ਅਰਥਵਿਵਸਥਾ ਸੰਕਟ ’ਚ ਨਹੀਂ : ਸੀਤਾਰਮਨ
Tuesday, Feb 11, 2020 - 11:15 PM (IST)

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਰਥਵਿਵਸਥਾ ਦੇ ਸੰਕਟ ’ਚ ਹੋਣ ਦੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਇਕ ਸਿਰੇ ਤੋਂ ਰੱਦ ਕਰਦੇ ਹੋਏ ਮੰਗਲਵਾਰ ਲੋਕ ਸਭਾ ’ਚ ਕਿਹਾ ਕਿ ਸਰਕਾਰ ਵੱਲੋਂ ਚੁੱਕੇ ਗਏ ਸਪੱਸ਼ਟ ਕਦਮਾਂ ਕਾਰਣ ਅਰਥਵਿਵਸਥਾ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਅਤੇ ਆਰਥਿਕ ਖੇਤਰ ’ਚ ਮੁੱਢਲਾ ਉਛਾਲ ਨਜ਼ਰ ਆ ਰਿਹਾ ਹੈ।
2020-21 ਦੇ ਕੇਂਦਰੀ ਬਜਟ ’ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਿੱਕੇ ਦੇ ਪਸਾਰ ਦੀ ਔਸਤ ਦਰ 4.8 ਫੀਸਦੀ ਰਹੀ ਹੈ। ਫੈਕਟਰੀਆਂ ’ਚ ਉਤਪਾਦਨ ਵਧਿਆ ਹੈ। ਸਿੱਧੇ ਵਿਦੇਸ਼ੀ ਵਿਦੇਸ਼ ਅਤੇ ਵਿਦੇਸ਼ੀ ਮੁਦਰਾ ਭੰਡਾਰ ’ਚ ਵੀ ਵਾਧਾ ਹੋਇਆ ਹੈ। ਜੀ.ਐੱਸ.ਟੀ. ਦੀ ਕੁਲੈਕਸ਼ਨ ਵਧੀ ਹੈ। ਅਰਥਵਿਵਸਥਾ ਕਿਸੇ ਤਰ੍ਹਾਂ ਨਾਲ ਵੀ ਸੰਕਟ ’ਚ ਨਹੀਂ ਹੈ। ਵਿਰੋਧੀ ਧਿਰ ਨੂੰ ਇਹ ਗੱਲ ਮੰਨਣੀ ਚਾਹੀਦੀ ਹੈ ਪਰ ਉਹ ਨਹੀਂ ਮੰਨ ਰਿਹਾ।