ਇਮਾਮੀ ਦਾ ਸ਼ੁੱਧ ਮੁਨਾਫਾ ਤਿੰਨ ਗੁਣਾ ਵੱਧ ਕੇ 87.73 ਕਰੋੜ ਰੁਪਏ ''ਤੇ ਪੁੱਜਾ

Tuesday, May 25, 2021 - 05:01 PM (IST)

ਇਮਾਮੀ ਦਾ ਸ਼ੁੱਧ ਮੁਨਾਫਾ ਤਿੰਨ ਗੁਣਾ ਵੱਧ ਕੇ 87.73 ਕਰੋੜ ਰੁਪਏ ''ਤੇ ਪੁੱਜਾ

ਨਵੀਂ ਦਿੱਲੀ- ਸਿਹਤ ਦੇਖਭਾਲ, ਸ਼ਿੰਗਾਰ ਉਤਪਾਦਾਂ ਦੀ ਨਿਰਮਾਤਾ ਇਮਾਮੀ ਲਿਮਟਿਡ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ 31 ਮਾਰਚ 2021 ਨੂੰ ਖਤਮ ਹੋਈ ਚੌਥੀ ਤਿਮਾਹੀ ਵਿਚ ਉਸ ਦਾ ਏਕੀਕ੍ਰਿਤ ਸ਼ੁੱਧ ਮੁਨਾਫਾ ਪਿਛਲੇ ਸਾਲ ਦੀ ਇਸ ਮਿਆਦ ਨਾਲੋਂ ਤਿੰਨ ਗੁਣਾ ਵੱਧ ਕੇ 87.73 ਕਰੋੜ ਰੁਪਏ ਰਿਹਾ ਹੈ। ਪਿਛਲੇ ਸਾਲ ਦੀ ਇਸੇ ਤਿਮਾਹੀ ਵਿਚ ਕੰਪਨੀ ਨੂੰ 22.75 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ।

ਇਮਾਮੀ ਨੇ ਰੈਗੂਲੇਟਰੀ ਜਾਣਕਾਰੀ ਵਿਚ ਕਿਹਾ ਕਿ ਜਨਵਰੀ ਤੋਂ ਮਾਰਚ 2021 ਦੀ ਮਿਆਦ ਵਿਚ ਉਸ ਦੀ ਕੰਮਕਾਜ ਤੋਂ ਹੋਣ ਵਾਲੀ ਆਮਦਨ 37.2 ਫ਼ੀਸਦ ਵੱਧ ਕੇ 730.76 ਕਰੋੜ ਰੁਪਏ ਹੋ ਗਈ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ 532.68 ਕਰੋੜ ਰੁਪਏ ਸੀ।

 
ਇਮਾਮੀ ਨੇ ਕਿਹਾ ਕਿ ਸਿਹਤ ਦੇਖਭਾਲ, ਸਫਾਈ ਉਤਪਾਦਾਂ 'ਤੇ ਧਿਆਨ ਵਧਣ ਨਾਲ ਮੰਗ ਵਿਚ ਆਏ ਸੁਧਾਰ ਨਾਲ ਕੰਪਨੀ ਨੇ ਜਨਵਰੀ ਤੋਂ ਮਾਰਚ 2021 ਤੱਕ ਸਾਰੇ ਬ੍ਰਾਂਡਾਂ, ਵੱਖ ਵੱਖ ਚੇਨਜ਼ ਅਤੇ ਕਾਰੋਬਾਰਾਂ ਵਿਚ ਚੰਗਾ ਵਾਧਾ ਹਾਸਲ ਕੀਤਾ ਹੈ। ਇਮਾਮੀ ਦੇ ਨਿਰਦੇਸ਼ਕ ਮੋਹਨ ਗੋਇਨਕਾ ਨੇ ਕਿਹਾ ਕਿ ਮਾਰਚ ਵਿਚ ਖਤਮ ਹੋਈ ਚੌਥੀ ਤਿਮਾਹੀ ਦੌਰਾਨ ਕੰਪਨੀ ਦੇ ਘਰੇਲੂ ਕਾਰੋਬਾਰ ਵਿਚ 44 ਫ਼ੀਸਦੀ ਅਤੇ ਅੰਤਰਰਾਸ਼ਟਰੀ ਕਾਰੋਬਾਰ ਵਿਚ 28 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਸਾਨੂੰ ਉਮੀਦ ਹੈ ਕਿ ਅਸੀਂ ਆਪਣੀ ਵਿਕਰੀ ਅਤੇ ਮੁਨਾਫਿਆਂ ਵਿਚ ਤਿਮਾਹੀ-ਦਰ-ਤਿਮਾਹੀ ਸੁਧਾਰ ਜਾਰੀ ਰੱਖਾਂਗੇ। ਇਮਾਮੀ ਦੇ ਨਿਰਦੇਸ਼ਕ ਹਰਸ਼ ਵੀ. ਅਗਰਵਾਲ ਨੇ ਕਿਹਾ ਕਿ ਸਮੀਖਿਆ ਅਧੀਨ ਤਿਮਾਹੀ ਦੌਰਾਨ ਕੰਪਨੀ ਦੇ ਸਾਰੇ ਪ੍ਰਮੁੱਖ ਬ੍ਰਾਂਡਾਂ ਵਿਚ 30 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ। ਇਸ ਵਿਚ ਵੀ ਸਿਹਤ ਦੇਖਭਾਲ ਉਤਪਾਦਾਂ ਦਾ ਪ੍ਰਦਰਸ਼ਨ ਸਭ ਤੋਂ ਉਪਰ ਰਿਹਾ ਹੈ।


author

Sanjeev

Content Editor

Related News