ਪੰਜਾਬ ਦੇ ਬਿਜਲੀ ਕਾਮਿਆਂ ਨਾਲ ਜੁੜੀ ਵੱਡੀ ਖ਼ਬਰ, ਵਿਧਾਨ ਸਭਾ 'ਚ ਦਿੱਤੀ ਗਈ ਡਿਟੇਲ
Tuesday, Feb 25, 2025 - 11:59 AM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਪੰਜਾਬ ਦੇ ਬਿਜਲੀ ਕਾਮਿਆਂ ਦੇ ਮੁਆਵਜ਼ੇ ਨੂੰ ਲੈ ਕੇ ਮੁੱਦਾ ਚੁੱਕਿਆ ਗਿਆ। ਇਸ ਦਾ ਜਵਾਬ ਦਿੰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਬਿਜਲੀ ਰਿਪੇਅਰ ਦੇ ਕੰਮ ਦੌਰਾਨ ਹਾਦਸਾ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਜੇਕਰ ਬਿਜਲੀ ਸਪਲਾਈ ਨੂੰ ਦਰੁੱਸਤ ਕਰਨ ਦੌਰਾਨ ਕਾਰਪੋਰੇਸ਼ਨ ਵਲੋਂ ਮੁਹੱਈਆ ਕਰਵਾਈਆਂ ਗਈਆਂ ਸੇਫਟੀ ਕਿੱਟਾਂ ਅਤੇ ਟੂਲਜ਼ ਦੀ ਵਰਤੋਂ ਸਬੰਧਿਤ ਮੁਲਾਜ਼ਮਾਂ ਵਲੋਂ ਕੀਤੀ ਜਾਂਦੀ ਹੈ ਤਾਂ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਟਾਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਕੱਚੇ ਘਰਾਂ ਵਾਲੇ ਪੰਜਾਬ ਦੇ ਪਰਿਵਾਰਾਂ ਲਈ ਜ਼ਰੂਰੀ ਖ਼ਬਰ, ਜਲਦੀ ਲੈ ਲੈਣ ਇਸ ਸਕੀਮ ਦਾ ਲਾਹਾ
ਉਨ੍ਹਾਂ ਦੱਸਿਆ ਕਿ ਪਾਵਰਕਾਮ ਵਲੋਂ ਮਹਿਕਮੇ ਦੇ ਜਨਰੇਸ਼ਨ ਡਿਸਟ੍ਰੀਬਿਊਸ਼ਨ ਦੇ ਸਿਸਟਮ 'ਤੇ ਕੰਮ ਕਰਦੇ ਹੋਏ ਵਾਪਰੇ ਘਾਤਕ ਜਾਂ ਗੈਰ-ਘਾਤਕ ਹਾਦਸੇ ਉਪਰੰਤ ਰੈਗੂਲਰ ਅਤੇ ਠੇਕਾ ਆਧਾਰਿਤ ਠੇਕੇਦਾਰਾਂ ਰਾਹੀਂ ਰੱਖੇ ਗਏ ਕਾਮਿਆਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਹੈ। ਜਿਹੜੇ ਰੈਗੂਲਰ ਮੁਲਾਜ਼ਮਾਂ ਦੀ ਡਿਊਟੀ ਦੌਰਾਨ ਕੰਮ ਕਰਦਿਆਂ ਜਾਨ ਚਲੀ ਜਾਂਦੀ ਹੈ ਤਾਂ 30 ਲੱਖ ਰੁਪਏ ਬਤੌਰ ਐਕਸ ਗ੍ਰੇਸ਼ੀਆ ਗ੍ਰਾਂਟ ਦੀ ਅਦਾਇਗੀ ਕੀਤੀ ਜਾਂਦੀ ਹੈ। ਡਿਊਟੀ ਦੌਰਾਨ ਕੰਮ ਕਰਦੇ ਹੋਏ ਹਾਦਸੇ 'ਚ ਜਾਨ ਗੁਆਉਣ ਵਾਲੇ ਕਰਮਚਾਰੀਆਂ ਨੂੰ ਐਕਸੀਡੈਂਟਲ ਗਰੁੱਪ ਇੰਸ਼ੋਰੈਂਸ ਦੀ ਅਦਾਇਗੀ ਕੀਤੀ ਜਾਂਦੀ ਹੈ। ਡਿਊਟੀ ਦੌਰਾਨ ਕੰਮ ਕਰਦੇ ਹੋਏ ਗੈਰ ਘਾਤਕ ਹਾਦਸੇ 'ਚ ਜ਼ਖਮੀ ਮੁਲਾਜ਼ਮਾਂ ਨੂੰ ਇਲਾਜ ਦੌਰਾਨ ਹੋਏ ਖ਼ਰਚੇ ਦੀ ਅਸਲ ਪ੍ਰਤੀ ਪੂਰਤੀ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਬੁਰੀ ਖ਼ਬਰ, ਪਾਵਰਕਾਮ ਨੇ ਵੱਡੇ ਝਟਕੇ ਨਾਲ ਜਾਰੀ ਕੀਤੀ ਚਿਤਾਵਨੀ
ਇਸ ਤੋਂ ਇਲਾਵਾ ਜ਼ਖਮੀ ਮੁਲਾਜ਼ਮ ਨੂੰ ਇਲਾਜ ਲਈ 3 ਲੱਖ ਰੁਪਏ ਦੇ ਮੈਡੀਕਲ ਐਡਵਾਂਸ ਦੇਣ ਦੀ ਸਹੂਲਤ ਵੀ ਹੈ। ਠੇਕਾ ਆਧਾਰਿਤ ਮੁਲਾਜ਼ਮਾਂ ਦੀ ਜੇਕਰ ਹਾਦਸੇ 'ਚ ਜਾਨ ਜਾਂਦੀ ਹੈ ਤਾਂ ਉਸ ਨੂੰ 20 ਲੱਖ ਰੁਪਏ ਬਤੌਰ ਐਕਸ ਗ੍ਰੇਸ਼ੀਆ ਰਾਸ਼ੀ ਦੀ ਅਦਾਇਗੀ ਕੀਤੀ ਜਾਂਦੀ ਹੈ। ਡਿਊਟੀ ਦੌਰਾਨ ਕੰਮ ਕਰਦੇ ਹੋਏ ਹਾਦਸੇ 'ਚ ਜਾਨ ਗੁਆਉਣ ਵਾਲੇ ਮੁਲਾਜ਼ਮ ਨੂੰ 10 ਲੱਖ ਰੁਪਏ ਐਕਸੀਡੈਂਟਲ ਗਰੁੱਪ ਇੰਸ਼ੋਰੈਂਸ ਦੀ ਅਦਾਇਗੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪਰਿਵਾਰਕ ਪੈਨਸ਼ਨ ਦੀ ਅਦਾਇਗੀ ਕੀਤੀ ਜਾਂਦੀ ਹੈ। ਡਿਊਟੀ ਦੌਰਾਨ ਕੰਮ ਕਰਦੇ ਹੋਏ ਗੈਰ-ਘਾਤਕ ਹਾਦਸੇ 'ਚ ਠੇਕਾ ਕਾਮਿਆਂ ਨੂੰ 100 ਫ਼ੀਸਦੀ ਨਕਾਰਾ ਹੋਣ ਦੀ ਸੂਰਤ 'ਚ 10 ਲੱਖ ਰੁਪਏ ਦੀ ਐਕਸ ਗ੍ਰੇਸ਼ੀਆਂ ਦੀ ਅਦਾਇਗੀ ਕੀਤੀ ਜਾਂਦੀ ਹੈ। ਜੇਕਰ ਨਕਾਰਾਪਨ ਦੀ ਫ਼ੀਸਦੀ ਘੱਟਦੀ ਹੈ ਤਾਂ ਉਸ ਅਨੁਸਾਰ ਐਕਸ ਗ੍ਰੇਸ਼ੀਆ ਗ੍ਰਾਂਟ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਠੇਕਾ ਆਧਾਰਿਤ ਰੱਖੇ ਕਾਮਿਆਂ ਦਾ ਈ. ਐੱਸ. ਆਈ. ਵਿਭਾਗ ਵਲੋਂ ਇਲਾਜ਼ ਮੁਫ਼ਤ ਕੀਤਾ ਜਾਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8