ਜੈੱਟ ਏਅਰਵੇਜ਼ ਦੇ ਕਈ ਕਰਮਚਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਮਿਲਿਆ ਵੱਡਾ ਝਟਕਾ

Monday, Oct 22, 2018 - 02:31 PM (IST)

ਜੈੱਟ ਏਅਰਵੇਜ਼ ਦੇ ਕਈ ਕਰਮਚਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਮਿਲਿਆ ਵੱਡਾ ਝਟਕਾ

ਨਵੀਂ ਦਿੱਲੀ—ਘਾਟੇ ਨਾਲ ਜੂਝ ਰਹੀ ਏਅਰਲਾਈਨ ਕੰਪਨੀ ਜੈੱਟ ਏਅਰਵੇਜ਼ ਦੇ ਪ੍ਰਬੰਧਨ ਨੇ ਕਈ ਕਰਮਚਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਬਹੁਤ ਵੱਡਾ ਝਟਕਾ ਦਿੱਤਾ ਹੈ। ਕੰਪਨੀ ਨੇ ਇਨ੍ਹਾਂ ਸਭ ਨੂੰ ਪਿੰਕ ਸਲਿੱਪ ਦੇ ਦਿੱਤੀ ਹੈ ਅਤੇ ਨਾਲ ਹੀ ਇਸ ਮਹੀਨੇ ਦੇ ਬਾਅਦ ਤੋਂ ਕੰਮ 'ਤੇ ਆਉਣ ਲਈ ਮਨ੍ਹਾ ਕਰ ਦਿੱਤਾ ਹੈ। ਇੰਜੀਨੀਅਰਿੰਗ, ਸੁਰੱਖਿਆ ਅਤੇ ਸੇਲਸ 'ਚ ਕੰਮ ਕਰ ਰਹੇ ਕਰੀਬ 15 ਲੋਕਾਂ ਨੂੰ ਕੰਪਨੀ ਨੇ ਬਿਨ੍ਹਾਂ ਨੋਟਿਸ ਦਿੱਤੇ ਕੱਢਣ ਲਈ ਕਹਿ ਦਿੱਤਾ ਹੈ। ਇਹ ਲੋਕ ਮੈਨੇਜਰ ਜਾਂ ਫਿਰ ਜਨਰਲ ਮੈਨੇਜਰ ਦੇ ਅਹੁਦੇ 'ਤੇ ਕੰਮ ਕਰਦੇ ਹਨ। 
ਖੜ੍ਹੇ ਕੀਤੇ ਅੱਠ ਜਹਾਜ਼
ਕੰਪਨੀ ਨੇ ਇਸ ਦੇ ਇਲਾਵਾ ਖਰਚਿਆਂ 'ਚ ਕਟੌਤੀ ਕਰਨ ਲਈ ਆਪਣੇ ਜਹਾਜ਼ਾਂ ਨੂੰ ਫਿਲਹਾਲ ਸੰਚਾਲਨ ਤੋਂ ਹਟਾ ਲਿਆ ਹੈ। ਇਹ ਜਹਾਜ਼ ਫਿਲਹਾਲ ਚੇਨਈ ਅਤੇ ਮੁੰਬਈ ਏਅਰਪੋਰਟ 'ਤੇ ਖੜ੍ਹੇ ਹਨ। ਜਿਨ੍ਹਾਂ ਜਹਾਜ਼ਾਂ ਨੂੰ ਕੰਪਨੀ ਨੇ ਖੜ੍ਹਾ ਕਰ ਦਿੱਤਾ ਹੈ ਉਨ੍ਹਾਂ 'ਚੋਂ ਏਅਰਬਸ ਏ330, ਬੋਇੰਗ 777, ਦੋ ਬੋਇੰਗ 737 ਅਤੇ ਤਿੰਨ ਏ.ਟੀ.ਆਰ. ਸ਼ਾਮਲ ਹਨ। ਇਨ੍ਹਾਂ 'ਚੋਂ ਕਈ ਜਹਾਜ਼ਾਂ 'ਚੋਂ ਇੰਜਣ ਨੂੰ ਵੀ ਕੱਢ ਲਿਆ ਗਿਆ ਹੈ, ਜਿਸ ਨਾਲ ਲੱਗਦਾ ਹੈ ਕਿ ਇਹ 6 ਮਹੀਨੇ ਤੋਂ ਜ਼ਿਆਦਾ ਸਮਾਂ ਦੇ ਲਈ ਖੜ੍ਹੇ ਰਹਿਣਗੇ। 
16 ਹਜ਼ਾਰ ਕਰਮਚਾਰੀ 
ਜੈੱਟ ਏਅਰਵੇਜ਼ 'ਚ ਫਿਲਹਾਲ 16 ਹਜ਼ਾਰ ਤੋਂ ਜ਼ਿਆਦਾ ਕਰਮਚਾਰੀ ਕੰਮ ਕਰਦੇ ਹਨ। ਫਿਲਹਾਲ 10 ਲੋਕਾਂ ਦੀ ਸੂਚੀ ਤਿਆਰ ਕੀਤੀ ਗਈ ਹੈ। 40 ਲੋਕਾਂ ਨੂੰ ਕੰਪਨੀ ਨੇ ਅਗਸਤ 'ਚ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਫਿਲਹਾਲ ਜੈੱਟ ਏਅਰਵੇਜ਼ ਦੇ ਕੋਲ 124 ਪਲੇਨ ਹਨ। ਕੰਪਨੀ 'ਤੇ ਕਰਮਚਾਰੀਆਂ ਦੀ ਸੈਲਰੀ 'ਤੇ ਹੋਣ ਵਾਲਾ ਖਰਚ ਪਿਛਲੇ ਪੰਜ ਸਾਲਾਂ 'ਚ 53 ਫੀਸਦੀ ਤੋਂ ਜ਼ਿਆਦਾ ਵਧ ਚੁੱਕਾ ਹੈ। 
ਸਮੇਂ 'ਤੇ ਨਹੀਂ ਮਿਲ ਰਹੀ ਹੈ ਤਨਖਾਹ
ਇਨ੍ਹਾਂ ਮੁਸ਼ਕਿਲਾਂ ਦੇ ਵਿਚਕਾਰ ਕਰਮਚਾਰੀਆਂ ਨੂੰ ਸੈਲਰੀ ਵੀ ਸਮੇਂ 'ਤੇ ਨਹੀਂ ਮਿਲ ਪਾ ਰਹੀ ਹੈ। ਅਗਸਤ, ਸਤੰਬਰ ਅਤੇ ਅਕਤੂਬਰ 'ਚ ਸੈਲਰੀ 'ਚ 20 ਦਿਨ ਦੀ ਦੇਰੀ ਦੇਖਣ ਨੂੰ ਮਿਲੀ ਹੈ। ਕਈ ਕਰਮਚਾਰੀਆਂ ਨੂੰ ਅਕਤੂਬਰ 'ਚ 22 ਦਿਨ ਬੀਤਣ ਦੇ ਬਾਅਦ ਵੀ ਸੈਲਰੀ ਨਹੀਂ ਮਿਲੀ ਹੈ। 


Related News