ਬਿਜਲੀ ਖਪਤ ਅਪ੍ਰੈਲ-ਫਰਵਰੀ ''ਚ 10 ਫ਼ੀਸਦੀ ਵਧ ਕੇ 1375 ਅਰਬ ਯੂਨਿਟ ਹੋਈ

Sunday, Mar 19, 2023 - 11:52 AM (IST)

ਬਿਜਲੀ ਖਪਤ ਅਪ੍ਰੈਲ-ਫਰਵਰੀ ''ਚ 10 ਫ਼ੀਸਦੀ ਵਧ ਕੇ 1375 ਅਰਬ ਯੂਨਿਟ ਹੋਈ

ਨਵੀਂ ਦਿੱਲੀ- ਚਾਲੂ ਵਿੱਤੀ ਸਾਲ 'ਚ ਅਪ੍ਰੈਲ-ਫਰਵਰੀ ਦੇ ਦੌਰਾਨ ਭਾਰਤ 'ਚ ਬਿਜਲੀ ਦੀ ਖਪਤ 10 ਫ਼ੀਸਦੀ ਵਧ ਕੇ 1375.57 ਅਰਬ ਯੂਨਿਟ (ਬੀਯੂ) ਹੋ ਗਈ ਹੈ। ਇਹ ਅੰਕੜਾ ਵਿੱਤੀ ਸਾਲ 2021-22 'ਚ ਕੁੱਲ ਬਿਜਲੀ ਸਪਲਾਈ ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ-ਵਿਦੇਸ਼ੀ ਮੁਦਰਾ ਭੰਡਾਰ 2.4 ਅਰਬ ਡਾਲਰ ਘੱਟ ਕੇ 560 ਅਰਬ ਡਾਲਰ 'ਤੇ

ਸਰਕਾਰੀ ਅੰਕੜਿਆਂ ਦੇ ਮੁਤਾਬਕ ਅਪ੍ਰੈਲ-ਫਰਵਰੀ 2021-22 'ਚ ਬਿਜਲੀ ਦੀ ਖਪਤ 1245.54 ਬੀਯੂ ਸੀ। ਇਸ ਤਰ੍ਹਾਂ ਪੂਰੇ ਵਿੱਤੀ ਸਾਲ 2021-22 'ਚ ਬਿਜਲੀ ਖਪਤ 1374.00 ਬੀਯੂ ਸੀ। ਮਾਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਮਹੀਨਿਆਂ 'ਚ ਵਿਸ਼ੇਸ਼ ਰੂਪ ਨਾਲ ਗਰਮੀਆਂ 'ਚ ਅਭੂਤਪੂਰਵ ਮੰਗ ਦੇ ਮੱਦੇਨਜ਼ਰ ਬਿਜਲੀ ਦੀ ਖਪਤ ਦੋ ਅੰਕਾਂ 'ਚ ਵਧਣ ਦੀ ਉਮੀਦ ਹੈ। 

ਇਹ ਵੀ ਪੜ੍ਹੋ- ਏਅਰ ਇੰਡੀਆ ਨੇ ਫਿਰ ਦਿੱਤਾ VRS ਦਾ ਆਫ਼ਰ, 2100 ਕਰਮਚਾਰੀਆਂ ਨੂੰ ਮਿਲੇਗਾ ਮੌਕਾ
ਬਿਜਲੀ ਮੰਤਰਾਲੇ ਨੇ ਇਸ ਸਾਲ ਅਪ੍ਰੈਲ ਦੌਰਾਨ ਦੇਸ਼ 'ਚ 229 ਗੀਗਾਵਾਟ ਦੀ ਚਰਮ ਬਿਜਲੀ ਮੰਗ ਦਾ ਅਨੁਮਾਨ ਲਗਾਇਆ ਹੈ ਜੋ ਇਕ ਸਾਲ ਪਹਿਲਾਂ ਇਸ ਮਹੀਨੇ 'ਚ ਦਰਜ 215.88 ਗੀਗਾਵਾਟ ਤੋਂ ਜ਼ਿਆਦਾ ਹੈ। ਮੰਤਰਾਲੇ ਨੇ ਬਿਜਲੀ ਦੀ ਅਧਿਕ ਮੰਗ ਨੂੰ ਪੂਰਾ ਕਰਨ ਲਈ ਕਈ ਕਦਮ ਚੁੱਕੇ ਹਨ ਅਤੇ ਸੂਬਾ ਇਕਾਈਆਂ ਨੂੰ ਬਿਜਲੀ ਕਟੌਤੀ ਜਾਂ ਲੋਡ ਸ਼ੇਡਿੰਗ ਤੋਂ ਬਚਣ ਲਈ ਕਿਹਾ ਹੈ। ਮੰਤਰਾਲੇ ਨੇ ਸਭ ਆਯਾਤਿਤ ਕੋਲਾ ਆਧਾਰਿਤ ਬਿਜਲੀ ਪਲਾਂਟਾਂ ਨੂੰ 16 ਮਾਰਚ 2023 ਤੋਂ 15 ਜੂਨ 2023 ਤੱਕ ਪੂਰੀ ਸਮਰੱਥਾ ਨਾਲ ਚਲਾਉਣ ਨੂੰ ਵੀ ਕਿਹਾ ਹੈ।  

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News