ਕਮਾਏ ਸਨ ਕਰੋੜਾਂ ਰੁਪਏ, ਕੀਤੀ ਇਹ ਗਲਤੀ ਰਾਤੋ-ਰਾਤ ਹੋ ਗਏ ਗਰੀਬ

07/20/2017 3:41:04 PM

ਨਵੀਂ ਦਿੱਲੀ— ਦੁਨੀਆ 'ਚ ਕੁਝ ਅਜਿਹੇ ਲੋਕ ਵੀ ਹੋਏ ਹਨ, ਜੋ ਜ਼ਿੰਦਗੀ ਭਰ ਫਟੇ ਹਾਲ ਰਹੇ ਅਤੇ ਰਾਤੋ-ਰਾਤ ਅਮੀਰ ਹੋ ਗਏ। ਉੱਥੇ ਹੀ ਕੁਝ ਲੋਕਾਂ ਦੀ ਜ਼ਿੰਦਗੀ ਅਮੀਰੀ 'ਚ ਲੰਘੀ ਅਤੇ ਇਕ ਝਟਕੇ 'ਚ ਗਰੀਬ ਹੋ ਗਏ। ਹਾਲਾਂਕਿ ਕੁਝ ਗੱਲਾਂ ਇਨ੍ਹਾਂ ਦੋਹਾਂ ਹਾਲਾਤ ਤੋਂ ਅਲੱਗ ਹਨ। ਇਕ ਅਜਿਹੀ ਹੀ ਸਥਿਤੀ ਹੈ, ਜਿੱਥੇ ਲੋਕ ਰਾਤੋ-ਰਾਤ ਅਮੀਰ ਹੋਏ ਅਤੇ ਰਾਤੋ-ਰਾਤ ਹੀ ਗਰੀਬ ਹੋ ਗਏ। ਮਸ਼ਹੂਰ ਰਸਾਲੇ 'ਦਿ ਰਿਚੇਸਟ' ਨੇ ਅਜਿਹੇ ਹੀ ਕੁਝ ਲੋਕਾਂ ਦੀ ਸੂਚੀ ਤਿਆਰ ਕੀਤੀ ਹੈ। ਉਸ ਮੁਤਾਬਕ ਇਹ ਅਜਿਹੇ ਲੋਕ ਸਨ, ਜੋ ਫਟੇ ਹਾਲ ਸਨ ਜਾਂ ਆਮ ਜ਼ਿੰਦਗੀ ਜੀਅ ਰਹੇ ਸਨ। ਜਦੋਂ ਉਨ੍ਹਾਂ ਕੋਲ ਪੈਸੇ ਆਏ ਤਾਂ ਉਹ ਉਸ ਨੂੰ ਸੰਭਾਲ ਨਹੀਂ ਸਕੇ ਅਤੇ ਐਸ਼-ਪ੍ਰਸਤੀ ਦੇ ਚੱਕਰ 'ਚ ਉਨ੍ਹਾਂ ਦਾ ਸਾਰਾ ਪੈਸਾ ਖਤਮ ਹੋ ਗਿਆ। ਰਾਤੋ-ਰਾਤ ਅਮੀਰ ਬਣਨ ਦੇ ਬਾਅਦ ਇਹ ਰਾਤੋ-ਰਾਤ ਗਰੀਬ ਹੋ ਗਏ। 
ਰੌਨੀ ਮਿਊਜ਼ਿਕ ਜੂਨੀਅਰ

PunjabKesari
ਅਮਰੀਕਾ ਦੇ ਇਸ ਵਿਅਕਤੀ ਨੂੰ ਸਾਲ 2015 'ਚ ਲਾਟਰੀ 'ਚ 30 ਲੱਖ ਡਾਲਰ ਦੀ ਰਕਮ ਮਿਲੀ। ਪੈਸੇ ਮਿਲਣ ਦੇ ਬਾਅਦ ਇਸ ਨੇ ਮੈਕਸਿਕੋ ਤੋਂ ਡਰੱਗ ਤਸਕਰੀ ਦਾ ਕੰਮ ਸ਼ੁਰੂ ਕਰ ਦਿੱਤਾ। 2015 'ਚ ਇਕ 9 ਐੱਮ. ਐੱਮ. ਪਿਸਤੌਲ ਅਤੇ 4 ਪੌਂਡ ਡਰੱਗ ਦੇ ਨਾਲ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਅਦਾਲਤ ਨੇ 2017 'ਚ 21 ਸਾਲ ਦੀ ਸਜ਼ਾ ਸੁਣਾਈ ਅਤੇ ਸਭ ਕੁਝ ਖਤਮ ਹੋ ਗਿਆ। 
ਅਬ੍ਰਾਹਮ ਸ਼ੇਕਸਪੀਅਰ

PunjabKesari
ਅਮਰੀਕਾ ਦੇ ਇਸ ਸ਼ਖਸ ਨੂੰ ਲਾਟਰੀ 'ਚ 3 ਕਰੋੜ ਡਾਲਰ ਦੀ ਰਕਮ ਮਿਲੀ। ਪੈਸੇ ਮਿਲਣ ਦੇ ਬਾਅਦ ਉਸ ਦੇ ਦੋਸਤਾਂ ਨੇ ਉਧਾਰ ਲੈਣਾ ਸ਼ੁਰੂ ਕਰ ਦਿੱਤਾ। ਕੁਝ ਸਾਲਾਂ ਬਾਅਦ ਉਸ ਦੀ ਜ਼ਿੰਦਗੀ 'ਚ ਭੂਰੇ ਵਾਲਾਂ ਵਾਲੀ ਮਹਿਲਾ ਆਈ। ਇਸ ਮਹਿਲਾ ਨੇ ਉਸ ਨੂੰ ਰਕਮ ਦੁਗਣੀ ਕਰਨ ਦਾ ਲਾਲਚ ਦੇ ਕੇ ਬਹੁਤ ਵੱਡੀ ਰਕਮ ਉਧਾਰ ਲੈ ਲਈ। ਬਾਅਦ 'ਚ ਇਹ ਮਹਿਲਾ ਫਰਾਰ ਹੋ ਗਈ। ਅਬ੍ਰਾਹਮ ਫਿਰ ਤੋਂ ਗਰੀਬੀ 'ਚ ਜੀਅ ਰਿਹਾ ਹੈ। 
ਮਾਈਕਲ ਕੈਰੋਲ

PunjabKesari
ਬ੍ਰਿਟੇਨ ਦੇ ਇਸ ਵਿਅਕਤੀ ਨੂੰ ਵੀ ਲਾਟਰੀ ਦੇ ਕਮਾਏ ਹੋਏ ਪੈਸੇ ਨਹੀਂ ਪਚੇ। 1.5 ਕਰੋੜ ਡਾਲਰ ਦੀ ਲਾਟਰੀ ਜਿੱਤਣ ਦੇ ਬਾਅਦ 19 ਸਾਲ ਦੇ ਇਸ ਵਿਅਕਤੀ ਨੇ ਇਹ ਪੈਸੇ ਐਸ਼ੋ-ਅਰਾਮ 'ਚ ਉਡਾ ਦਿੱਤੇ। ਮਹਿੰਗੇ-ਮਹਿੰਗੇ ਤੋਹਫੇ ਆਪਣੇ ਰਿਸ਼ਤੇਦਾਰਾਂ ਨੂੰ ਵੰਡੇ। ਬਾਅਦ 'ਚ ਇਹ ਇਕ ਗਰੁੱਪ ਦੇ ਸੰਪਰਕ 'ਚ ਆਇਆ ਜਿਸ ਨੇ ਉਸ ਨੂੰ ਕੋਕੀਨ, ਡਰੱਗ ਅਤੇ ਜੂਏ ਦੀ ਲਤ 'ਚ ਧੱਕ ਦਿੱਤਾ। ਦਿ ਰਿਚੇਸਟ ਦੀ ਰਿਪੋਰਟ ਮੁਤਾਬਕ ਕੁਝ ਹੀ ਸਮੇਂ ਬਾਅਦ ਉਸ ਦਾ ਸਾਰਾ ਪੈਸਾ ਖਤਮ ਹੋ ਗਿਆ। 2009 'ਚ ਉਸ ਨੂੰ ਸਫਾਈ ਕਰਮਚਾਰੀ ਵਰਗੀ ਨੌਕਰੀ ਲਈ ਮਜ਼ਬੂਰ ਹੋਣਾ ਪਿਆ।


Related News