ਆਰਥਿਕ ਵਾਧਾ ਦਰ ਚਾਲੂ ਵਿੱਤੀ ਸਾਲ ’ਚ 7.5 ਤੋਂ 8 ਫੀਸਦੀ ਰਹੇਗੀ : ਫਿੱਕੀ
Monday, Dec 11, 2023 - 07:18 PM (IST)

ਨਵੀਂ ਦਿੱਲੀ (ਭਾਸ਼ਾ) - ਫੈੱਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਦੇ ਨਵ-ਨਿਯੁਕਤ ਪ੍ਰਧਾਨ ਅਨੀਸ਼ ਸ਼ਾਹ ਨੇ ਕਿਹਾ ਕਿ ਮਜ਼ਬੂਤ ਆਰਥਿਕ ਗਤੀਵਿਧੀਆਂ, ਸਕਾਰਾਤਮਕ ਧਾਰਨਾ ਅਤੇ ਵਧਦੇ ਨਿੱਜੀ ਨਿਵੇਸ਼ ਨਾਲ ਉਦਯੋਗ ਨੂੰ ਚਾਲੂ ਵਿੱਤੀ ਸਾਲ ’ਚ 7.5 ਤੋਂ 8 ਫੀਸਦੀ ਅਤੇ ਅਗਲੇ ਵਿੱਤੀ ਸਾਲ 2024-25 ’ਚ 8 ਫੀਸਦੀ ਵਾਧਾ ਦਰ ਦੀ ਉਮੀਦ ਹੈ।
ਇਹ ਵੀ ਪੜ੍ਹੋ : ਜੀਵਨ ਬੀਮਾ ਕੰਪਨੀ 14 ਸਾਲ ਤੋਂ ਭਟਕ ਰਹੇ ਪੀੜਤ ਪਿਤਾ ਨੂੰ ਦੇਵੇਗੀ 3.20 ਲੱਖ ਰੁਪਏ ਦਾ ਮੁਆਵਜ਼ਾ
ਇਹ ਵੀ ਪੜ੍ਹੋ : Good News! ਹੁਣ ਇਹ ਦੇਸ਼ ਵੀ ਭਾਰਤੀਆਂ ਨੂੰ ਦੇਵੇਗਾ ਵੀਜ਼ਾ ਫ੍ਰੀ ਐਂਟਰੀ , 3 ਦੇਸ਼ ਪਹਿਲਾਂ ਹੀ ਕਰ ਚੁੱਕੇ ਨੇ ਐਲਾਨ
ਉਨ੍ਹਾਂ ਕਿਹਾ ਕਿ ਹਾਲਾਂਕਿ ਆਲਮੀ ਪੱਧਰ ’ਤੇ ਸੰਕਟ ਕਾਰਨ ਆਰਥਿਕ ਵਾਧੇ ਸਾਹਮਣੇ ਚੁਣੌਤੀਆਂ ਵੀ ਹਨ। ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਸੀ. ਈ. ਓ. (ਮੁੱਖ ਕਾਰਜਕਾਰੀ ਅਧਿਕਾਰੀ) ਅਤੇ ਮੈਨੇਜਿੰਗ ਡਾਇਰੈਕਟਰ ਸ਼ਾਹ ਨੇ ਕਿਹਾ, “ਅਸੀਂ ਹੁਣ ਤੱਕ 7.8 ਫੀਸਦੀ ਅਤੇ 7.6 ਫੀਸਦੀ ਦੀ ਵਾਧਾ ਦਰ ਦੇ ਬਿਹਤਰ ਅੰਕੜੇ ਵੇਖੇ ਹਨ। ਮਜ਼ਬੂਤ ਆਰਥਿਕ ਗਤੀਵਿਧੀ ਦੇ ਮੱਦੇਨਜ਼ਰ, ਮੇਰਾ ਮੰਨਣਾ ਹੈ ਕਿ ਇਹ ਸਥਿਤੀ ਬਣੀ ਰਹੇਗੀ। ਅਸੀਂ ਵੇਖ ਰਹੇ ਹਾਂ ਕਿ ਕਈ ਕੰਪਨੀਆਂ ਨਿਵੇਸ਼ ਕਰ ਰਹੀਆਂ ਹਨ, ਸਮਰੱਥਾ ਵਧਾ ਰਹੀਆਂ ਹਨ।’’
ਇਹ ਵੀ ਪੜ੍ਹੋ : Aadhaar ਦੇ ਨਿਯਮਾਂ 'ਚ ਸਰਕਾਰ ਨੇ ਕੀਤਾ ਵੱਡਾ ਬਦਲਾਅ, ਹੁਣ ਬਿਨ੍ਹਾਂ Finger Print ਦੇ ਬਣ ਸਕੇਗਾ ਆਧਾਰ ਕਾਰਡ
ਇਹ ਵੀ ਪੜ੍ਹੋ : Hyundai ਦੇ ਗਾਹਕਾਂ ਨੂੰ ਝਟਕਾ, ਕੰਪਨੀ ਨੇ ਕੀਮਤਾਂ ਵਧਾਉਣ ਦਾ ਕੀਤਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8