2025 ਤੋਂ ਭਾਰਤ ’ਚ ਵਿਕਣਗੇ ਸਿਰਫ ਇਲੈਕਟ੍ਰਿਕ ਟੂ-ਵ੍ਹੀਲਰਜ਼!

05/25/2019 11:33:01 AM

ਆਟੋ ਡੈਸਕ– ਭਾਰਤ ’ਚ ਵੱਧ ਰਹੇ ਪ੍ਰਦੂਸ਼ਣ ’ਤੇ ਧਿਆਨ ਦਿੰਦੇ ਹੋਏ ਇਲੈਕਟ੍ਰਿਕ ਟੂ-ਵ੍ਹੀਲਰਜ਼ ਨੂੰ ਤੇਜ਼ੀ ਨਾਲ ਉਤਸ਼ਾਹ ਮਿਲ ਰਿਹਾ ਹੈ। ਭਾਰਤ ਸਰਕਾਰ ਸੋਚ ਰਹੀ ਹੈ ਕਿ ਅਪ੍ਰੈਲ 2025 ਤੋਂ ਬਾਅਦ 150cc ਸਮਰੱਥਾ ਵਾਲੇ ਸਾਰੇ ਨਵੇਂ ਟੂ-ਵ੍ਹੀਲਰਜ਼ ਨੂੰ ਇਲੈਕਟ੍ਰਿਕ ਕਰ ਦਿੱਤਾ ਜਾਵੇਗਾ। ਉਥੇ ਹੀ ਅਪ੍ਰੈਲ 2023 ਤਕ ਸਾਰੇ ਥ੍ਰੀ-ਵ੍ਹੀਲਰਜ਼ ਨੂੰ ਇਲੈਕਟ੍ਰਿਕ ਕੀਤੇ ਜਾਣ ਦੀ ਉਮੀਦ ਹੈ। 

ਫਿਲਹਾਲ ਘੱਟ ਹੈ ਇਲੈਕਟ੍ਰਿਕ ਟੂ-ਵ੍ਹੀਲਰਾਂ ਦੀ ਵਿਕਰੀ
ਮੈਨਿਊਫੈਕਚਰਿੰਗ ਆਫ ਇਲੈਕਟ੍ਰਿਕ ਵ੍ਹੀਕਲਸ ਸੋਸਾਈਟੀਨੇ ਦੱਸਿਆ ਹੈ ਕਿ ਭਾਰਤ ’ਚ ਹੁਣ ਵੀ ਇਲੈਕਟ੍ਰਿਕ ਸਕੂਟਰ ਵੇਚੇ ਜਾ ਰਹੇ ਹਨ ਪਰ ਇਨ੍ਹਾਂ ਦੀ ਵਿਕਰੀ 12 ਮਹੀਨਿਆਂ ’ਚ 1 ਲੱਖ 26 ਹਜ਼ਾਰ ਹੀ ਹੋ ਸਕੀ ਹੈ। ਉਥੇ ਹੀ ਇਸ ਤੋਂ ਪਿਛਲੇ ਸਾਲ ਦਾ ਅੰਕੜਾ 54 ਹਜ਼ਾਰ 800 ਦਾ ਰਿਹਾ ਹੈ। 

PunjabKesari

ਟ੍ਰੈਫਿਕ ਦਾ ਤੀਜਾ ਹਿੱਸਾ ਹਨ ਥ੍ਰੀ ਅਤੇ ਟੂ-ਵ੍ਹੀਲਰ
ਰਿਪੋਰਟ ਮੁਤਾਬਕ, ਇਨ੍ਹਾਂ ਦੋਵਾਂ ਸੈਗਮੈਂਟ ਯਾਨੀ ਥ੍ਰੀ-ਵ੍ਹੀਲਰਜ਼ ਅਤੇ ਟੂ-ਵ੍ਹੀਲਰਜ਼ ਦੀ ਸਾਲਾਨਾ ਵਿਕਰੀ 2 ਕਰੋੜ ਤੋਂ ਜ਼ਿਆਦਾ ਹੈ। ਯਾਨੀ ਦੇਸ਼ ਦੀਆਂ ਸੜਕਾਂ ’ਤੇ ਟ੍ਰੈਫਿਕ ਦਾ ਤੀਜਾ ਹਿੱਸਾ ਇਨ੍ਹਾਂ ਵ੍ਹੀਕਲਸ ਦਾ ਹੈ। 

ਸਰਕਾਰ ਨੂੰ ਮਜਬੂਤ ਕਰ ਰਹੀ ਆਟੋ ਇੰਡਸਟਰੀ
ਮੋਦੀ ਸਰਕਾਰ ਨੇ ਸਾਲ 2017 ’ਚ ਇਕ ਟੀਚਾ ਤੈਅ ਕੀਤਾ ਸੀ ਜਿਸ ਵਿਚ ਸਾਰੀਆਂ ਨਵੀਆਂ ਕਾਰਾਂ ਅਤੇ ਯੂਟਿਲਿਟੀ ਵ੍ਹੀਕਲਸ ਨੂੰ ਸਾਲ 2030 ਤਕ ਇਲੈਕਟ੍ਰਿਕ ਕਰਨ ਦੀ ਗੱਲ ਕਹੀ ਗਈ ਸੀ ਪਰ ਆਟੋ ਇੰਡਸਟਰੀ ਇਸ ਯੋਜਨਾ ਨੂੰ ਵਾਪਸ ਲੈਣ ਲਈ ਸਰਕਾਰ ਨੂੰ ਮਜਬੂਤ ਕਰ ਰਹੀ ਹੈ। 

PunjabKesari

ਆਟੋ ਇੰਡਸਟਰੀ ’ਚ ਹੋਵੇਗਾ ਬਦਲਾਅ
ਰਿਪੋਰਟ ’ਚ ਦੱਸਿਆ ਗਿਆ ਹੈ ਕਿ ਆਟੋ ਇੰਡਸਟਰੀ ’ਚ ਹੋ ਰਹੇ ਬਦਲਾਅ ਨੂੰ ਦੇਖਦੇ ਹੋਏ ਅਜੇ 4 ਤੋਂ 6 ਸਾਲਾਂ ਦੇ ਸਮੇਂ ਦਾ ਪ੍ਰਸਤਾਵ ਦਿੱਤਾ ਗਿਆ ਹੈ। ਅਗਲੇ ਸਾਲ ਅਪ੍ਰੈਲ ਤੋਂ BS-VI ਜ਼ਰੂਰੀ ਹੋ ਜਾਵੇਗਾ ਜਿਸ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਆਟੋ ਇੰਡਸਟਰੀ ਕਾਫੀ ਪੈਸਾ ਖਰਚ ਕਰ ਰਹੀ ਹੈ। ਵ੍ਹੀਕਲਸ ਨੂੰ ਇਲੈਕਟ੍ਰਿਕ ਕਰਨ ਲਈ ਸਾਲ 2025 ਤਕ ਦਾ ਸਮਾਂ ਦਿੱਤਾ ਗਿਆ ਹੈ। ਅਜਿਹੇ ’ਚ ਆਟੋ ਕੰਪਨੀਆਂ ਕੋਲ ਆਪਣੀ ਨਵੀਂ ਰਣਨਿਤੀ ਤਿਆਰ ਕਰਨ ਲਈ ਕਾਫੀ ਸਮਾਂ ਹੈ। 

ਸਕੂਲ ਅਤੇ ਸਿਟੀ ਬੱਸਾਂ ਲਈ ਵੀ ਜਾਰੀ ਹੋ ਸਕਦਾ ਹੈ ਪ੍ਰਸਤਾਵ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੇ ਨਿਤੀ ਆਯੋਗ ਦੇ CEO ਅਮਿਤਾਭ ਕਾਂਤ ਇਸ ਤਰ੍ਹਾਂ ਦਾ ਹੀ ਪ੍ਰਸਤਾਵ ਡਲਿਵਰੀ ਵ੍ਹੀਕਲਸ, ਸਕੂਲ ਅਤੇ ਸਿਟੀ ਬੱਸਾਂ ਲਈ ਵੀ ਦੇ ਸਕਦੇ ਹਨ।


Related News