Tesla ਕਾਰਾਂ ਨੂੰ ਭਾਰਤ 'ਚ ਲਾਂਚ ਕਰਨ ਲਈ ਬੇਤਾਬ Elon Musk, ਸਰਕਾਰ ਤੋਂ ਕੀਤੀ ਇਹ ਮੰਗ

Saturday, Jul 24, 2021 - 06:40 PM (IST)

ਨਵੀਂ ਦਿੱਲੀ - ਵਿਸ਼ਵ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਟੈਸਲਾ ਦੇ ਸੀ.ਈ.ਓ. ਐਲਨ ਮਸਕ ਭਾਰਤ ਸਰਕਾਰ ਨਾਲ ਗੱਲਬਾਤ ਕਰਕੇ ਜਲਦੀ ਤੋਂ ਜਲਦੀ ਆਪਣੀਆਂ ਕਾਰਾਂ ਨੂੰ ਭਾਰਤ ਵਿੱਚ ਲਾਂਚ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਦੌਰਾਨ ਇਕ ਭਾਰਤੀ ਵਿਅਕਤੀ ਨੇ ਐਲਨ ਮਸਕ ਨੂੰ ਟਵਿੱਟਰ 'ਤੇ ਟੈਗ ਕੀਤਾ ਅਤੇ ਕਿਹਾ -'ਪਲੀਜ਼ ਜਿੰਨੀ ਜਲਦੀ ਹੋ ਸਕੇ ਭਾਰਤ 'ਚ ਟੈਸਲਾ ਕਾਰਾਂ ਨੂੰ ਲਾਂਚ ਕਰੋ! 

 

ਇਹ ਵੀ ਪੜ੍ਹੋ: ‘ਐਲਨ ਮਸਕ ਦੇ ਬਿਆਨ ਨਾਲ ਬਿਟਕੁਆਈਨ, ਈਥਰ, ਡਾਗਕੁਆਈਨ ਦੇ ਰੇਟ ਉਛਲੇ’

ਐਲਨ ਮਸਕ ਨੇ ਦਿੱਤਾ ਇਹ ਜਵਾਬ... 

 

ਸੋਸ਼ਲ ਮੀਡੀਆ 'ਤੇ ਹਮੇਸ਼ਾ ਸਰਗਰਮ ਰਹਿਣ ਵਾਲੇ ਮਸਕ ਨੇ ਵੀ ਇਸ ਦਾ ਜਵਾਬ ਦਿੱਤਾ। ਐਲਨ ਮਸਕ ਨੇ ਆਪਣੇ ਜਵਾਬ ਵਿਚ ਕਿਹਾ ਕਿ ਟੈੱਸਲਾ ਇੰਕ ਆਯਾਤ ਵਾਹਨਾਂ ਨਾਲ ਸਫਲ ਹੋਣ ਦੇ ਨਾਲ ਹੀ ਜਲਦੀ ਹੀ ਭਾਰਤ ਵਿਚ ਇਕ ਫੈਕਟਰੀ ਸਥਾਪਤ ਕਰ ਸਕਦੀ ਹੈ। 

ਐਲਨ ਮਸਕ ਨੇ ਹੋਰ ਦੱਸਿਆ ਕਿ ਅਸੀਂ ਅਜਿਹਾ ਕਰਨਾ ਚਾਹੁੰਦੇ ਹਾਂ ਪਰ ਕਿਸੇ ਵੀ ਵੱਡੇ ਦੇਸ਼ ਦੇ ਮੁਕਾਬਲੇ ਆਯਾਤ ਡਿਊਟੀ ਦੁਨੀਆ 'ਚ ਸਭ ਤੋਂ ਜ਼ਿਆਦਾ ਹੈ। ਇਸ ਤੋਂ ਇਲਾਵਾ ਸਵੱਛ ਊਰਜਾ ਵਾਹਨਾਂ ਨੂੰ ਡੀਜ਼ਲ ਅਤੇ ਪੈਟਰੋਲ ਵਾਹਨਾਂ ਦੇ ਬਰਾਬਰ ਹੀ ਮੰਨਿਆ ਜਾਂਦਾ ਹੈ ਜੋ ਕਿ ਭਾਰਤ ਦੀ ਜਲਵਾਯੂ ਟੀਚਿਆਂ ਮੁਤਾਬਕ ਪੂਰੀ ਤਰ੍ਹਾਂ ਸਹੀ ਨਹੀਂ ਲੱਗਦੇ।

ਇਹ ਵੀ ਪੜ੍ਹੋ: Income Tax ਵਿਭਾਗ ਦੇ ਨੋਟਿਸ ਖ਼ਿਲਾਫ਼ ਟੈਕਸਦਾਤਿਆਂ ਵੱਲੋਂ ਹਾਈਕੋਰਟ ਦਾ ਰੁਖ਼, ਦਿੱਤੀ ਚੁਣੌਤੀ

ਐਲਨ ਮਸਕ ਨੇ ਰੱਖੀ ਇਹ ਮੰਗ

ਐਲਨ ਮਸਕ ਦਾ ਉਦੇਸ਼ ਇਸ ਸਾਲ ਤੋਂ ਹੀ ਭਾਰਤ ਵਿੱਚ ਟੈੱਸਲਾ ਕਾਰਾਂ ਲਾਂਚ ਕਰਨ ਦਾ ਹੈ। ਮੰਤਰਾਲਿਆਂ ਅਤੇ ਦੇਸ਼ ਦੀ ਪ੍ਰਮੁੱਖ ਥਿੰਕ-ਟੈਂਕ ਐਨ.ਆਈ.ਟੀ.ਆਈ. ਆਯੋਗ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਕਿ ਪੂਰੀ ਤਰ੍ਹਾਂ ਅਸੈਂਬਲ ਹੋਈਆਂ ਇਲੈਕਟ੍ਰਿਕ ਕਾਰਾਂ ਦੇ ਆਯਾਤ ਉੱਤੇ ਟੈਕਸ ਵਿੱਚ 40% ਦੀ ਕਟੌਤੀ ਕਰਨਾ ਵਧੇਰੇ ਹੋਵੇਗਾ। ਅਮਰੀਕਾ ਦੀ ਇਲੈਕਟ੍ਰਿਕ ਕਾਰ ਨਿਰਮਾਤਾ ਟੇਸਲਾ ਨੇ ਭਾਰਤ ਸਰਕਾਰ ਨੂੰ ਇਲੈਕਟ੍ਰਿਕ ਕਾਰਾਂ 'ਤੇ ਆਯਾਤ ਟੈਕਸ ਘਟਾਉਣ ਦੀ ਬੇਨਤੀ ਕੀਤੀ ਹੈ। ਜਾਣਕਾਰੀ ਅਨੁਸਾਰ ਟੈਸਲਾ ਇੰਕ. ਨੇ ਭਾਰਤੀ ਮੰਤਰਾਲਿਆਂ ਨੂੰ ਪੱਤਰ ਲਿਖ ਕੇ ਇਲੈਕਟ੍ਰਿਕ ਵਾਹਨਾਂ ‘ਤੇ ਦਰਾਮਦ ਟੈਕਸ ਘਟਾਉਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: Bitcoin ਸਮੇਤ ਇਨ੍ਹਾਂ ਕ੍ਰਿਪਟੋਕਰੰਸੀ 'ਚ ਨਿਵੇਸ਼ ਕਰਨ ਵਾਲਿਆਂ 'ਤੇ IT ਵਿਭਾਗ ਕੱਸੇਗਾ ਸ਼ਿਕੰਜਾ

ਪਰ ਇਸ ਗੱਲ ਦੀ ਸੰਭਾਵਨਾ ਘੱਟ ਹੈ ਕਿ ਮੋਦੀ ਸਰਕਾਰ ਕੰਪਨੀ ਦੀ ਇਸ ਬੇਨਤੀ ਨੂੰ ਸਵੀਕਾਰ ਕਰੇਗੀ। ਸਰਕਾਰ ਨੇ ਸਥਾਨਕ ਪੱਧਰ 'ਤੇ ਨਿਰਮਾਣ ਨੂੰ ਉਤਸ਼ਾਹਤ ਕਰਨ ਲਈ ਬਹੁਤ ਸਾਰੇ ਉਦਯੋਗਾਂ ਵਿਚ ਦਰਾਮਦ ਡਿਊਟੀ ਵਧਾ ਦਿੱਤੀ ਹੈ।  ਮਸਕ ਨੇ ਕਿਹਾ, "ਸਾਨੂੰ ਪੂਰੀ ਉਮੀਦ ਹੈ ਕਿ ਇਲੈਕਟ੍ਰਿਕ ਵਾਹਨਾਂ ਦੇ ਟੈਰਿਫਾਂ ਵਿੱਚ ਘੱਟੋ ਘੱਟ ਅਸਥਾਈ ਰਾਹਤ ਮਿਲੇਗੀ। ਜੇ ਅਜਿਹਾ ਹੁੰਦਾ ਹੈ ਤਾਂ ਇਹ ਸ਼ਲਾਘਾਯੋਗ ਕਦਮ ਹੋਵੇਗਾ। ਇਸ ਤੋਂ ਇਹ ਸਪਸ਼ਟ ਹੈ ਕਿ ਮਸਕ ਭਾਰਤ ਵਿਚ ਦਰਾਮਦ ਡਿਊਟੀ ਵਿਚ ਕਟੌਤੀ ਦਾ ਇੰਤਜ਼ਾਰ ਕਰ ਰਿਹਾ ਹੈ।

ਮੌਜੂਦਾ ਸਮੇਂ ਇੱਕ ਸੰਪੂਰਨ ਨਿਰਮਾਣਿਤ ਯੂਨਿਟ (ਸੀ.ਬੀ.ਯੂ.) ਦੇ ਤੌਰ ਤੇ ਆਯਾਤ ਕੀਤੀ ਗਈ ਇੱਕ ਕਾਰ ਤੇ ਕਸਟਮ ਡਿਊਟੀ 60% ਤੋਂ 100% ਤੱਕ ਹੈ। ਇਹ ਇੰਜਨ ਦੇ ਅਕਾਰ ਅਤੇ ਕੀਮਤ, ਬੀਮਾ ਅਤੇ ਆਵਾਜਾਈ ਮੁੱਲ 40,000 ਡਾਲਰ ਤੋਂ ਘੱਟ ਜਾਂ ਇਸ ਤੋਂ ਵੱਧ 'ਤੇ ਨਿਰਭਰ ਕਰਦਾ ਹੈ। ਹਾਲ ਹੀ ਵਿੱਚ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗਾਂ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਸੀ ਕਿ ਟੇਸਲਾ ਕੋਲ ਭਾਰਤ ਵਿੱਚ ਆਪਣੀ ਨਿਰਮਾਣ ਯੂਨਿਟ ਸਥਾਪਤ ਕਰਨ ਦਾ ਸੁਨਹਿਰੀ ਮੌਕਾ ਹੈ, ਕਿਉਂਕਿ ਦੇਸ਼ ਵਿੱਚ ਈ-ਵਾਹਨਾਂ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News