ED ਦੂਸਰੇ ਦੇਸ਼ਾਂ ਤੋਂ ਮੰਗੇਗਾ ਨੀਰਵ ਅਤੇ ਚੌਕਸੀ ਦੇ ਕਾਰੋਬਾਰ ਦੀ ਜਾਣਕਾਰੀ

Monday, Feb 26, 2018 - 02:32 PM (IST)

ED ਦੂਸਰੇ ਦੇਸ਼ਾਂ ਤੋਂ ਮੰਗੇਗਾ ਨੀਰਵ ਅਤੇ ਚੌਕਸੀ ਦੇ ਕਾਰੋਬਾਰ ਦੀ ਜਾਣਕਾਰੀ

ਨਵੀਂ ਦਿੱਲੀ— ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਗੀਤਾਂਜਲੀ ਜੇਮਜ਼ ਦੇ ਮਾਲਿਕ ਮੇਹੁਲ ਚੌਕਸੀ ਦੀ ਵਿਦੇਸ਼ੀ ਜਾਇਦਾਦ ਅਤੇ ਕਾਰੋਬਾਰ ਦੇ ਬਾਰੇ 'ਚ ਦਰਜ਼ਨ ਤੋਂ ਵੀ ਜ਼ਿਆਦਾ ਦੇਸ਼ਾਂ ਤੋਂ ਜਾਣਕਾਰੀ ਮੰਗੇਗਾ। ਸੂਤਰਾਂ ਨੇ ਦੱਸਿਆ ਕਿ ਏਜੰਸੀ ਇਸ ਬਾਰੇ 'ਚ ਮੁੰਬਈ 'ਚ ਅਦਾਲਤ ਨਾਲ ਸੰਪਰਕ ਕਰ ਕੇ ਇਸ ਸਬੰਧ 'ਚ ਬੇਨਤੀ ਪੱਤਰ (ਐੱਲ.ਆਰ.) ਜਾਰੀ ਕਰਨ ਲਈ ਕਹੇਗੀ। ਇਹ ਬੇਨਤੀ ਪੱਤਰ ਉਨ੍ਹਾਂ 15-17 ਦੇਸ਼ਾਂ ਨੂੰ ਭੇਜਿਆ ਜਾਣਾ ਹੈ ਜਿਥੇ ਨੀਰਵ ਮੋਦੀ, ਉਸਦੇ ਮਾਮਾ ਚੌਕਸੀ ਅਤੇ ਉਨ੍ਹਾਂ ਨਾਲ ਸਬੰਧ ਰੱਖਣ ਵਾਲੇ ਕੋਈ ਲੋਕਾਂ ਦੀ ਮਲਕੀਅਤ ਵਾਲੇ ਫਾਰਮ, ਹੀਰੇ ਅਤੇ ਸੋਨੇ ਦੇ ਗਹਿਣਿਆਂ ਦਾ ਕਾਰੋਬਾਰ ਹੋਣ ਦੇ ਸੰਕੇਤ ਮਿਲੇ ਹਨ।

ਇਨ੍ਹਾਂ ਦੇਸ਼ਾਂ 'ਚ ਬੈਲਜੀਅਮ, ਹਾਂਗਕਾਂਗ, ਸਵਿਟਜ਼ਰਲੈਂਡ, ਅਮਰੀਕਾ, ਬ੍ਰਿਟੇਨ , ਦੁਬਈ, ਸਿੰਗਪੁਰ ਅਤੇ ਦੱਖਣੀ ਅਫਰੀਕਾ ਸ਼ਾਮਿਲ ਹਨÍ ਏਜੰਸੀ ਤੋਂ ਏਜੰਸੀ ਪੱਧਰ 'ਤੇ ਸੂਚਨਾਵਾਂ ਪ੍ਰਦਾਨ ਕਰਨ ਲਈ ਕੁਝ ਬੇਨਤੀਆਂ ਵੀ ਵਿਭਿੰਨ ਦੇਸ਼ਾਂ ਨੂੰ ਭੇਜੀਆਂ ਜਾਣਗੀਆਂ। ਇਸ ਤਰ੍ਹਾਂ ਦੇ ਬੇਨਤੀ ਪੱਤਰ ਭੇਜਣ ਦਾ ਉਦੇਸ਼ ਹੈ ਕਿ ਨੀਰਵ ਮੋਦੀ ਅਤੇ ਚੌਕਸੀ ਦੀਆਂ ਵਿਦੇਸ਼ੀ ਵਿੱਤੀ ਸੰਪਤੀਆਂ ਦਾ ਵੇਰਵਾ ਹਾਸਲ ਕਰ ਸਕਣ।


Related News