ਐਕਸ਼ਨ ''ਚ ਈ.ਡੀ : 15 ਮਹੀਨੇ ''ਚ ਜਬਤ ਕੀਤੀ ਰਿਕਾਰਡ ਸੰਪਤੀ

Monday, Jul 31, 2017 - 10:01 AM (IST)

ਐਕਸ਼ਨ ''ਚ ਈ.ਡੀ : 15 ਮਹੀਨੇ ''ਚ ਜਬਤ ਕੀਤੀ ਰਿਕਾਰਡ ਸੰਪਤੀ

ਚੇਨਈ—ਈ.ਡੀ.ਨੇ ਪਿਛਲੇ 15 ਮਹੀਨਿਆਂ 'ਚ ਕਰੀਬ 12 ਹਜ਼ਾਰ ਕਰੋੜ ਰੁਪਏ ਦੀ ਸੰਪਤੀ ਜਬਤ ਕੀਤੀ ਹੈ। ਇਸ ਜਾਣਕਾਰੀ ਦਾ ਆਧਾਰ ਸਰਕਾਰ ਦੁਆਰਾ ਜਾਰੀ ਅੰਕੜੇ ਹਨ। ਇਹ ਅੰਕੜੇ ਪਿਛਲੇ 10 ਸਾਲ 'ਚ ਡਿਪਾਰਟਮੇਂਟ ਦੁਆਰਾ ਜਬਤ ਕੀਤੀ ਗਈ ਸੰਪਤੀ ਦੀ ਰਕਮ ਤੋਂ ਵੀ ਜ਼ਿਆਦਾ ਹੈ।
ਸ਼ੁਕਰਵਾਰ ਨੂੰ ਇਕ ਸਵਾਲ ਦੇ ਲਿਖਿਤ ਜਵਾਬ 'ਚ ਕੇਂਦਰੀ ਵਿਤ ਰਾਜਮੰਤਰੀ ਸੰਤੋਸ਼ ਗੰਗਵਾਰ ਨੇ ਦੱਸਿਆ ਕਿ ਪ੍ਰਵਰਤਨ ਕੋਰਟ ਨੇ ਪਿਛਲੇ 1 ਸਾਲ 'ਚ 175 ਪ੍ਰੋਵਿਜਨਲ ਅਟੈਚਮੇਂਟ ਆਰਡਰ ਜਾਰੀ ਕਰਨ ਦੇ ਬਾਆਦ ਕਰੀਬ 11,032.27 ਕਰੋੜ ਕਰ ਸੰਪਤੀ ਅਟੈਚ ਕੀਤੀ ਹੈ। ਜਦਕਿ ਸਾਲ 2005 ਤੋਂ 2015 ਦੇ ਵਿਤ ਜਬਤ ਕੀਤੀ ਗਈ ਸੰਪਤੀ ਦੀ ਕੀਮਤ ਕਰੀਬ 9 ਹਜ਼ਾਰ ਕਰੋੜ ਹੈ। ਇਹ ਅੰਕੜੇ ਈ.ਡੀ.ਦੀ ਵੈੱਬਸਾਈਟ 'ਤੇ ਉਪਲਬਧ ਹੈ। ਵਰਤਮਾਨ ਵਿੱਤ ਸਾਲ ਦੇ ਪਿਛਲੇ ਤਿੰਨ ਮਹੀਨਿਆ 'ਚ 965.84 ਕਰੋੜ ਜਬਤ ਕੀਤੇ ਗਈ। ਇਨ੍ਹਾਂ ਅੰਕੜਿਆਂ 'ਚ ਉਛਾਲ ਸਾਲ 2016-17 'ਚ ਉਸ, ਸਮੇਂ ਆਇਆ ਜਦੋਂ ਭਗੌੜੇ ਕਾਰੋਬਾਰੀ ਵਿਜੇ ਮਾਲੀਆ ਦੀ ਸੰਪਤੀ ਜਬਤ ਕਰਨ ਦਾ ਕੰਮ ਸ਼ੁਰੂ ਹੋਇਆ। ਸੂਤਰਾਂ ਦਾ ਕਹਿਣਾ ਹੈ ਕਿ ਉਸ ਦੌਰਾਨ ਮਾਲੀਆ ਦੀ ਕਰੀਬ 10 ਹਜ਼ਾਰ ਕਰੋੜ ਦੀ ਸੰਪਤੀ ਜਬਤ ਕੀਤੀ ਗਈ।
ਉੱਥੇ ਤਾਮਿਲਨਾਡੂ 'ਚ ਵੀ ਇਸ ਦੌਰਾਨ ਕੁਝ ਥਾਵਾਂ 'ਤੇ ਛਾਪੇਮਾਰੀ ਹੋਈ ਸੀ, ਇਸ 'ਚ ਸ਼ੇਖਰ ਰੇਡੀ ਕੇਸ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ। ਸੂਤਰਾਂ ਦਾ ਕਹਿਣਾ ਹੈ ਕਿ ਈ.ਡੀ. ਨੇ ਆਪਣੇ ਅਧਿਕਾਰੀਆਂ ਨੂੰ ਗਲਚ ਢੰਗ ਨਾਲ ਕਮਾਏ ਗਏ ਪੈਸੇ 'ਤੇ ਖੁਲਕੇ ਕਾਰਵਾਈ ਕਰਨ ਦੀ ਗੱਲ ਕਹੀ ਹੈ। ਇਸੇ ਦੀ ਨਤੀਜਾ ਹੈ ਕਿ ਅੰਕੜੇ ਪਿਛਲੇ 10 ਸਾਲ ਦੇ ਮੁਕਾਬਲੇ ਬਹੁਤ ਜ਼ਿਆਦਾ ਵੱਡੇ ਹਨ। ਉੱਥੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ 'ਚ ਇਨਕਮ ਟੈਕਸ ਡਿਪਾਰਟਮੇਂਟ ਅਤੇ ਸੀ.ਬੀ.ਆਈ ਵਰਗੀ ਏਜੰਸੀਆਂ ਨਾਲ ਬੈਠਕ ਬਿਠਾਉਣ ਦੇ ਲਈ ਵੀ ੍ਰੁਇੰਤਜਾਮ ਕੀਤੇ ਗਏ ਸਨ. ਇਸਦੇ ਇਲਾਵਾ ਕਾਰਪੋਰੇਂਟ ਮਾਮਲਿਆਂ ਦੇ ਮੰਤਰਾਲੇ ਨੇ ਵੀ ਫਰਜੀ ਕੰਪਨੀਆਂ 'ਤੇ  ਪਕੜ ਬਣਾਉਣ ਦੇ ਲਈ ਇਕ ਕਮਿਟੀ ਬਣਾਈ ਹੈ ,ਜੋ ਇਨ੍ਹਾਂ ਸਭ ਏਜੰਸੀਆਂ ਨਾਲ ਸੰਪਰਕ 'ਚ ਰਹਿੰਦੀ ਹੈ। ਈ.ਡੀ. ਫਰਜੀ ਕੰਪਨੀਆਂ 'ਤੇ ਕਾਰਵਾਈ ਤੇਜ ਕਰ ਰਹੀ ਹੈ ਜਿਨ੍ਹਾਂ ਨੇ ਵਿਦੇਸ਼ਾ 'ਚ ਕਰੋੜਾਂ ਰੁਪਏ ਟ੍ਰਾਂਸਫਰ ਕੀਤੇ ਹਨ। ਅਪ੍ਰੈਲ 'ਚ ਈ.ਡੀ. ਨੇ ਚੇਨਈ ਦੇ ਇਕ 36 ਸਾਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ, ਜਿਸ 'ਚ ਆਪਣੀ 6 ਫਰਜੀ ਕੰਪਨੀਆਂ ਦੇ ਜਰੀਏ 78 ਕਰੋੜ ਵਿਦੇਸ਼ਾਂ 'ਚ ਭੇਜੇ ਸਨ।


Related News