ਘਰੇਲੂ ਕੋਲੇ ਨਾਲ ਬਿਜਲੀ ਉਤਪਾਦਨ 8.38 ਫੀਸਦੀ ਵਧਿਆ, ਕੋਲਾ ਦੀ ਦਰਾਮਦ ਘਟੀ
Sunday, Dec 24, 2023 - 12:26 PM (IST)
ਨਵੀਂ ਦਿੱਲੀ (ਯੂ. ਐੱਨ. ਆਈ.) – ਦੇਸ਼ ਵਿਚ ਕੋਲਾ ਦਰਾਮਦ ਘੱਟ ਕਰਨ ਦੇ ਯਤਨਾਂ ਵਿਚ ਸਫਲਤਾ ਦਰਮਿਆਨ ਚਾਲੂ ਵਿੱਤੀ ਸਾਲ ਵਿਚ ਅਪ੍ਰੈਲ-ਨਵੰਬਰ 2023 ਦੌਰਾਨ ਘਰੇਲੂ ਕੋਲਾ ਆਧਾਰਿਤ ਬਿਜਲੀ ਉਤਪਾਦਨ ਵਿਚ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ’ਚ 8.38 ਫੀਸਦੀ ਦਾ ਵਾਧਾ ਦੇਖਿਆ ਗਿਆ। ਕੋਲਾ ਮੰਤਰਾਲਾ ਵਲੋਂ ਜਾਰੀ ਪ੍ਰੈੱਸ ਨੋਟ ’ਚ ਇਹ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਕੁੱਲ ਕੋਲਾ (ਦਰਾਮਦ ਕੀਤੇ ਕੋਲੇ ਦੇ ਮਿਸ਼ਰਣ ਨਾਲ) ਆਧਾਰਿਤ ਬਿਜਲੀ ਉਤਪਾਦਨ ਵਿਚ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੀ ਤੁਲਨਾ ਵਿਚ 11.19 ਫੀਸਦੀ ਦਾ ਵਾਧਾ ਰਿਹਾ।
ਇਹ ਵੀ ਪੜ੍ਹੋ : GST ਦੀ ਵਸੂਲੀ ’ਚ ਪੰਜਾਬ ਦੇ ਮੁਕਾਬਲੇ ਹਰਿਆਣਾ ਅੱਗੇ, ਸੂਬੇ ’ਚ ਲੋਹਾ-ਸਕ੍ਰੈਪ ਟੈਕਸ ਮਾਫੀਆ ਦੀ ‘ਗਰਜ’
ਪ੍ਰੈੱਸ ਨੋਟ ਮੁਤਾਬਕ ਬਿਜਲੀ ਦੀ ਵਧਦੀ ਮੰਗ ਦੇ ਬਾਵਜੂਦ ਕੋਲਾ ਆਧਾਰਿਤ ਬਿਜਲੀ ਘਰਾਂ ਵਿਚ ਘਰੇਲੂ ਕੋਲੇ ਨਾਲ ਮਿਲਾਉਣ ਲਈ ਕੋਲੇ ਦੀ ਦਰਾਮਦ ਨਵੰਬਰ, 2023 ਤੱਕ ਪਿਛਲੇ ਸਾਲ ਦੀ ਇਸੇ ਮਿਆਦ ਦੇ 2.7 ਕਰੋੜ ਟਨ ਤੋਂ 44.28 ਫੀਸਦੀ ਘੱਟ ਹੋ ਕੇ 1.52 ਕਰੋੜ ਟਨ ਦੇ ਕਰੀਬ ਰਹੀ। ਮੰਤਰਾਲਾ ਦਾ ਕਹਿਣਾ ਹੈ ਕਿ ਇਹ ਕੋਲਾ ਉਤਪਾਦਨ ਵਿਚ ਆਤਮ-ਨਿਰਭਰਤਾ ਅਤੇ ਸਮੁੱਚੀ ਕੋਲਾ ਦਰਾਮਦ ਨੂੰ ਘੱਟ ਕਰਨ ਪ੍ਰਤੀ ਦੇਸ਼ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸਾਲ ਦੌਰਾਨ ਲਗਭਗ ਬਿਜਲੀ ਦੀ ਮੰਗ ਵਿਚ 4.7 ਫੀਸਦੀ ਦੇ ਸਾਲਾਨਾ ਵਾਧੇ ਨਾਲ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਊਰਜਾ ਖਪਤਕਾਰ ਹੈ। ਅਪ੍ਰੈਲ ਤੋਂ ਨਵੰਬਰ 2023 ਤੱਕ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿਚ ਬਿਜਲੀ ਉਤਪਾਦਨ ਵਿਚ ਕੁੱਲ 7.71 ਫੀਸਦੀ ਦਾ ਜ਼ਿਕਰਯੋਗ ਵਾਧਾ ਦੇਖਿਆ ਗਿਆ। ਤਾਪਮਾਨ ਵਿਚ ਸ਼ਾਨਦਾਰ ਵਾਧਾ, ਦੇਸ਼ ਦੇ ਉੱਤਰੀ ਖੇਤਰ ਵਿਚ ਮਾਨਸੂਨ ਵਿਚ ਦੇਰੀ ਅਤੇ ਕੋਵਿਡ ਤੋਂ ਬਾਅਦ ਪੂਰੀਆਂ ਵਪਾਰਕ ਗਤੀਵਿਧੀਆਂ ਦੀ ਮੁੜ ਬਿਜਲੀ ਦੀ ਮੰਗ ਵਧੀ ਹੈ।
ਇਹ ਵੀ ਪੜ੍ਹੋ : Year Ender 2023 : 2,000 ਦੇ ਨੋਟ ਤੋਂ ਲੈ ਕੇ UPI ਤੱਕ ਇਸ ਸਾਲ ਬੈਂਕਿੰਗ ਪ੍ਰਣਾਲੀ 'ਚ ਹੋਏ ਕਈ ਬਦਲਾਅ
ਕੋਲਾ ਮੰਤਰਾਲਾ ਮੁਤਾਬਕ ਅਪ੍ਰੈਲ-ਨਵੰਬਰ 2023 ਤੱਕ ਘਰੇਲੂ ਕੋਲਾ ਆਧਾਰਿਤ ਬਿਜਲੀ ਉਤਪਾਦਨ 779.1 ਅਰਬ ਯੂਨਿਟ ਤੱਕ ਪਹੁੰਚ ਗਿਆ ਜੋ ਪਿਛਲੇ ਸਾਲ ਦੀ ਤੁਲਨਾ ਵਿਚ ਪੈਦਾ 718.83 ਅਰਬ ਯੂਨਿਟ ਤੋਂ 8.38 ਫੀਸਦੀ ਦਾ ਵਾਧਾ ਦਰਸਾਉਂਦਾ ਹੈ। ਮੰਤਰਾਲਾ ਦਾ ਕਹਿਣਾ ਹੈ ਕਿ ਸਰਕਾਰ ਕੋਲਾ ਉਤਪਾਦਨ ਨੂੰ ਹੋਰ ਵਧਾਉਣ ਦੇ ਆਪਣੇ ਯਤਨਾਂ ਵਿਚ ਲੱਗੀ ਹੋਈ ਹੈ, ਜਿਸ ਦਾ ਟੀਚਾ ਉਪਲਬਧਤਾ ਵਧਾਉਣਾ ਅਤੇ ਦਰਾਮਦ ਕੋਲੇ ’ਤੇ ਨਿਰਭਰਤਾ ਘੱਟ ਕਰਨਾ ਹੈ, ਜਿਸ ਨਾਲ ਵਿਦੇਸ਼ੀ ਮੁਦਰਾ ਭੰਡਾਰ ਸੁਰੱਖਿਅਤ ਰਹਿ ਸਕੇ।
ਇਹ ਵੀ ਪੜ੍ਹੋ : ਸਾਊਦੀ ਅਰਬ ਤੋਂ ਭਾਰਤ ਆ ਰਹੇ ਜਹਾਜ਼ 'ਚ ਲੱਗੀ ਅੱਗ, ਡਰੋਨ ਹਮਲੇ ਦਾ ਸ਼ੱਕ, ਅਲਰਟ 'ਤੇ Indian Navy
ਇਹ ਵੀ ਪੜ੍ਹੋ : ਹਾਈਵੇਅ 'ਤੇ ਸਪੀਡ ਸੀਮਾ ਦੇ ਅੰਦਰ ਗੱਡੀ ਨਾ ਚਲਾਉਣ 'ਤੇ ਸਜ਼ਾ ਦਾ ਪ੍ਰਬੰਧ: ਨਿਤਿਨ ਗਡਕਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8