਕੇ ਵਚਨਬੱਧ ਹਾਂ। ਸਿੱਖਿਆ ਡਿਜੀਟਲ ਅੰਤਰ ਖਤਮ ਕਰਨ ਦੇ ਲਿਹਾਜ ਨਾਲ ਅਹਿਮ ਹੈ।

ਉਨ੍ਹਾਂ ਕਿਹਾ ਕਿ ਭਾਰਤ ’ਚ ਹਰ ਤਿੰਨ ਸਕਿੰਟ ’ਚ ਇਕ ਨਵਾਂ ਵਿਅਕਤੀ ਇੰਟਰਨੈੱਟ ਨਾਲ ਜੁੜਦਾ ਹੈ। ਇਸ ਦਾ ਮਤਲਬ ਹੈ ਕਿ ਇੰਟਰਨੈੱਟ ਨਾਲ ਜੁੜਨ ਵਾਲਿਆਂ ਦਾ ਅੰਕੜਾ ਅੱਜ 60 ਕਰੋੜ ਤੋਂ ਅਗਲੇ 5 ਸਾਲ ’ਚ ਸੰਭਵ ਹੀ ਇਕ ਅਰਬ ਤੋਂ ਪਾਰ ਪਹੁੰਚ ਜਾਏਗਾ। ਇਸ ਦਾ ਮਤਲਬ ਇਹ ਵੀ ਹੈ ਕਿ ਭਾਰਤ ਜੀ. ਡੀ. ਪੀ. ਦੇ ਲਿਹਾਜ਼ ਨਾਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੋਵੇਗਾ। ਸਿਰਫ ਚੀਨ ਤੋਂ ਪਿੱਛੇ ਹੋਵੇਗਾ ਜਦੋਂ ਕਿ ਅਮਰੀਕਾ ਤੋਂ ਅੱਗੇ ਹੋਵੇਗਾ।


author

Sanjeev

Content Editor

Related News