ਆਇਸ਼ਰ ਮੋਟਰ ਨੂੰ ਦੂਜੀ ਤਿਮਾਹੀ ''ਚ ਹੋਇਆ 518 ਕਰੋੜ ਰੁਪਏ ਦਾ ਲਾਭ

11/16/2017 3:34:54 PM

ਨਵੀਂ ਦਿੱਲੀ—ਆਇਸ਼ਰ ਮੋਟਰਜ਼ ਦਾ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ 25.4 ਫੀਸਦੀ ਵਧ ਕੇ 518 ਕਰੋੜ ਰੁਪਏ ਰਿਹਾ ਹੈ। ਪਿਛਲੇ ਵਿੱਤੀ ਸਾਲ ਦੀ ਦੂਜੀ ਸਤੰਬਰ ਤਿਮਾਹੀ 'ਚ ਇਹ 413 ਕਰੋੜ ਰੁਪਏ ਸੀ।
ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਸਮੀਖਿਆ ਸਮੇਂ 'ਚ ਉਸ ਦੀ ਕੁੱਲ ਆਮਦਨ 2167 ਕਰੋੜ ਰੁਪਏ ਰਹੀ ਹੈ। ਪਿਛਲੇ ਸਾਲ ਇਸ ਸਮੇਂ 'ਚ ਇਹ 1755 ਕਰੋੜ ਰੁਪਏ ਸੀ। ਕੰਪਨੀ ਦੀ ਦੋ-ਪਹੀਆ ਵਾਹਨ ਇਕਾਈ ਰਾਇਲ ਐਨਫੀਲਡ ਨੇ ਸਮੀਖਿਆ ਤਿਮਾਹੀ 'ਚ 2,02,744 ਮੋਟਰਸਾਈਕਲਾਂ ਦਾ ਵਾਧਾ ਕੀਤਾ। ਇਹ ਉਸ ਦੀ ਹੁਣ ਤੱਕ ਦੀ ਸਭ ਤੋਂ ਚੰਗੀ ਤਿਮਾਹੀ ਵਿਕਰੀ ਰਹੀ ਹੈ। ਇਹ ਪਿਛਲੇ ਸਾਲ ਇਸ ਸਮੇਂ ਦੀ 1,66,582 ਵਾਹਨਾਂ ਦੀ ਵਿਕਰੀ ਤੋਂ 21.7 ਫੀਸਦੀ ਜ਼ਿਆਦਾ ਹੈ। 
ਕੰਪਨੀ ਦੀ ਵਪਾਰਕ ਵਾਹਨ ਇਕਾਈ ਵੀਈ ਕਮਰਸ਼ੀਅਲ ਵ੍ਹੀਕਲ ਦੀ ਇਸ ਸਮੇਂ 'ਚ ਸੰਚਾਲਨ ਤੋਂ ਕੁਲ ਆਮਦਨ 2339 ਕਰੋੜ ਰੁਪਏ ਰਹੀ ਜੋ ਪਿਛਲੇ ਸਾਲ ਇਸ ਸਮੇਂ 'ਚ 1972 ਕਰੋੜ ਰੁਪਏ ਸੀ। ਕੰਪਨੀ ਦੀ ਇਹ ਇਕਾਈ ਵੋਲਵੋ ਗਰੁੱਪ ਦੇ ਨਾਲ ਉਸਦਾ ਸੰਯੁਕਤ ਉਪਕਰਮ ਹੈ। ਇਸ ਦਾ ਸ਼ੁੱਧ ਲਾਭ ਇਸ ਸਮੇਂ 95 ਕਰੋੜ ਰੁਪਏ ਰਿਹਾ ਹੈ ਜੋ ਇਸ ਤੋਂ ਪਿਛਲੇ ਸਾਲ ਸਮੇਂ ਸਮਾਨ ਸਮੇਂ 'ਚ 66 ਕਰੋੜ ਕਰੋੜ ਰੁਪਏ ਸੀ।


Related News