ਟਰੱਕ ਦੀ ਟੱਕਰ ਨਾਲ ਐਕਟਿਵਾ ਸਵਾਰ 2 ਔਰਤਾਂ ਜ਼ਖਮੀ
Sunday, Mar 02, 2025 - 05:36 PM (IST)

ਬਠਿੰਡਾ (ਸੁਖਵਿੰਦਰ) : ਦਾਣਾ ਮੰਡੀ ਵਿਚ ਟਰੱਕ ਦੀ ਟੱਕਰ ਨਾਲ ਐਕਟਿਵਾ ਸਵਾਰ ਦੋ ਔਰਤਾਂ ਦੀਆਂ ਲੱਤਾਂ ਟੁੱਟ ਗਈਆਂ ਅਤੇ ਦੋਵੇਂ ਗੰਭੀਰ ਜ਼ਖ਼ਮੀ ਹੋ ਗਈਆਂ। ਸੂਚਨਾ ਮਿਲਣ 'ਤੇ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਵਲੰਟੀਅਰ ਆਸ਼ੂ ਗੁਪਤਾ, ਸੁਮਿਤ ਮਹੇਸ਼ਵਰੀ ਅਤੇ ਸਕਸ਼ਮ ਐਂਬੂਲੈਂਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਜ਼ਖਮੀ ਕੁੜੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ।
ਜ਼ਖ਼ਮੀਆਂ ਦੀ ਪਛਾਣ ਗੁਰਪ੍ਰੀਤ ਕੌਰ (33) ਪਤਨੀ ਬਲਵੀਰ ਸਿੰਘ ਵਾਸੀ ਸੁਰਖਪੀਰ ਰੋਡ ਅਤੇ ਗੁਰਪ੍ਰੀਤ ਕੌਰ (34) ਪੁੱਤਰੀ ਪਰਮਜੀਤ ਸਿੰਘ ਵਾਸੀ ਸੁਰਖਪੀਰ ਰੋਡ ਵਜੋਂ ਹੋਈ ਹੈ।