ਭਾਰਤੀ ਅਰਥਵਿਵਸਥਾ ''ਚ ਪਰਤੇਗੀ ਰੌਣਕ, SBI ਨੇ ਜਤਾਈ ਵੱਡੀ ਉਮੀਦ

Saturday, Nov 07, 2020 - 04:39 PM (IST)

ਭਾਰਤੀ ਅਰਥਵਿਵਸਥਾ ''ਚ ਪਰਤੇਗੀ ਰੌਣਕ, SBI ਨੇ ਜਤਾਈ ਵੱਡੀ ਉਮੀਦ

ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਚੇਅਰਮੈਨ ਦਿਨੇਸ਼ ਕੁਮਾਰ ਖਾਰਾ ਨੇ ਸ਼ਨੀਵਾਰ ਨੂੰ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਨਕਸਾਨੀ ਗਈ ਦੇਸ਼ ਦੀ ਅਰਥਵਿਵਸਥਾ 'ਚ ਮਜਬੂਤੀ ਦਾ ਰੁਖ਼ ਦਿਸ ਰਿਹਾ ਹੈ ਅਤੇ ਉਮੀਦ ਹੈ ਕਿ ਨਵੇਂ ਵਿੱਤੀ ਸਾਲ 'ਚ ਤੇਜ਼ੀ ਦੀ ਰਾਹਤ 'ਤੇ ਵਾਪਸ ਆ ਜਾਵੇਗੀ।

ਉਨ੍ਹਾਂ ਕਿਹਾ ਕਿ ਇਕਾਈਆਂ ਲਾਗਤ ਘੱਟ ਨੂੰ ਸੀਮਤ ਰੱਖਣ ਸਿਖ ਰਹੀਆਂ ਹਨ, ਇਸ ਲਈ ਅਰਥਵਿਵਸਥਾ 'ਚ ਚੰਗੀ ਮਜਬੂਤੀ ਦੀ ਉਮੀਦ ਹੈ।

ਖਾਰਾ 'ਬੰਗਾਲ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ' ਦੀ ਸਾਲਾਨਾ ਆਮ ਸਭਾ ਨੂੰ ਵਰਚੁਅਲ ਮਾਧਿਅਮ ਜ਼ਰੀਏ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ''ਅਰਥਵਿਵਸਥਾ 'ਚ ਅਪ੍ਰੈਲ 2021 ਤੋਂ ਸ਼ੁਰੂ ਹੋਣ ਵਾਲੇ ਵਿੱਤੀ ਸਾਲ 'ਚ ਫਿਰ ਤੋਂ ਪਟੜੀ 'ਤੇ ਪਰਤਣ ਦੀ ਉਮੀਦ ਹੈ।''

ਖਾਰਾ ਨੇ ਕਿਹਾ ਕਿ ਗਿਰਾਵਟ ਦੇ ਦੌਰ 'ਚੋਂ ਬਾਹਰ ਆਉਣ ਲਈ ਅਰਥਵਿਵਸਥਾ 'ਚ ਲਚੀਲਾ ਰੁਖ਼ ਦਿਸ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ, ਕਾਰਪੋਰੇਟ ਵੱਲੋਂ ਨਿਵੇਸ਼ ਮੰਗ ਵਧਣ 'ਚ ਕੁਝ ਸਮਾਂ ਲੱਗ ਸਕਦਾ ਹੈ। ਨਕਦੀ ਨਾਲ ਸਰਪਲੱਸ ਜਨਤਕ ਨਿਗਮਾਂ ਦੀ ਪੂੰਜੀਗਤ ਖਰਚ ਯੋਜਨਾ ਨਾਲ ਨਿਵੇਸ਼ ਮੰਗ ਵਧੇਗੀ। ਉਨ੍ਹਾਂ ਕਿਹਾ ਕਿ ਕਾਰਪੋਰੇਟ ਕਰਜ਼ ਲੈਣ ਨੂੰ ਲੈ ਕੇ ਕਾਫ਼ੀ ਸੁਚੇਤ ਹੋ ਗਿਆ ਹੈ ਅਤੇ ਆਪਣੇ ਅੰਦਰੂਨੀ ਸਰੋਤਾਂ ਦਾ ਇਸਤੇਮਾਲ ਕਰ ਰਿਹਾ ਹੈ। ਖਾਰਾ ਨੇ ਕਿਹਾ ਕਿ ਅਰਥਵਿਵਸਥਾ ਦੇ ਪ੍ਰਮੁੱਖ ਖੇਤਰ ਜਿਵੇਂ ਕਿ ਸੀਮੈਂਟ ਅਤੇ ਇਸਪਾਤ ਅਪ੍ਰੈਲ 2020 ਤੋਂ ਬਾਅਦ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਉੱਥੇ ਹੀ, ਯਾਤਰਾ, ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਖੇਤਰ 'ਤੇ ਕੋਰੋਨਾ ਦਾ ਸਭ ਤੋਂ ਬੁਰਾ ਅਸਰ ਪਿਆ ਹੈ।


author

Sanjeev

Content Editor

Related News