ਰੀਅਲ ਅਸਟੇਟ ਸੈਕਟਰ ਦੇ ਕੰਮ ਨੂੰ ਸੁਖਾਵਾਂ ਬਣਾਵੇਗੀ ਪੰਜਾਬ ਸਰਕਾਰ, ਮੰਤਰੀ ਨੇ ਬਿੰਲਡਰਿਆਂ ਨਾਲ ਕੀਤੀ ਮੀਟਿੰਗ

Saturday, Oct 18, 2025 - 02:02 PM (IST)

ਰੀਅਲ ਅਸਟੇਟ ਸੈਕਟਰ ਦੇ ਕੰਮ ਨੂੰ ਸੁਖਾਵਾਂ ਬਣਾਵੇਗੀ ਪੰਜਾਬ ਸਰਕਾਰ, ਮੰਤਰੀ ਨੇ ਬਿੰਲਡਰਿਆਂ ਨਾਲ ਕੀਤੀ ਮੀਟਿੰਗ

ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ): ਰੀਅਲ ਅਸਟੇਟ ਸੈਕਟਰ ’ਚ ਸਾਕਾਰਾਤਮਕ ਬਦਲਾਅ ਲਈ ਪੰਜਾਬ ਸਰਕਾਰ ਵੱਲੋਂ ਹਾਲ ਹੀ ’ਚ ਗਠਿਤ ਕੀਤੀ ਸੈਕਟਰ ਵਿਸ਼ੇਸ਼ ਕਮੇਟੀ ਦੀ ਪਲੇਠੀ ਮੀਟਿੰਗ ਪੁੱਡਾ ਭਵਨ ਐੱਸ. ਏ. ਐੱਸ. ਨਗਰ ਵਿਖੇ ਹੋਈ। ਮੀਟਿੰਗ ’ਚ ਮੌਜੂਦ ਕਮੇਟੀ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਰੀਅਲ ਅਸਟੇਟ ਸੈਕਟਰ ਵੱਲੋਂ ਸੂਬੇ ਦੇ ਵਿਕਾਸ ’ਚ ਪਾਏ ਜਾ ਰਹੇ ਯੋਗਦਾਨ ਨੂੰ ਬਾਖੂਬੀ ਸਮਝਦੀ ਹੈ ਕਿਉਂ ਜੋ ਇਸ ਖੇਤਰ ਦੀ ਤਰੱਕੀ ਦੇ ਨਾਲ ਰਾਜ ਦੀ ਅਰਥ ਵਿਵਸਥਾ ਵੀ ਮਜ਼ਬੂਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਰੀਅਲ ਅਸਟੇਟ ਸੈਕਟਰ ’ਚ ਕੰਮ ਨੂੰ ਸੁਖਾਵਾਂ ਬਣਾਉਣ ਲਈ ਵਚਨਬੱਧ ਹੈ।

ਇਹ ਖ਼ਬਰ ਵੀ ਪੜ੍ਹੋ - CM ਮਾਨ ਤੇ ਇੰਗਲੈਂਡ ਦੇ ਵਕੀਲਾਂ ਵਿਚਾਲੇ ਮੀਟਿੰਗ! ਰੱਖੀ ਗਈ ਇਹ ਮੰਗ

ਮੀਟਿੰਗ ’ਚ ਪੰਜਾਬ ਸੀ. ਆਰ. ਈ. ਡੀ. ਏ. ਆਈ. ਦੇ ਪ੍ਰਧਾਨ ਜਗਜੀਤ ਸਿੰਘ ਮਾਝਾ ਵੱਲੋਂ ਰੀਅਲ ਅਸਟੇਟ ਸੈਕਟਰ ’ਚ ਢਾਂਚਾਗਤ ਨੀਤੀਆਂ ਬਣਾਉਣ ਲਈ ਕਮੇਟੀ ਗਠਿਤ ਕਰਨ ਦੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਕਮੇਟੀ ਦੇ ਚੇਅਰਮੈਨ ਦੀਪਕ ਗਰਗ (ਡਾਇਰੈਕਟਰ, ਮਾਰਬੇਲਾ ਗਰੁੱਪ) ਨੇ ਮੀਟਿੰਗ ਦੌਰਾਨ ਕਮੇਟੀ ਦੇ ਗਠਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਮੇਟੀ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਗੀ। ਮੀਟਿੰਗ ’ਚ ਆਉਣ ਵਾਲੇ ਦਿਨਾਂ ’ਚ ਜਲੰਧਰ ਤੇ ਲੁਧਿਆਣਾ ਵਿਖੇ ਬਿਲਡਰਾਂ ਤੇ ਸੰਬੰਧਤ ਵਿਕਾਸ ਅਥਾਰਟੀਆਂ ਵਿਚਾਲੇ ਮੀਟਿੰਗ ਲਈ ਸਹਿਮਤੀ ਪ੍ਰਗਟਾਈ ਗਈ ਤਾਂ ਜੋ ਇਨ੍ਹਾਂ ਸ਼ਹਿਰਾਂ ’ਚ ਰੀਅਲ ਅਸਟੇਟ ਖੇਤਰ ’ਚ ਹੋਰ ਨਿਵੇਸ਼ ਦੀ ਰੂਪ-ਰੇਖਾ ਤਿਆਰ ਕੀਤੀ ਜਾ ਸਕੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦਾ ਐਕਸ਼ਨ! ਦੋ 'ਪੱਤਰਕਾਰਾਂ' ਨੂੰ ਕੀਤਾ ਗ੍ਰਿਫ਼ਤਾਰ

ਰੀਅਲ ਅਸਟੇਟ ਖੇਤਰ ਨੂੰ ਹੋਰ ਨਿਵੇਸ਼-ਪੱਖੀ ਤੇ ਵਧੇਰੇ ਹੁਲਾਰਾ ਦੇਣ ਲਈ ਮੀਟਿੰਗ ’ਚ ਸਮੂਹ ਮੈਂਬਰਾਂ ਵੱਲੋਂ ਕੁਝ ਨੁਕਤਿਆਂ ਜਿਵੇਂ ਸੀ.ਐੱਲ.ਯੂ., ਐੱਲ.ਓ.ਆਈ., ਲਾਇਸੈਂਸ ਅਤੇ ਹੋਰ ਪ੍ਰਵਾਨਗੀਆਂ ਜਾਰੀ ਕਰਨ ’ਚ ਤੇਜ਼ੀ ਲਿਆਉਣ, ਪਾਰਸ਼ੀਅਲ ਕੰਪਲੀਸ਼ਨ ਸਰਟੀਫਿਕੇਟ ਤੇ ਕੰਪਲੀਸ਼ਨ ਸਰਟੀਫਿਕੇਟ ਨੂੰ ਜਾਰੀ ਕਰਨਾ ਸੁਖਾਵਾਂ ਬਣਾਉਣ ਅਤੇ ਪਲਾਟਾਂ ਦੀ ਹਾਈਪੌਥੀਕੇਸ਼ਨ ਅਤੇ ਡੀ-ਹਾਈਪੌਥੀਕੇਸ਼ਨ ਦੀ ਵਿਧੀ ਨੂੰ ਹੋਰ ਢੁਕਵਾਂ ਬਣਾਉਣ ਸੰਬਧੀ ਤੁਰੰਤ ਲੋਂੜੀਦੇ ਕਦਮ ਚੁੱਕਣ ’ਤੇ ਸਹਿਮਤੀ ਪ੍ਰਗਟਾਈ ਗਈ। ਇਸ ਦੌਰਾਨ ਮੁੱਖ ਪ੍ਰਸ਼ਾਸਕ ਗਮਾਡਾ ਵਿਸ਼ੇਸ਼ ਸਾਰੰਗਲ, ਵਧੀਕ ਮੁੱਖ ਪ੍ਰਸ਼ਾਸਕ ਗਮਾਡਾ ਅਤੇ ਮੈਂਬਰ ਸਕੱਤਰ, ਸੈਕਟਰ ਵਿਸ਼ੇਸ਼ ਕਮੇਟੀ ਅਮਰਿੰਦਰ ਸਿੰਘ ਮੱਲ੍ਹੀ ਮੌਜੂਦ ਰਹੇ।


 


author

Anmol Tagra

Content Editor

Related News