ਨੀਰਵ ਮੋਦੀ ਦੀਆਂ ਵਿਦੇਸ਼ੀ ਜਾਇਦਾਦਾਂ ਜ਼ਬਤ ਕਰੇਗਾ ED

09/19/2018 9:05:37 AM

ਨਵੀਂ ਦਿੱਲੀ—ਪੀ.ਐੱਨ.ਬੀ. ਧੋਖਾਧੜੀ ਦੇ ਨਾਲ ਦੋ ਅਰਬ ਡਾਲਰ ਦੇ ਕਰਜ਼ ਦੀ ਧੋਖਾਧੜੀ ਦੇ ਦੋਸ਼ੀ ਨੀਰਵ ਮੋਦੀ ਦੇ ਖਿਲਾਫ ਈ.ਡੀ. ਆਪਣੀ ਜਾਂਚ ਦਾ ਦਾਇਰਾ ਵਧਾ ਰਿਹਾ ਹੈ। ਈ.ਡੀ. ਧਨ ਸ਼ੋਧਨ ਰੋਕਥਾਮ ਐਕਟ (ਪੀ.ਐੱਮ.ਐੱਲ.ਏ.) ਦੇ ਤਹਿਤ ਇਸ ਹੀਰਾ ਕਾਰੋਬਾਰੀ ਦੀਆਂ ਵਿਦੇਸ਼ੀ ਜਾਇਦਾਦਾਂ ਨੂੰ ਜ਼ਬਤ ਕਰਨ 'ਤੇ ਵਿਚਾਰ ਕਰ ਰਿਹਾ ਹੈ। ਇਨ੍ਹਾਂ ਜਾਇਦਾਦ ਦਾ ਅਨੁਮਾਨਿਤ ਮੁੱਲ ਕਰੀਬ 4,000 ਕਰੋੜ ਰੁਪਏ ਹੈ। 
ਅਧਿਕਾਰੀਆਂ ਨੇ ਕਿਹਾ ਕਿ ਅਚਲ ਜਾਇਦਾਦਾਂ ਵਰਗੇ ਘਰ, ਵਿਲ੍ਹਾ ਅਤੇ ਬੈਂਕ ਖਾਤਿਆਂ ਨੂੰ ਜ਼ਬਤ ਕਰਨ ਲਈ ਮੁੰਬਈ ਦੀ ਇਕ ਅਦਾਲਤ ਤੋਂ ਕੁਝ ਅਨੁਰੋਧ ਮਿਲ ਚੁੱਕੇ ਹਨ ਅਤੇ ਕੁਝ ਹੋਰ ਮਾਮਲਿਆਂ 'ਚ ਅਜਿਹੇ ਅਨੁਰੋਧ ਪੱਤਰ ਛੇਤੀ ਹੀ ਮਿਲਣ ਵਾਲੇ ਹਨ। ਇਹ ਚਿੱਠੀ ਅਮਰੀਕਾ, ਬ੍ਰਿਟੇਨ ਸਵਿਟਜ਼ਰਲੈਂਡ, ਹਾਂਗਕਾਂਗ ਅਤੇ ਸਿੰਗਾਪੁਰ ਵਰਗੇ ਦੇਸ਼ਾਂ ਨੂੰ ਭੇਜੇ ਜਾਣਗੇ। ਈ.ਡੀ. ਨੇ ਵਿਦੇਸ਼ 'ਚ ਨੀਰਵ ਮੋਦੀ ਦੀ ਵਿਦੇਸ਼ਾਂ 'ਚ ਜਾਇਦਾਦਾਂ ਦੀ ਪਛਾਣ ਕਰਨ ਲਈ ਅਧਿਕਾਰੀਆਂ ਨੂੰ ਇਕ ਵਿਸ਼ੇਸ਼ ਟੀਮ ਵੀ ਲਗਾਈ ਸੀ। 
ਅਧਿਕਾਰਿਕ ਸੂਚਨਾ ਮਿਲਣ ਤੋਂ ਬਾਅਦ ਅਜਿਹੀਆਂ ਕਰੀਬ ਦੋ ਦਰਜਨ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਦੀ ਕੀਮਤ 4,000 ਕਰੋੜ ਰੁਪਏ ਦੇ ਆਲੇ-ਦੁਆਲੇ ਮਾਪੀ ਗਈ ਹੈ। ਪਛਾਣ ਕੀਤੀ ਗਈ ਵਿਦੇਸ਼ੀ ਜਾਇਦਾਦ ਨੀਰਵ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਂ 'ਤੇ ਹੈ, ਕੁਝ ਮਾਮਲਿਆਂ 'ਚ ਇਹ ਕਿਸੇ ਕੰਪਨੀ ਦੇ ਨਾਂ 'ਤੇ ਵੀ ਹੈ ਜਿਨ੍ਹਾਂ ਨੂੰ ਏਜੰਸੀ ਨੇ ਮਖੌਟਾ ਕਰਾਰ ਦਿੱਤਾ ਹੈ।


Related News