ਕੋਰੋਨਾ ਦਾ ਡਰ: ਸਸਤਾ ਹੋਇਆ ਆਂਡਾ ਅਤੇ ਚਿਕਨ

02/22/2020 3:14:00 PM

ਨਵੀਂ ਦਿੱਲੀ—ਚੀਨ 'ਚ ਫੈਲੇ ਜਾਨਲੇਵਾ ਕੋਰੋਨਾਵਾਇਰਸ ਦਾ ਅਸਰ ਭਾਰਤ 'ਚ ਆਂਡੇ ਅਤੇ ਚਿਕਨ ਦੀਆਂ ਕੀਮਤਾਂ 'ਤੇ ਦਿਸ ਰਿਹਾ ਹੈ। ਪਿਛਲੇ ਇਕ ਮਹੀਨੇ 'ਚ ਆਂਡੇ ਅਤੇ ਚਿਕਨ ਦੀਆਂ ਕੀਮਤਾਂ 'ਚ 30 ਫੀਸਦੀ ਦੀ ਗਿਰਾਵਟ ਆ ਚੁੱਕੀ ਹੈ। ਮੁਰਗੀ ਪਾਲਨ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਖਾਸ ਤੌਰ 'ਤੇ ਵਟਸਐਪ ਅਤੇ ਫੇਸਬੁੱਕ ਵਰਗੇ ਪਲੇਟਫਾਰਮਾਂ 'ਤੇ ਕੋਰੋਨਾਵਾਇਰਸ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਮੈਸੇਜ ਨਾਲ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ। ਇਸ ਦੇ ਚੱਲਦੇ ਦੇਸ਼ 'ਚ ਆਂਡੇ ਅਤੇ ਚਿਕਨ ਦੀ ਮੰਗ 'ਚ ਕਮੀ ਆਈ ਹੈ। ਇਸ ਲਈ ਕੀਮਤਾਂ 'ਚ ਵੀ ਗਿਰਾਵਟ ਆਈ ਹੈ।

PunjabKesari
ਸਸਤਾ ਹੋਇਆ ਆਂਡਾ ਅਤੇ ਚਿਕਨ
ਨੈਸ਼ਨਲ ਐੱਗ ਕੋਆਡਰੀਨੇਸ਼ਨ ਕਮੇਟੀ (ਐੱਨ.ਈ.ਸੀ.ਸੀ.) ਦੇ ਅੰਕੜਿਆਂ ਮੁਤਾਬਕ ਆਂਡੇ ਦੀਆਂ ਕੀਮਤਾਂ ਇਕ ਸਾਲ ਪਹਿਲਾਂ ਦੇ ਮੁਕਾਬਲੇ ਲਗਭਗ 15 ਫੀਸਦੀ 2019 ਦੇ ਮੁਕਾਬਲੇ 14 ਫੀਸਦੀ ਘੱਟ ਹਨ, ਜਦੋਂਕਿ ਮੁੰਬਈ 'ਚ ਇਹ 13 ਫੀਸਦੀ, ਚੇਨਈ 'ਚ 12 ਫੀਸਦੀ ਅਤੇ ਵਾਰੰਗਲ (ਆਂਧਰਾ ਪ੍ਰਦੇਸ਼) 'ਚ 16 ਫੀਸਦੀ ਘੱਟ ਹੈ।

PunjabKesari
ਦਿੱਲੀ 'ਚ ਆਂਡੇ ਦੀਆਂ ਕੀਮਤਾਂ (100)358 ਰੁਪਏ 'ਤੇ ਆ ਗਈ ਹੈ, ਜਦੋਂਕਿ ਪਿਛਲੇ ਸਾਲ ਇਸ ਦੌਰਾਨ 441 ਰੁਪਏ ਦਾ ਆਲੇ-ਦੁਆਲੇ ਸੀ। ਦਿੱਲੀ 'ਚ ਬ੍ਰਾਇਲਰ ਚਿਕਨ ਦੀਆਂ ਕੀਮਤਾਂ ਇਸ ਸਾਲ ਜਨਵਰੀ ਦੇ ਤੀਜੇ ਹਫਤੇ ਦੇ ਮੁਕਾਬਲੇ 86 ਰੁਪਏ ਤੋਂ ਡਿੱਗ ਕੇ 78 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਇਸ ਤਰ੍ਹਾਂ ਸ਼ਹਿਰਾਂ 'ਚ ਵੀ ਚਿਕਨ ਦੇ ਭਾਅ ਡਿੱਗੇ ਸਨ। ਆਮ ਤੌਰ 'ਤੇ ਸਰਦੀਆਂ ਦੇ ਮਹੀਨਿਆਂ 'ਚ ਆਮ ਤੌਰ 'ਤੇ ਪੋਲਟਰੀ ਅਤੇ ਆਂਡੇ ਦੀ ਜ਼ਿਆਦਾ ਮੰਗ ਦੇਖੀ ਜਾਂਦੀ ਹੈ।
ਇਸ ਡਰ ਨਾਲ ਡਿੱਗੀ ਡਿਮਾਂਡ!

PunjabKesari
ਮੀਡੀਆ ਰਿਪੋਰਟ ਦੇ ਮੁਤਾਬਕ ਥੋਕ ਬਾਜ਼ਾਰ 'ਚ ਚਿਕਨ ਅਤੇ ਆਂਡੇ ਦੀ ਕੀਮਤ 'ਚ 15-30 ਫੀਸਦੀ ਦੀ ਗਿਰਾਵਟ ਆ ਚੁੱਕੀ ਹੈ। ਪੋਲਟਰੀ ਫਾਰਮਿੰਗ ਭਾਵ ਮੁਰਗੀ ਪਾਲਨ ਨਾਲ ਜੁੜੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਦੋ ਤਰਫਾ ਮਾਰ ਪੈ ਰਹੀ ਹੈ। ਮੁਰਗੀਆਂ ਨੂੰ ਖੁਆਉਣ ਵਾਲਾ ਦਾਣਾ ਮਹਿੰਗਾ ਹੋ ਗਿਆ ਹੈ। ਪਿਛਲੀਆਂ ਸਰਦੀਆਂ ਦੇ ਮੌਸਮ ਦੀ ਤੁਲਨਾ 'ਚ ਮੁਰਗੀ ਚਾਰੇ ਦੀਆਂ ਕੀਮਤਾਂ 35-45 ਫੀਸਦੀ ਜ਼ਿਆਦਾ ਹੈ। ਇਸ ਨਾਲ ਮੁਰਗੀ ਪਾਲਨ ਕਾਰੋਬਾਰ ਦੀ ਲਾਗਤ ਵਧੀ ਹੈ। ਉੱਧਰ ਡਿਮਾਂਡ ਡਿੱਗਣੀ ਕਿਸਾਨਾਂ ਲਈ ਨਵੀਂ ਮੁਸ਼ਕਲ ਖੜੀ ਕਰ ਰਿਹਾ ਹੈ। ਉਨ੍ਹਾਂ ਦੱਸਿਆਂ ਕਿ ਤਰ੍ਹਾਂ-ਤਰ੍ਹਾਂ ਦੇ ਮੈਸੇਜ ਨਾਲ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ। ਇਸ ਦੇ ਚੱਲਦੇ ਦੇਸ਼ 'ਚ ਆਂਡੇ ਅਤੇ ਚਿਕਨ ਦੀ ਮੰਗ 'ਚ ਕਮੀ ਆਈ ਹੈ।


Aarti dhillon

Content Editor

Related News