ਸਰਕਾਰ ਨੇ ਲਾਂਚ ਕੀਤੀ ਨਵੀਂ ਸਹੂਲਤ, ਸਿਰਫ 10 ਮਿੰਟ 'ਚ ਬਣਵਾਓ e-PAN ਕਾਰਡ

02/21/2020 1:17:08 PM

ਨਵੀਂ ਦਿੱਲੀ — ਸਰਕਾਰ ਨੇ ਆਧਾਰ ਕਾਰਡ ਨਾਲ ਪੈਨ ਕਾਰਡ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ। ਇਸ ਲਈ ਜੇਕਰ ਤੁਸੀਂ ਵੀ ਪੈਨ ਕਾਰਡ ਬਣਵਾਉਣ ਬਾਰੇ ਸੋਚ ਰਹੇ ਹੋ ਤਾਂ ਦੇਸ਼ ਦੇ ਨਾਗਰਿਕਾਂ ਨੂੰ ਸਰਕਾਰ ਨੇ ਵੱਡਾ ਤੋਹਫਾ ਦਿੰਦੇ ਹੋਏ ਇਕ ਨਵੀਂ ਸਹੂਲਤ ਲਾਂਚ ਕੀਤੀ ਹੈ। ਜੇਕਰ ਤੁਹਾਡੇ ਕੋਲ ਆਧਾਰ ਕਾਰਡ ਹੈ ਤਾਂ ਸਿਰਫ 10 ਮਿੰਟਾਂ ਵਿਚ ਤੁਹਾਡਾ e-PAN ਕਾਰਡ ਬਣ ਜਾਵੇਗਾ।

ਆਓ ਜਾਣਦੇ ਹਾਂ PAN ਕਾਰਡ ਅਪਲਾਈ ਕਰਨ ਦਾ ਤਰੀਕਾ

1. ਸਭ ਤੋਂ ਪਹਿਲਾਂ ਆਮਦਨ ਟੈਕਸ ਵਿਭਾਗ ਦੀ ਵੈਬਸਾਈਟ https://www.incometaxindiaefiling.gov.in/home ਨੂੰ ਖੋਲ੍ਹੋ ਅਤੇ ਫਿਰ ਇਸ ਲਿੰਕ "Instant PAN through Aadhaar"  'ਤੇ ਕਲਿੱਕ ਕਰੋ।

PunjabKesari
2. ਤੁਹਾਡੇ ਸਾਹਮਣੇ ਇਕ ਵੈਬ ਪੇਜ਼ ਖੁੱਲ੍ਹ ਜਾਵੇਗਾ ਜਿਥੇ ਤੁਹਾਨੂੰ ਦੋ ਵਿਕਲਪ ਮਿਲਣਗੇ, ਜਿਸ ਵਿਚ "Get New PAN"  ਅਤੇ "Check Status/Download PAN"  ਵਿਕਲਪ ਮੌਜੂਦ ਹੋਣਗੇ। ਇਨ੍ਹਾਂ ਵਿਚੋਂ "Get New PAN" 'ਤੇ ਕਲਿੱਕ ਕਰੋ।

PunjabKesari
3. ਇਸ ਤੋਂ ਬਾਅਦ ਆਪਣਾ ਆਧਾਰ ਨੰਬਰ ਅਤੇ ਕੈਪਚਾ ਕੋਡ ਲਿਖੋ। ਅਜਿਹਾ ਕਰਨ ਤੋਂ ਬਾਅਦ ਆਧਾਰ ਕਾਰਡ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ ਇਕ OTP ਆਵੇਗਾ।

PunjabKesari
4. OTP ਭਰਨ ਤੋਂ ਬਾਅਦ ਈ-ਮੇਲ ਆਈ.ਡੀ. ਲਿਖੋ ਅਤੇ ਪੈਨ ਕਾਰਡ ਲਈ ਜ਼ਰੂਰੀ ਜਾਣਕਾਰੀ ਜਾਂ ਮੰਗੀ ਗਈ ਜਾਣਕਾਰੀ ਅਪਡੇਟ ਕਰ ਦਿਓ।
5. ਇਸ ਫਾਰਮ ਨੂੰ ਭਰਨ ਦੇ ਬਾਅਦ ਸਿਰਫ 10 ਮਿੰਟ 'ਚ ਤੁਹਾਨੂੰ ਤੁਹਾਡਾ ਪੈਨ ਨੰਬਰ ਮਿਲ ਜਾਵੇਗਾ ਜਿਸ ਨੂੰ ਤੁਸੀਂ "Check Status/Download PAN" ਦੇ ਵਿਕਲਪ 'ਤੇ ਕਲਿੱਕ ਕਰਕੇ PDF ਫਾਰਮੈਟ ਵਿਚ ਡਾਊਨਲੋਡ ਕਰ ਸਕੋਗੇ।


Related News