ਗ੍ਰਾਮੀਣ ਭਾਰਤ ਦੇ ਬਲ 'ਤੇ ਪਟੜੀ 'ਤੇ ਪਰਤ ਰਹੀ ਹੈ ਅਰਥਵਿਵਸਥਾ : ਪਾਰੇਖ

07/30/2020 7:22:00 PM

ਨਵੀਂ ਦਿੱਲੀ— ਘਰੇਲੂ ਕਰਜ਼ਾ ਦੇਣ ਵਾਲੀ ਕੰਪਨੀ ਐੱਚ. ਡੀ. ਐੱਫ. ਸੀ. ਦੇ ਚੇਅਰਮੈਨ ਦੀਪਕ ਪਾਰੇਖ ਨੇ ਵੀਰਵਾਰ ਨੂੰ ਵਿਸ਼ਵਾਸ ਜ਼ਾਹਰ ਕੀਤਾ ਕਿ ਮਹਾਮਾਰੀ ਨਾਲ ਪ੍ਰਭਾਵਿਤ ਅਰਥਵਿਵਸਥਾ ਜਲਦ ਉਭਰ ਜਾਵੇਗੀ।

ਉਨ੍ਹਾਂ ਕਿਹਾ ਕਿ 'ਭਾਰਤ' ਯਾਨੀ ਗ੍ਰਾਮੀਣ ਅਰਥਵਿਵਸਥਾ ਦੇ ਦਮ 'ਤੇ ਭਾਰਤੀ ਅਰਥਵਿਵਸਥਾ ਦੀ ਸਿਹਤ ਉਮੀਦਾਂ ਨਾਲੋਂ ਜਲਦ ਸੁਧਰ ਜਾਵੇਗੀ। ਕਈ ਮਾਹਰਾਂ ਦਾ ਅੰਦਾਜ਼ਾ ਹੈ ਕਿ ਜੇਕਰ ਜੁਲਾਈ ਤੱਕ ਲਾਕਡਾਊਨ ਹੱਟ ਜਾਂਦਾ ਹੈ ਅਤੇ ਸਤੰਬਰ ਤੱਕ ਸਥਿਤੀ ਆਮ ਹੋਣ ਲੱਗਦੀ ਹੈ, ਤਾਂ ਜੀ. ਡੀ. ਪੀ. 'ਚ 5 ਫੀਸਦੀ ਦੀ ਗਿਰਾਵਟ ਆਵੇਗੀ। ਜੇਕਰ ਸਥਿਤੀ ਇਸ ਤੋਂ ਖਰਾਬ ਰਹਿੰਦੀ ਹੈ ਤਾਂ ਅਰਥਵਿਵਸਥਾ 'ਚ 7.5 ਫੀਸਦੀ ਦੀ ਗਿਰਾਵਟ ਆਵੇਗੀ।

ਪਾਰੇਖ ਨੇ ਐੱਚ. ਡੀ. ਐੱਫ. ਸੀ. ਦੀ 43ਵੀਂ ਆਮ ਸਭਾ 'ਚ ਸ਼ੇਅਰਧਾਰਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ''ਕੁਝ ਅਜਿਹੇ ਤੱਥ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਅਰਥਵਿਵਸਥਾ ਪਟੜੀ 'ਤੇ ਆ ਰਹੀ ਹੈ। ਬੇਰੋਜ਼ਗਾਰੀ ਦੀ ਦਰ ਮਈ ਦੇ ਉੱਚੇ ਪੱਧਰ ਤੋਂ ਹੇਠਾਂ ਆਈ ਹੈ, ਈ-ਟੋਲ ਸੰਗ੍ਰਿਹ ਵਧਿਆ ਹੈ, ਨਾਲ ਹੀ ਈ-ਬਿੱਲ, ਡਿਜੀਟਲ ਲੈਣ-ਦੇਣ ਵੀ ਵਧਿਆ ਹੈ। ਜੀ. ਐੱਸ. ਟੀ. ਸੰਗ੍ਰਿਹ ਇਕ ਵਾਰ ਫਿਰ ਤੋਂ 90,000 ਕਰੋੜ ਰੁਪਏ ਦੇ ਪੱਧਰ 'ਤੇ ਪਹੁੰਚ ਗਿਆ ਹੈ।'' ਪਾਰੇਖ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਅਰਥਵਿਵਸਥਾ ਦੇ ਨਕਾਰਾਤਮਕ ਵਾਧੇ ਦੇ ਅੰਦਾਜ਼ੇ ਨਾਲ ਪ੍ਰੇਸ਼ਾਨ ਨਾ ਹੋ। ਉਨ੍ਹਾਂ ਕਿਹਾ ਕਿ ਨਿਸ਼ਚਿਤ ਤੌਰ 'ਤੇ ਅਰਥਵਿਵਸਥਾ ਦੀ ਸਥਿਤੀ ਹੁਣ ਸੁਧਰੇਗੀ ਕਿਉਂਕਿ ਭਵਿੱਖ 'ਚ ਵੱਡਾ ਜਾਂ ਪੂਰਣ ਲਾਕਡਾਊਨ ਨਹੀਂ ਲੱਗਣ ਜਾ ਰਿਹਾ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਸਿਰਫ ਤਿੰਨ ਵਾਰ 1958, 1966 ਅਤੇ 1980 ਅਸੀਂ ਮੰਦੀ ਦੇ ਦੌਰ 'ਚ ਆ ਚੁੱਕੇ ਹਾਂ। ਹਰ ਵਾਰ ਇਸ ਦਾ ਅਸਰ ਖੇਤੀਬਾੜੀ ਸੈਕਟਰ 'ਚ ਮੌਨਸੂਨ ਦੇ ਮਾੜੇ ਪ੍ਰਭਾਵ ਨਾਲ ਹੋਇਆ।


Sanjeev

Content Editor

Related News