ਸਰਦੀਆਂ ਸ਼ੁਰੂ ਹੁੰਦੇ ਹੀ ਸਸਤਾ ਹੋਇਆ ਆਂਡਾ, ਕੀਮਤਾਂ 'ਚ ਇਸ ਕਾਰਨ ਆਈ ਗਿਰਾਵਟ

Monday, Nov 02, 2020 - 05:47 PM (IST)

ਨਵੀਂ ਦਿੱਲੀ — ਨਵਰਾਤਿਆਂ ਦੇ ਸਮੇਂ ਅੰਡਾ ਹੀ ਨਹੀਂ ਚਿਕਨ ਵੀ ਬਹੁਤ ਸਸਤਾ ਹੋ ਜਾਂਦਾ ਹੈ। ਰਾਮ ਨਵਮੀ ਪੂਜਨ ਤੋਂ ਬਾਅਦ ਅੰਡਾ ਅਤੇ ਚਿਕਨ ਦੇ ਬਾਜ਼ਾਰ ਵਿਚ ਤੇਜ਼ ਆਉਂਦੀ ਰਹਿੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਧਾਰਮਿਕ ਉਤਸਵ ਕਾਰਨ ਲੋਕ ਆਂਡਾ ਅਤੇ ਚਿਕਨ ਖਾਣਾ ਬੰਦ ਕਰ ਦਿੰਦੇ ਹਨ। ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਵਾਰ ਨਵਰਾਤਿਆਂ ਵਿਚ ਵੀ ਅੰਡਾ ਸਸਤਾ ਨਾ ਹੋ ਕੇ ਮਹਿੰਗੇ ਭਾਅ ਵਿਕਿਆ ਹੈ।

ਪਰ ਹੁਣ ਅੰਡਾ ਇਸ ਸੀਜ਼ਨ ਦੇ ਸਭ ਤੋਂ ਘੱਟ ਭਾਅ 'ਤੇ ਆ ਗਿਆ ਹੈ। ਅਕਤੂਬਰ ਵਿਚ ਦਾਲ, ਸਬਜੀ, ਤੇਲ ਤੋਂ ਬਾਅਦ ਅੰਡਾ ਵੀ ਮਹਿੰਗਾ ਹੋ ਗਿਆ ਸੀ। 5 ਰੁਪਏ ਵਾਲਾ ਆਂਡਾ 8 ਰੁਪਏ 'ਚ ਮਿਲ ਰਿਹਾ ਸੀ। ਮੌਜੂਦਾ ਕੋਰੋਨਾ ਆਫ਼ਤ ਦਰਮਿਆਨ ਇਮਊਨਿਟੀ ਵਧਾਉਣ ਲਈ ਪ੍ਰੋਟੀਨ ਲੈਣਾ ਜ਼ਰੂਰੀ ਹੋ ਗਿਆ ਹੈÍ

ਇਹ ਵੀ ਪੜ੍ਹੋ : ਦੀਵਾਲੀ ਮੌਕੇ ਆਮ ਆਦਮੀ ਲਈ ਖ਼ੁਸ਼ਖ਼ਬਰੀ, ਹੁਣ 50 ਰੁਪਏ ਸਸਤੇ 'ਚ ਬੁੱਕ ਕਰੋ LPG ਸਿਲੰਡਰ

ਨਵਰਾਤਿਆਂ ਵਿਚ ਆਂਡਿਆਂ ਨੂੰ ਲੈ ਕੇ ਫੈਲੀ ਸੀ ਇਹ ਅਫਵਾਹ

ਨਵਰਾਤਿਆਂ ਦੌਰਾਨ ਇਹ ਖ਼ਬਰ ਗਰਮ ਸੀ ਕਿ ਆਂਡਾ ਬਹੁਤ ਵਿਕ ਰਿਹਾ ਹੈ। ਬੀਤੇ ਸਾਲਾਂ ਦੀ ਤਰ੍ਹਾਂ ਅਜਿਹੀ ਕੋਈ ਗੱਲ ਨਹੀਂ ਹੈ ਕਿ ਆਂਡਿਆਂ ਦੀ ਵਿਕਰੀ ਘਟੀ ਹੈ। ਇਹ ਖਬਰ ਪੋਲਟਰੀ ਫਾਰਮ ਦੇ ਮਾਲਕਾਂ ਕੋਲ ਵੀ ਪੁੱਜੀ। ਪੋਲਟਰੀ ਫਾਰਮ ਦੇ ਮਾਲਕਾਂ ਨੇ ਅੰਡਿਆਂ ਦਾ ਸਟਾਕ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਨਤੀਜਾ ਥੋਕ ਰੇਟ ਵਿਚ ਅੰਡਾ 538 ਰੁਪਏ (100 ਆਂਡਿਆਂ ਦੀ ਕੀਮਤ) ਦੇ ਵੱਧ ਤੋਂ ਵੱਧ ਰੇਟ ਤੱਕ ਪਹੁੰਚ ਗਈਆਂ। ਰਿਟੇਲ ਕਾਰੋਬਾਰੀਆਂ ਨੇ ਇਸ ਦਾ ਮੋਟਾ ਲਾਭ ਲਿਆ। ਰੀਟੇਲ ਵਿਚ 7 ਤੋਂ 8 ਰੁਪਏ ਤੱਕ ਦੀ ਕੀਮਤ 'ਤੇ ਇਕ ਅੰਡਾ ਵਿਕਿਆ।

ਇਹ ਵੀ ਪੜ੍ਹੋ : ਸੁਪਰੀਮ ਕੋਰਟ : ਵਿਜੇ ਮਾਲਿਆ ਦੀ 6 ਹਫਤਿਆਂ 'ਚ ਭਾਰਤ ਹਵਾਲਗੀ ਦੀ ਰਿਪੋਰਟ ਦਿੱਤੀ ਜਾਵੇ

ਸਸਤਾ ਹੋਇਆ ਅੰਡਾ

ਮਾਹਰਾਂ ਦਾ ਕਹਿਣਾ ਹੈ ਕਿ ਅੱਜ ਥੋਕ ਬਾਜ਼ਾਰ ਵਿਚ ਅੰਡੇ ਦਾ ਰੇਟ 490 ਰੁਪਏ ਪ੍ਰਤੀ 100 ਆਂਡਾ ਹੈ। ਤਿੰਨ ਦਿਨ ਪਹਿਲਾਂ ਤੱਕ ਇਹ ਕੀਮਤ 475 ਤੱਕ ਆ ਗਈ ਸੀ। ਨਵਰਾਤਿਆਂ ਦੌਰਾਨ 100 ਆਂਡਿਆਂ ਦਾ ਭਾਅ 538 ਰੁਪਏ ਤੱਕ ਪਹੁੰਚ ਗਿਆ ਸੀ।
ਕਾਰੋਬਾਰ ਦੀ ਇਸ ਖੇਡ ਨੂੰ ਕੁਝ ਲੋਕਾਂ ਨੇ ਸਮਝ ਲਿਆ ਸੀ ਕਿ ਅੰਡਾ ਬਾਜ਼ਾਰ ਵਿਚ ਤੇਜ਼ੀ ਆ ਗਈ ਹੈ। ਪਰ ਕਿਸੇ ਦਾ ਵੀ ਧਿਆਨ ਆਂਡਿਆਂ ਦੇ ਸਟਾਕ 'ਤੇ ਨਹੀਂ ਗਿਆ ਕਿ ਰੇਟ ਦੀ ਇਸ ਆੜ ਵਿਚ ਅੰਡੇ ਸਟੋਰ ਕੀਤੇ ਜਾ ਰਹੇ ਹਨ। ਪਰ ਹੁਣ ਨਵੰਬਰ ਦੇ ਮਹੀਨੇ ਦਾ ਉਤਪਾਦਨ ਹੀ ਇਹ ਤੈਅ ਕਰੇਗਾ ਕਿ ਸਰਦੀਆਂ 'ਚ ਆਂਡਾ ਮਹਿੰਗਾ ਵਿਕੇਗਾ ਜਾਂ ਸਸਤਾ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਮੁਰਝਾਏ ਫ਼ੁੱਲ, ਤਿਉਹਾਰੀ ਸੀਜ਼ਨ 'ਚ ਵੀ ਕਾਰੋਬਾਰੀਆਂ ਨੂੰ ਨਹੀਂ ਮਿਲ ਰਹੇ ਖ਼ਰੀਦਦਾਰ


Harinder Kaur

Content Editor

Related News