ਇਹ ਹਨ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ, ਇਕ ਦਿਨ 'ਚ 50 ਹਜ਼ਾਰ ਕਰੋੜ ਤੋਂ ਜ਼ਿਆਦਾ ਵਧੀ ਜਾਇਦਾਦ

Wednesday, Nov 18, 2020 - 04:06 PM (IST)

ਇਹ ਹਨ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ, ਇਕ ਦਿਨ 'ਚ 50 ਹਜ਼ਾਰ ਕਰੋੜ ਤੋਂ ਜ਼ਿਆਦਾ ਵਧੀ ਜਾਇਦਾਦ

ਨਵੀਂ ਦਿੱਲੀ : ਸਪੇਸ ਐਕਸ ਅਤੇ ਟੇਸਲਾ ਦੇ ਮੁਖੀ ਐਲਨ ਮਸਕ ਹੁਣ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਸ਼ਖ਼ਸ ਬਣ ਗਏ ਹਨ। ਉਨ੍ਹਾਂ ਦੀ ਕੁੱਲ ਜਾਇਦਾਦ ਵੱਧ ਕੇ 110 ਅਰਬ ਡਾਲਰ ਹੋ ਗਈ ਹੈ। ਪਿਛਲੇ ਕੁੱਝ ਸਮੇਂ ਤੋਂ ਮਸਕ ਲਗਾਤਾਰ ਕਿਸੇ ਨਾ ਕਿਸੇ ਵਜ੍ਹਾ ਨਾਲ ਸੁਰਖੀਆਂ ਵਿਚ ਰਹੇ ਹਨ। ਪਹਿਲਾਂ ਉਹ ਕੋਰੋਨਾ ਪੀੜਤ ਹੋ ਗਏ ਸਨ। ਹਾਲ ਹੀ ਵਿਚ ਉਨ੍ਹਾਂ ਦੀ ਰਾਕੇਟ ਕੰਪਨੀ ਨੇ 4 ਪੁਲਾੜ ਯਾਤਰੀਆਂ ਨੂੰ ਸਪੇਸ 'ਤੇ ਭੇਜਿਆ ਹੈ। ਇਸ ਦੇ ਇਲਾਵਾ ਇਲੈਕਟਰਿਕ ਕਾਰ ਕੰਪਨੀ ਟੇਸਲਾ ਨੂੰ ਐਸ ਐਂਡ ਪੀ 500 ਕੰਪਨੀ ਦੀ ਲਿਸਟ ਵਿਚ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪੋਪ ਫਰਾਂਸਿਸ ਨੇ ਲਾਈਕ ਕੀਤੀ ਬਿਕਨੀ ਪਾਈ ਮਾਡਲ ਦੀ ਤਸਵੀਰ, ਪਿਆ ਬਖੇੜਾ

ਟੇਸਲਾ ਨੂੰ ਲੈ ਕੇ ਆਈ ਖ਼ਬਰ ਦੇ ਬਾਅਦ ਇਕ ਦਿਨ ਵਿਚ ਐਲਨ ਮਸਕ ਦੀ ਜਾਇਦਾਦ ਵਿਚ 7.61 ਅਰਬ (50 ਹਜ਼ਾਰ ਕਰੋੜ ਤੋਂ ਜ਼ਿਆਦਾ) ਡਾਲਰ ਦਾ ਵਾਧਾ ਹੋਇਆ ਹੈ। ਸਾਲਾਨਾ ਆਧਾਰ 'ਤੇ ਉਨ੍ਹਾਂ ਦੀ ਜਾਇਦਾਦ ਵਿਚ ਹੁਣ ਤੱਕ 82 ਅਰਬ ਡਾਲਰ ਦਾ ਵਾਧਾ ਹੋਇਆ ਹੈ। ਟਾਪ-500 ਬਿਲੀਨੇਅਰ ਵਿਚ ਮਸਕ ਦੀ ਜਾਇਦਾਦ ਵਿਚ ਇਸ ਸਾਲ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ: ਸ਼ਾਕਿਬ ਵਲੋਂ ਕਾਲੀ ਮਾਤਾ ਦੀ ਪੂਜਾ 'ਤੇ ਮਾਫ਼ੀ ਮੰਗਣ 'ਤੇ ਭੜਕੀ ਕੰਗਣਾ, ਕਿਹਾ- 'ਮੰਦਰਾਂ ਤੋਂ ਐਨਾ ਕਿਉਂ ਡਰਦੇ ਹੋ'

ਬਲੂਮਬਰਗ ਬਿਲੀਨੇਅਰ ਇੰਡੈਕਸ ਲਿਸਟ ਵਿਚ 185 ਅਰਬ ਡਾਲਰ ਨਾਲ ਜੈਫ ਬੇਜੋਸ ਪਹਿਲੇ ਨੰਬਰ 'ਤੇ, 129 ਅਰਬ ਡਾਲਰ ਨਾਲ ਬਿਲ ਗੇਟਸ ਦੂਜੇ ਨੰਬਰ 'ਤੇ, 110 ਅਰਬ ਡਾਲਰ ਨਾਲ ਐਲਨ ਮਸਕ ਤੀਜੇ ਨੰਬਰ 'ਤੇ, 104 ਅਰਬ ਡਾਲਰ ਦੀ ਜਾਇਦਾਦ ਨਾਲ ਮਾਰਕ ਜੁਕਰਬਰਗ ਚੌਥੇ ਨੰਬਰ 'ਤੇ ਅਤੇ 102 ਅਰਬ ਡਾਲਰ ਦੀ ਜਾਇਦਾਦ ਨਾਲ ਬਰਨਾਰਡ ਅਰਨਾਲਟ 5ਵੇਂ ਨੰਬਰ 'ਤੇ ਹਨ।

ਇਹ ਵੀ ਪੜ੍ਹੋ: ਇਹ ਹੈ ਦੁਨੀਆ ਦਾ ਸਭ ਤੋਂ ਲੰਬਾ ਬਾਡੀ ਬਿਲਡਰ, ਵੇਖੋ ਤਸਵੀਰਾਂ


author

cherry

Content Editor

Related News