GST ''ਤੇ ਨਵਾਂ ਆਦੇਸ਼, ਟਰੇਨਾਂ ''ਚ ਖਾਣਾ-ਪੀਣਾ ਮਹਿੰਗਾ
Wednesday, May 09, 2018 - 01:12 PM (IST)

ਨਵੀਂ ਦਿੱਲੀ—ਰੇਲ 'ਚ ਸਫਰ ਕਰ ਰਹੇ ਯਾਤਰੀਆਂ ਨੂੰ ਖਾਣਾ ਮੰਗਵਾਉਣਾ ਹੁਣ ਮਹਿੰਗਾ ਪਏਗਾ। ਸਰਕਾਰ ਇਸ 'ਤੇ ਜੀ.ਐੱਸ.ਟੀ. ਵਸੂਲਣ ਦਾ ਵਿਚਾਰ ਕਰ ਰਹੀ ਹੈ। ਅਥਾਰਟੀ ਫਾਰ ਅਡਵਾਂਸ ਰੂਲਿੰਗ ਨੇ ਕਿਹਾ ਕਿ ਇਸ ਤਰ੍ਹਾਂ ਦੇ ਖਾਣੇ 'ਤੇ 5 ਫੀਸਦੀ ਦੇ ਕੰਸੇਸ਼ਸਨਲ ਟੈਕਸ ਦੇ ਬਦਲੇ ਜੀ.ਐੱਸ.ਟੀ. ਵਸੂਲਿਆ ਜਾਵੇਗਾ। ਅਥਾਰਟੀ ਨੇ ਕਿਹਾ ਕਿ ਟਰੇਨ ਟਰਾਂਸਪੋਰਟ ਦਾ ਇਕ ਜ਼ਰੀਆ ਹੈ ਅਤੇ ਇਸ ਨੂੰ ਰੈਸਤਰਾਂ, ਮੈੱਸ ਜਾਂ ਕਨਟੀਨ ਨਹੀਂ ਮੰਨਿਆ ਜਾ ਸਕਦਾ।
ਮੌਜੂਦਾ ਸਮੇਂ 'ਚ ਆਊਟਡੋਰ ਕੈਟਰਿੰਗ 'ਤੇ 18 ਫੀਸਦੀ ਜੀ.ਐੱਸ.ਟੀ. ਲੱਗਦਾ ਹੈ ਉੱਧਰ ਕਨਟੀਨ ਦੀਆਂ ਸੇਵਾਵਾਂ 'ਤੇ 5 ਫੀਸਦੀ ਜੀ.ਐੱਸ.ਟੀ. ਵਸੂਲਿਆ ਜਾਂਦਾ ਹੈ। ਇਸ ਨਾਲ ਭਾਰਤੀ ਰੇਲਵੇ ਨੂੰ ਜਨਵਰੀ 'ਚ ਕੀਤੀ ਜਾਣ ਵਾਲੀ ਸਪਲਾਈ ਨੂੰ ਇਕ ਸਰਕੁਲਰ ਦੇ ਰਾਹੀਂ 5 ਫੀਸਦੀ ਬ੍ਰੈਕੇਟ 'ਚ ਪਾ ਦਿੱਤਾ ਗਿਆ ਸੀ। ਸੀ.ਬੀ.ਡੀ.ਟੀ. ਵਲੋਂ ਜਾਰੀ ਜਿਸ ਸਰਕੁਲਰ ਦੇ ਮੁਤਾਬਕ ਟਰੇਨਾਂ 'ਚ ਮੁਹੱਈਆ ਕਰਵਾਏ ਜਾਣ ਵਾਲੇ ਸਾਮਾਨ 'ਤੇ ਘੱਟ ਟੈਕਸ ਲੱਗੇਗਾ ਉਸ 'ਚ ਇਹ ਨਹੀਂ ਕਿਹਾ ਗਿਆ ਕਿ ਕੀ ਅਜਿਹੇ ਟਰਾਂਸਜੈਕਸ਼ਨ ਨੂੰ ਗੁਡਸ ਜਾਂ ਸਰਵਿਸੇਜ਼ ਦੀ ਸਪਲਾਈ ਮੰਨਿਆ ਜਾਵੇਗਾ। ਅਥਾਰਟੀ ਦਾ ਇਹ ਆਰਡਰ ਦੀਪਕ ਐਂਡ ਕੰਪਨੀ ਦੀ ਐਪਲੀਕੇਸ਼ਨ ਦੇ ਜਵਾਬ 'ਚ ਆਇਆ ਜਿਸ ਨੇ ਮੇਲ ਅਤੇ ਐਕਸਪ੍ਰੈੱਸ ਟਰੇਨ 'ਤੇ ਫੂਡ ਅਤੇ ਬੇਵਰੇਜ਼ ਦੀ ਸਪਲਾਈ ਕਰਨ ਲਈ ਭਾਰਤੀ ਰੇਲਵੇ ਦੇ ਨਾਲ ਕਰਾਰ ਕੀਤਾ ਹੈ। ਅਥਾਰਟੀ ਨੇ ਪਾਇਆ ਹੈ ਕਿ ਪਲੇਟਫਾਰਮ 'ਤੇ ਯਾਤਰੀਆਂ ਨੂੰ ਸਿੱਧੇ ਖਾਣਾ ਅਤੇ ਚਾਹ, ਕੋਲਡ੍ਰਿੰਕ ਦੇਣ 'ਚ ਕੋਈ ਸਰਵਿਸ ਨਹੀਂ ਹੈ ਇਸ ਲਈ ਇਸ 'ਤੇ ਹਰ ਆਈਟਮ ਦੇ ਹਿਸਾਬ ਨਾਲ ਜੀ.ਐੱਸ.ਟੀ. ਵਸੂਲਿਆ ਜਾ ਸਕਦਾ ਹੈ।