ਚੀਨ ਦੀ ਵਜ੍ਹਾ ਕਾਰਨ ਅਮੀਰਾਂ ਦੀ ਟਾਪ ਸੂਚੀ 'ਚ ਪਿੱਛੇ ਹੋਏ ਐਲੋਨ ਮਸਕ, ਡੁੱਬੇ 3.3 ਲੱਖ ਕਰੋੜ ਰੁਪਏ

03/11/2024 10:21:57 AM

ਨਵੀਂ ਦਿੱਲੀ (ਇੰਟ)- ਬਲੂਮਬਰਗ ਬਿਲੇਨੀਅਰਸ ਇੰਡੈਕਸ ਅਨੁਸਾਰ ਐਲੋਨ ਮਸਕ ਨੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਦਾ ਖਿਤਾਬ ਗੁਆ ਦਿੱਤਾ ਹੈ। ਅਸਲ 'ਚ ਟੈਸਲਾ ਦੇ ਮੁਖੀ ਦੀ ਨੈੱਟਵਰਥ 'ਚ ਮੌਜੂਦਾ ਸਾਲ 'ਚ 40 ਬਿਲੀਅਨ ਡਾਲਰ ਭਾਵ 3.3 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਹੁਣ ਮਸਕ ਦੇ ਅੱਗੇ ਜੈਫ ਬੇਜੋਸ ਅਤੇ ਲੁਈ ਵੁਈਟਨ ਦੇ ਬਰਨਾਰਡ ਅਰਨਾਲਟ ਹੋ ਗਏ ਹਨ। ਮਸਕ ਦੀ ਨੈੱਟਵਰਕ 'ਚ ਗਿਰਾਵਟ ਦਾ ਮੁੱਖ ਕਾਰਨ ਚੀਨ 'ਚ ਟੈਸਲਾ ਦੇ ਘਟਦੇ ਸ਼ੇਅਰ ਹਨ, ਜੋ ਮੌਜੂਦਾ ਸਾਲ 'ਚ 29 ਫ਼ੀਸਦੀ ਘੱਟ ਹੋ ਚੁੱਕੇ ਹਨ ਅਤੇ 2021 ਦੇ ਟਾਪ ਤੋਂ 50 ਫ਼ੀਸਦੀ ਹੇਠਾਂ ਆ ਗਏ ਹਨ। 

ਇਹ ਵੀ ਪੜ੍ਹੋ -ਅਹਿਮ ਖ਼ਬਰ : ਇਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਨਖ਼ਾਹ 'ਚ ਵਾਧਾ ਕਰ ਰਹੀ ਮੋਦੀ ਸਰਕਾਰ

ਮਸਕ ਦੀ ਵਧੇਰੇ ਨੈੱਟਵਰਥ ਟੈਸਲਾ 'ਚ ਉਨ੍ਹਾਂ ਦੀ 21 ਫ਼ੀਸਦੀ ਹਿੱਸੇਦਾਰੀ ਨਾਲ ਆਉਂਦੀ ਹੈ। ਦੁਨੀਆ ਦੇ ਤੀਜੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਦੀ ਨੈੱਟਵਰਥ 'ਚ ਬੀਤੇ 70 ਦਿਨ 'ਚ 40 ਬਿਲੀਅਨ ਡਾਲਰ ਭਾਵ 3.3 ਲੱਖ ਕਰੋੜ ਰੁਪਏ ਘੱਟ ਹੋ ਚੁੱਕੇ ਹਨ। ਮੌਜੂਦਾ ਸਮੇਂ 'ਚ ਉਨ੍ਹਾਂ ਦੀ ਕੁਲ ਦੌਲਤ 189 ਬਿਲੀਅਨ ਡਾਲਰ ਦੀ ਹੋ ਚੁੱਕੀ ਹੈ। ਸ਼ੁੱਕਰਵਾਰ ਨੂੰ ਉਨ੍ਹਾਂ ਦੀ ਨੈੱਟਵਰਥ 'ਚ 2.37 ਬਿਲੀਅਨ ਡਾਲਰ ਦੀ ਗਿਰਾਵਟ ਦੇਖਣ ਨੂੰ ਮਿਲ ਚੁੱਕੀ ਹੈ। ਸਾਲ 2021 'ਚ ਨਵੰਬਰ ਦੇ ਮਹੀਨੇ 'ਚ ਐਲੋਨ ਮਸਕ ਦੀ ਨੈੱਟਵਰਥ 340 ਅਰਬ ਡਾਲਰ ਤਕ ਪਹੁੰਚ ਚੁੱਕੀ ਸੀ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਇਨ੍ਹਾਂ ਕਾਰਨਾਂ ਨਾਲ ਹੋਇਆ ਨੁਕਸਾਨ
ਅਸਲ 'ਚ ਚੀਨ 'ਚ ਟੈਸਲਾ ਦੀ ਵਿਕਰੀ 'ਚ ਕਾਫੀ ਗਿਰਾਵਟ ਦੇਖਣ ਨੂੰ ਮਿਲੀ ਹੈ। ਉਥੇ ਦੂਜੇ ਪਾਸੇ ਬਰਲਿਨ ਕੋਲ ਇਸ ਦੀ ਫੈਕਟਰੀ 'ਚ ਤੋੜਫੋੜ ਦੀ ਕਾਰਵਾਈ ਤੋਂ ਬਾਅਦ ਪ੍ਰੋਡਕਸ਼ਨ ਨੂੰ ਰੋਕ ਦਿੱਤਾ ਗਿਆ ਹੈ, ਜਿਸ ਦੀ ਵਜ੍ਹਾ ਨਾਲ ਕੰਪਨੀ ਦੀਆਂ ਕੀਮਤਾਂ 'ਚ ਕਾਫੀ ਅਸਰ ਦੇਖਣ ਨੂੰ ਮਿਲਿਆ ਹੈ। ਉਥੇ ਮਸਕ ਨੂੰ ਵੱਡਾ ਝਟਕਾ ਕੋਰਟ ਤੋਂ ਵੀ ਲੱਗਾ ਹੈ, ਜਿਸ 'ਚ ਉਨ੍ਹਾਂ ਦੇ 55 ਬਿਲੀਅਨ ਡਾਲਰ ਦੇ ਸੈਲਰੀ ਪੈਕੇਜ ਨੂੰ ਕੈਂਸਲ ਕਰਨ ਵਾਲਾ ਹੁਕਮ ਵੀ ਹੈ। ਇਸ ਦੌਰਾਨ ਫਾਰਚੂਨ ਮੈਗਜ਼ੀਨ ਦੀ ਰਿਪੋਰਟ ਤੋਂ ਬਾਅਦ ਮਸਕ ਨੇ ਐਲਾਨ ਕੀਤਾ ਕਿ ਲਾਂਗ ਫਾਰਮ ਵੀਡੀਓ ਜਲਦੀ ਹੀ ਸਮਾਰਟ ਟੈਲੀਵਿਜ਼ਨ 'ਤੇ ਮੁਹੱਈਆ ਹੋਵੇਗੀ, ਸੋਸ਼ਲ ਨੈੱਟਵਰਕ ਐਕਸ ਨੇ ਅਗਲੇ ਹਫਤੇ ਐਮਾਜ਼ੋਨ ਅਤੇ ਸੈਮਸੰਗ ਯੂਜ਼ਰਸ ਲਈ ਇਕ ਟੀ. ਵੀ. ਐਪ ਲਾਂਚ ਕਰਨ ਦੀ ਯੋਜਨਾ ਬਣਾਈ ਹੈ।

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News