ਐਲਨ ਮਸਕ ਨੇ ਲੋਕਾਂ ਤੋਂ ਪੁੱਛਿਆ ਸਵਾਲ-ਕੀ ਮੈਨੂੰ ਟਵਿੱਟਰ ਮੁਖੀ ਦੇ ਅਹੁਦੇ ਤੋਂ ਦੇ ਦੇਣਾ ਚਾਹੀਦੈ ਅਸਤੀਫ਼ਾ?

Monday, Dec 19, 2022 - 08:34 PM (IST)

ਐਲਨ ਮਸਕ ਨੇ ਲੋਕਾਂ ਤੋਂ ਪੁੱਛਿਆ ਸਵਾਲ-ਕੀ ਮੈਨੂੰ ਟਵਿੱਟਰ ਮੁਖੀ ਦੇ ਅਹੁਦੇ ਤੋਂ ਦੇ ਦੇਣਾ ਚਾਹੀਦੈ ਅਸਤੀਫ਼ਾ?

ਇੰਟਰਨੈਸ਼ਨਲ ਡੈਸਕ : ਟਵਿਟਰ ਦੇ ਮੁਖੀ ਐਲਨ ਮਸਕ ਨੇ ਟਵਿੱਟਰ ਯੂਜ਼ਰਸ ਤੋਂ ਉਸ ਨੂੰ ਲੈ ਕੇ ਇਕ ਸਰਵੇ ’ਚ ਵੋਟ ਕਰਨ ਲਈ ਕਿਹਾ ਹੈ ਕਿ ਕੀ ਉਨ੍ਹਾਂ ਨੂੰ ਸੋਸ਼ਲ ਮੀਡੀਆ ਸਾਈਟ ਦੇ ਮੁਖੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ ਜਾਂ ਨਹੀਂ। ਮਸਕ ਨੇ ਲੋਕਾਂ ਨੂੰ ਇਹ ਅਪੀਲ ਅਜਿਹੇ ਸਮੇਂ ’ਚ ਕੀਤੀ ਹੈ, ਜਦੋਂ ਸੋਸ਼ਲ ਮੀਡੀਆ ਕੰਪਨੀ ਦੀ ਵਿਵਾਦਿਤ ਨੀਤੀ ’ਚ ਤਬਦੀਲੀਆਂ ਕਾਰਨ ਕੰਪਨੀ ਦੇ ਅੰਦਰ ਵੱਡੀ ਪੱਧਰ ’ਤੇ ਉਥਲ ਪੁਥਲ ਮਚੀ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਲਿਓਨਿਲ ਮੇਸੀ ਦਾ ਸੁਫ਼ਨਾ ਹੋਇਆ ਸਾਕਾਰ, ਮਹਾਨ ਖਿਡਾਰੀਆਂ ਦੀ ਸੂਚੀ ’ਚ ਨਾਂ ਕਰਵਾਇਆ ਦਰਜ

ਮਸਕ ਨੇ ਆਪਣੇ 12.2 ਕਰੋੜ ਫਾਲੋਅਰਜ਼ ਤੋਂ ਇਸ ਵਿਸ਼ੇ ’ਤੇ ਸਰਵੇ ’ਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਐਤਵਾਰ ਨੂੰ ਟਵੀਟ ਕੀਤਾ, ‘‘ਕੀ ਮੈਨੂੰ ਟਵਿੱਟਰ ਦੇ ਮੁਖੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ? ਮੈਂ ਇਸ ਸਰਵੇ ਦੇ ਨਤੀਜਿਆਂ ਦੀ ਪਾਲਣਾ ਕਰਾਂਗਾ’’। ਮਸਕ ਨੇ ਬਾਅਦ ’ਚ ਇਕ ਹੋਰ ਟਵੀਟ ’ਚ ਕਿਹਾ, ‘‘ਤੁਸੀਂ ਵੋਟ ਕਰਦੇ ਸਮੇਂ ਸਾਵਧਾਨੀ ਵਰਤੋਂ ਕਿਉਂਕਿ ਤੁਸੀਂ ਜੋ ਚਾਹੁੰਦੇ ਹੋ, ਉਹ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : FIFA ਵਿਸ਼ਵ ਕੱਪ ਚੈਂਪੀਅਨ ਬਣਨ ’ਤੇ PM ਮੋਦੀ ਨੇ ਅਰਜਨਟੀਨਾ ਨੂੰ ਦਿੱਤੀ ਵਧਾਈ

ਟਵਿੱਟਰ ਨੂੰ 44 ਬਿਲੀਅਨ ਡਾਲਰ ’ਚ ਖਰੀਦਣ ਅਤੇ ਅਕਤੂਬਰ ਦੇ ਅਖੀਰ ’ਚ ਇਸਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਵਜੋਂ ਅਹੁਦਾ ਸੰਭਾਲਣ ਤੋਂ ਬਾਅਦ 51 ਸਾਲਾ ਉਦਯੋਗਪਤੀ ਦੇ ਕਦਮਾਂ ਨਾਲ ਇਕ ਤੋਂ ਬਾਅਦ ਇਕ ਵਿਵਾਦ ਪੈਦਾ ਹੋਏ ਹਨ। ਮਸਕ ਨੇ ਟਵਿੱਟਰ ’ਤੇ ਇਹ ਵੀ ਐਲਾਨ ਕੀਤਾ ਕਿ ਅੱਗੇ ਵਧਣ ਦੇ ਵਿਸ਼ੇ ’ਤੇ ਵੱਡੀਆਂ ਨੀਤੀਗਤ ਤਬਦੀਲੀਆਂ ’ਤੇ ਸਰਵੇਖਣ ਵੀ ਕੀਤਾ ਜਾਵੇਗਾ। ‘ਬੀ.ਬੀ.ਸੀ.’ ਨੇ ਦੱਸਿਆ ਕਿ ਇਹ ਸਰਵੇਖਣ ਉਦੋਂ ਆਇਆ ਹੈ, ਜਦੋਂ ਟਵਿੱਟਰ ਕਹਿੰਦਾ ਹੈ ਕਿ ਇਹ ਉਨ੍ਹਾਂ ਖਾਤਿਆਂ ਨੂੰ ਬੰਦ ਕਰ ਦੇਵੇਗਾ, ਜੋ ਸਿਰਫ਼ ਦੂਜੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਉਤਸ਼ਾਹਿਤ ਕਰਨ ਲਈ ਬਣਾਏ ਗਏ ਹਨ।


author

Manoj

Content Editor

Related News