Emcure ਫਾਰਮਾ ਵੀ ਲੈ ਕੇ ਆਏਗੀ ਆਈ. ਪੀ. ਓ., ਸੇਬੀ ਨੂੰ ਦਿੱਤਾ DRHP

Thursday, Aug 19, 2021 - 04:07 PM (IST)

Emcure ਫਾਰਮਾ ਵੀ ਲੈ ਕੇ ਆਏਗੀ ਆਈ. ਪੀ. ਓ., ਸੇਬੀ ਨੂੰ ਦਿੱਤਾ DRHP

ਨਵੀਂ ਦਿੱਲੀ- ਪ੍ਰਾਇਮਰੀ ਬਾਜ਼ਾਰ ਵਿਚ ਜਲਦ ਹੀ ਇਕ ਹੋਰ ਆਈ. ਪੀ. ਓ. ਆਉਣ ਵਾਲਾ ਹੈ। ਦਿੱਗਜ ਫਾਰਮਾ ਕੰਪਨੀ ਐਮਕਯੂਰ (Emcure) ਨੇ ਪ੍ਰਸਾਤਵਿਤ ਆਈ. ਪੀ. ਓ. ਲਈ ਸੇਬੀ ਕੋਲ ਦਸਤਾਵੇਜ਼ ਜਮ੍ਹਾ ਕਰਾ ਦਿੱਤੇ ਹਨ।

ਰੈਡ ਹੈਰਿੰਗ ਪ੍ਰਾਸਪੈਕਟਸ (ਡੀ. ਆਰ. ਐੱਚ. ਪੀ.) ਖਰੜੇ ਦੇ ਅਨੁਸਾਰ, ਆਈ. ਪੀ. ਓ. ਵਿਚ 1,100 ਕਰੋੜ ਰੁਪਏ ਦੇ ਨਵੇਂ ਸ਼ੇਅਰਾਂ ਦਾ ਇਸ਼ੂ ਹੋਵੇਗਾ, ਜਦੋਂ ਕਿ ਮੌਜੂਦਾ ਸ਼ੇਅਰਧਾਰਕਾਂ ਵੱਲੋਂ 18,168,356 ਸ਼ੇਅਰਾਂ ਓ. ਐੱਫ. ਐੱਸ. ਤਹਿਤ ਦੀ ਵਿਕਰੀ ਕੀਤੀ ਜਾਵੇਗੀ।

ਓ. ਐੱਫ. ਐੱਸ. ਤਹਿਤ ਪ੍ਰਮੋਟਰ ਸਤੀਸ਼ ਮਹਿਤਾ ਤੇ ਸੁਨੀਲ ਮਹਿਤਾ ਕ੍ਰਮਵਾਰ 20.30 ਲੱਖ ਤੇ 2.5 ਲੱਖ ਸ਼ੇਅਰ ਵੇਚਣਗੇ। ਨਿਵੇਸ਼ਕ ਬੀ. ਸੀ. ਇਨਵੈਸਟਮੈਂਟ 4 ਲਿਮਟਿਡ 99.5 ਲੱਖ ਸ਼ੇਅਰ ਵੇਚੇਗਾ। ਕੰਪਨੀ ਵਿਚ ਫਿਲਹਾਲ ਸਤੀਸ਼ ਮਹਿਤਾ ਤੇ ਸੁਨੀਲ ਮਹਿਤਾ ਦੀ ਕ੍ਰਮਵਾਰ 41.92 ਫ਼ੀਸਦੀ ਅਤੇ 6.13 ਫ਼ੀਸਦੀ ਹਿੱਸੇਦਾਰੀ ਹੈ, ਜਦੋਂ ਕਿ ਬੀ. ਸੀ. ਇਨਵੈਸਟਮੈਂਟ ਦੀ 13.09 ਫ਼ੀਸਦੀ ਹਿੱਸੇਦਾਰੀ ਹੈ। ਕੰਪਨੀ ਆਈ. ਪੀ. ਓ. ਤੋਂ ਪਹਿਲਾਂ 200 ਕਰੋੜ ਰੁਪਏ ਤੱਕ ਦੇ ਨਿਵੇਸ਼ 'ਤੇ ਵਿਚਾਰ ਕਰ ਰਹੀ ਹੈ, ਜੇਕਰ ਇਹ ਪੂਰਾ ਹੁੰਦਾ ਹੈ ਤਾਂ ਇਸ਼ੂ ਦਾ ਆਕਾਰ ਨੂੰ ਘੱਟ ਕੀਤਾ ਜਾਵੇਗਾ। ਇਸ਼ੂ ਤੋਂ ਮਿਲੀ ਰਾਸ਼ੀ ਦਾ ਇਸਤੇਮਾਲ ਕਰਜ਼ ਚੁਕਾਉਣ ਤੇ ਜਨਰਲ ਕਾਰਪੋਰੇਟ ਉਦੇਸ਼ਾਂ ਲਈ ਕੀਤਾ ਜਾਵੇਗਾ।


author

Sanjeev

Content Editor

Related News