ਮਹਾਮਾਰੀ ਕਾਰਨ ਇਲੈਕਟ੍ਰਿਕ ਵਾਹਨਾਂ ਦੇ ਪ੍ਰਸਾਰ ’ਚ ਹੋ ਸਕਦੀ ਹੈ ਦੇਰੀ : ਇੰਡਰਾ

10/23/2020 9:15:04 PM

ਨਵੀਂ ਦਿੱਲੀ– ਰੇਟਿੰਗ ਕੰਪਨੀ ਇੰਡੀਆ ਰੇਟਿੰਗਸ ਐਂਡ ਰਿਸਰਚ (ਇੰਡਰਾ) ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਭਾਰਤ ’ਚ ਇਲੈਕਟ੍ਰਿਕ ਵਾਹਨਾਂ ਦੇ ਪ੍ਰਸਾਰ ’ਚ ਦੇਰੀ ਹੋਣ ਦਾ ਖਦਸ਼ਾ ਹੈ।

ਰੇਟਿੰਗ ਏਜੰਸੀ ਨੇ ਕਿਹਾ ਕਿ ਇਸ ਸਮੇਂ ਸਰਕਾਰ ਦੀਆਂ ਪਹਿਲ ਪਾਰੰਪਰਿਕ ਆਟੋਮੋਬਾਈਲ ਉਦਯੋਗ ਨੂੰ ਪੁਨਰਜੀਵਤ ਕਰਨ ਦੀ ਹੈ ਅਤੇ ਨਾਲ ਹੀ ਘੱਟ ਕੀਮ ਹੋਣ ਕਾਰਨ ਪਾਰੰਪਰਿਕ ਜੈਵਿਕ ਬਾਲਣ ’ਤੇ ਆਧਾਰਿਤ ਗੱਡੀਆਂ ਨੂੰ ਖਰੀਦਣਾ ਗਾਹਕਾਂ ਲਈ ਸੌਖਾਲਾ ਹੋਵੇਗਾ। ਅਜਿਹੇ ’ਚ ਇੰਡਰਾ ਨੇ ਨੇੜਲੇ ਭਵਿੱਖ ’ਚ ਇਲੈਕਟ੍ਰਾਨਿਕ ਗੱਡੀਆਂ ਤੋਂ ਫੋਕਸ ਹਟਾਉਣ ਦਾ ਅਨੁਮਾਨ ਜਤਾਇਆ ਹੈ।

ਇੰਡਰਾ ਨੇ ਇਕ ਬਿਆਨ ’ਚ ਕਿਹਾ ਕਿ ਇਲੈਕਟ੍ਰਾਨਿਕ ਗੱਡੀਆਂ ਨੂੰ ਦੋ-ਪਾਸੜ ਦਬਾਅ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਇਕ ਤਰ੍ਹਾਂ ਜਿਥੇ ਖਪਤਕਾਰ ਇਸ ਸਮੇਂ ਵੱਧ ਕੀਮਤ ਅਦਾ ਕਰਨ ਲਈ ਤਿਆਰ ਨਹੀਂ ਹੋਣਗੇ। ਉਥੇ ਹੀ, ਦੂਜੇ ਪਾਸੇ ਨਿਰਮਾਤਾ ਵੀ ਇਸ ਸਮੇਂ ਪੂੰਜੀਗਤ ਖਰਚੇ ਨੂੰ ਵਧਾਉਣ ਤੋਂ ਪਰਹੇਜ਼ ਕਰਨਗੇ। ਰਿਪੋਰਟ ’ਚ ਕਿਹਾ ਗਿਆ ਕਿ ਇਨ੍ਹਾਂ ਗੱਡੀਆਂ ਦੇ ਮਹਿੰਗਾ ਹੋਣਾ ਅਤੇ ਪਹਿਲਾਂ ਹੀ ਦਬਾਅ ਦਾ ਸਾਹਮਣਾ ਕਰ ਰਹੇ ਪਰੰਪਰਾਗਤ ਆਟੋ ਉਦਯੋਗ ਨੂੰ ਬਚਾਉਣ ਦੀ ਸਰਕਾਰ ਦੀ ਪਹਿਲ ਕਾਰਨ ਕੁਝ ਸਮੇਂ ਲਈ ਇਲੈਕਟ੍ਰਾਨਿਕ ਗੱਡੀਆਂ ਤੋਂ ਧਿਆਨ ਹਟ ਸਕਦਾ ਹੈ। ਏਜੰਸੀ ਨੇ ਕਿਹਾ ਕਿ ਮਹਾਮਾਰੀ ਕਾਰਣ ਆਰਥਿਕ ਸਰਗਰਮੀਆਂ ’ਚ ਕਮੀ ਕਾਰਨ ਆਟੋਮੋਬਾਈਲ ਉਦਯੋਗ ਨੂੰ ਵਿੱਤੀ ਸਾਲ 2020-21 ’ਚ ਵਿਕਰੀ ’ਚ 20 ਫੀਸਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


Sanjeev

Content Editor

Related News