ਈ-ਕਾਮਰਸ ਕੰਪਨੀ ਐਮਾਜ਼ੋਨ ਅਤੇ ਕਲਾਊਡਟੇਲ ਨੂੰ ਲੱਗਾ ਜ਼ੁਰਮਾਨਾ, ਜਾਣੋ ਵਜ੍ਹਾ

03/24/2023 4:20:47 PM

ਬਿਜ਼ਨੈੱਸ ਡੈਸਕ- ਜ਼ਿਲ੍ਹਾ ਉਪਭੋਗਤਾ ਵਿਵਾਦ ਨਿਵਾਰਣ ਕਮਿਸ਼ਨ ਨੇ ਈ-ਕਾਮਰਸ ਕੰਪਨੀ ਐਮਾਜ਼ੋਨ ਅਤੇ ਕਲਾਊਡਟੇਲ ਪ੍ਰਾਈਵੇਟ ਲਿਮਟਿਡ ਨੂੰ 64,999 ਰੁਪਏ (ਇਕ ਐੱਲ.ਈ.ਡੀ. ਟੀ.ਵੀ. ਦੀ ਕੀਮਤ) ਵਾਪਸ ਕਰਨ ਦਾ ਨਿਰਦੇਸ਼ ਦਿੱਤਾ ਹੈ ਅਤੇ ਅਨੁਚਿਤ ਵਪਾਰ ਵਿਵਹਾਰ ਲਈ 15,000 ਰੁਪਏ ਦਾ ਮੁਵਾਅਜ਼ਾ ਦੇਣ ਦਾ ਨਿਰਦੇਸ਼ ਦਿੱਤਾ ਹੈ। 

ਇਹ ਵੀ ਪੜ੍ਹੋ-ਦੁਬਈ ਤੋਂ ਮੁੰਬਈ ਆ ਰਹੇ ਜਹਾਜ਼ 'ਚ ਸ਼ਰਾਬ ਪੀਣ ਮਗਰੋਂ ਹੰਗਾਮਾ ਕਰਨ 'ਤੇ 2 ਯਾਤਰੀ ਗ੍ਰਿਫ਼ਤਾਰ
ਐਮਾਜ਼ੋਨ ਅਤੇ ਕਲਾਊਡਟੇਲ ਨੂੰ ਵਾਰ-ਵਾਰ ਸ਼ਿਕਾਇਤ ਕਰਨ ਤੋਂ ਬਾਅਦ ਵੀ ਐੱਲ.ਈ.ਡੀ. ਦੀ ਰਾਸ਼ੀ ਵਾਪਸ ਨਹੀਂ ਕੀਤੇ ਜਾਣ ਤੋਂ ਬਾਅਦ ਡਿਫੈਂਸ ਕਾਲੋਨੀ ਨਿਵਾਸੀ ਡਾ. ਅਜੇਦੀਪ ਸਿੰਘ ਨੇ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ। ਆਪਣੀ ਸ਼ਿਕਾਇਤ 'ਚ ਸਿੰਘ ਨੇ ਕਿਹਾ ਕਿ ਉਸ ਨੇ 30 ਸਤੰਬਰ 2019 ਨੂੰ ਐਮਾਜ਼ੋਨ ਤੋਂ 64,999 ਰੁਪਏ 'ਚ 43 ਇੰਚ ਦਾ ਸੋਨੀ ਬ੍ਰਾਵੀਆ ਟੀਵੀ ਆਰਡਰ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਐੱਲ.ਈ.ਡੀ. ਮਿਲੀ ਸੀ ਉਹ ਆਰਡਰ ਕੀਤੀਆਂ ਵਿਸ਼ੇਸ਼ਤਾਵਾਂ ਦੇ ਅਨੁਰੂਪ ਨਹੀਂ ਸੀ, ਉਹ ਸਿਰਫ਼ 38 ਇੰਚ ਦੀ ਨਿਕਲੀ। ਇਸ ਤੋਂ ਇਲਾਵਾ LED ਨੂੰ ਮੁਫ਼ਤ OAKTER ਸਮਾਰਟ ਹੋਮ ਕਿੱਟ ਆਫ਼ਰ ਦੇ ਨਾਲ ਡਿਲਿਵਰ ਕੀਤਾ ਜਾਣਾ ਸੀ, ਜੋ ਕਿ ਮੁਫ਼ਤ 'ਚ ਡਿਲਿਵਰ ਹੋਣਾ ਸੀ, ਪਰ ਉਸ ਨੂੰ ਇਹ ਕਦੇ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਕਿ ਐਮਾਜ਼ੋਨ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਐੱਲ.ਈ.ਡੀ. ਨਹੀਂ ਮਿਲੀ ਹੈ ਅਤੇ ਵਾਪਸੀ ਦੀ ਬੇਨਤੀ ਕੀਤੀ ਗਈ ਸੀ ਪਰ ਉਨ੍ਹਾਂ ਨੂੰ ਇਸ ਦੇ ਗਾਹਕ ਸੇਵਾ ਅਤੇ ਵਿਤਰਣ ਟੀਮਾਂ ਤੋਂ ਕੋਈ ਹੱਲ ਨਹੀਂ ਮਿਲਿਆ। 

ਇਹ ਵੀ ਪੜ੍ਹੋ-Hurun Rich List : ਇੰਨੀ ਅਮੀਰ ਹੋ ਗਈ ਬਿਗ ਬੁਲ ਰਾਕੇਸ਼ ਝੁਨਝੁਨਵਾਲਾ ਦੀ ਪਤਨੀ, ਕਈ ਅਰਬਪਤੀ ਛੱਡੇ ਪਿੱਛੇ
ਐਮਾਜ਼ੋਨ ਅਤੇ ਕਲਾਊਡਟੇਲ ਦੋਵਾਂ ਵਲੋਂ ਕੀਤੀਆਂ ਗਈਆਂ ਸ਼ਰਾਰਤਾਂ ਤੋਂ ਅਸੰਤੁਸ਼ਟ ਹੋਣ ਕਾਰਨ ਮੈਂ ਡਿਲਿਵਰੀ ਦੇ ਸਮੇਂ ਐੱਲ.ਈ.ਡੀ. ਨੂੰ ਤੁਰੰਤ ਬਦਲਣ ਲਈ ਕਿਹਾ। ਮੈਂ ਡਿਲੀਵਰੀ ਦੇ ਸਮੇਂ ਐਮਾਜ਼ੋਨ ਦੇ ਕਸਟਮਰ ਕੇਅਰ ਹੈਲਪਲਾਈਨ ਨੰਬਰ 'ਤੇ ਕਾਲ ਕੀਤੀ ਅਤੇ ਉਨ੍ਹਾਂ ਨੂੰ ਆਪਣਾ ਉਤਪਾਦ ਵਾਪਸ ਲੈਣ ਲਈ ਕਿਹਾ। ਪਰ ਐਮਾਜ਼ਾਨ ਦੇ ਅਧਿਕਾਰੀਆਂ ਨੇ ਐੱਲ.ਈ.ਡੀ ਵਾਪਸ ਲੈਣ ਤੋਂ ਮਨ੍ਹਾ ਕਰ ਦਿੱਤਾ। ਇਹ ਐਮਾਜ਼ੋਨ ਦੀ ਫ੍ਰੀ ਓਪਨ ਬਾਕਸ ਡਿਲਿਵਰੀ ਨੀਤੀ ਦੇ ਵਾਅਦੇ ਦੀ ਸਪੱਸ਼ਟ ਉਲੰਘਣਾ ਸੀ, ਜੋ ਕਿ ਐਮਾਜ਼ੋਨ ਵੈੱਬਸਾਈਟ ਦੇ ਅਨੁਸਾਰ ਇੱਕ ਪਾਲਿਸੀ ਹੈ ਜਿਸ 'ਚ ਓਪਨ ਬਾਕਸ ਨਿਰੀਖਣ ਇੱਕ ਡਿਲਿਵਰੀ ਸੇਵਾ ਹੈ, ਜਿਸ 'ਚ, ਡਿਲਿਵਰੀ ਐਸੋਸੀਏਟ ਤੁਹਾਡੇ ਨਿਰੀਖਣ ਲਈ ਖਰੀਦੀ ਗਈ ਚੀਜ਼ ਨੂੰ ਉਸ ਸਮੇਂ ਖੋਲ੍ਹੇਗਾ।

ਇਹ ਵੀ ਪੜ੍ਹੋ-ਵੋਟਰ ID ਕਾਰਡ ਨਾਲ ਆਧਾਰ ਲਿੰਕ ਕਰਨ ਦਾ ਇੱਕ ਹੋਰ ਮੌਕਾ, ਕੇਂਦਰ ਨੇ ਵਧਾਈ ਸਮਾਂ ਸੀਮਾ

ਅਜੇਦੀਪ ਨੇ ਕਿਹਾ ਕਿ ਡਿਲਿਵਰੀ ਨੂੰ ਯਕੀਨੀ ਬਣਾਉਣ ਲਈ ਤੁਸੀਂ ਜੋ ਆਰਡਰ ਦਿੱਤਾ ਹੈ ਉਹ ਤੁਹਾਨੂੰ ਪ੍ਰਾਪਤ ਹੋਵੇ। ਉਨ੍ਹਾਂ ਨੇ ਕਿਹਾ ਕਿ ਦੋਵਾਂ ਪੱਖਾਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਮਿਲਣ ਤੋਂ ਬਾਅਦ, ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਕਰਨ ਲਈ ਮਜ਼ਬੂਰ ਕੀਤਾ ਗਿਆ ਅਤੇ ਖਪਤਕਾਰ ਫੋਰਮ 'ਚ ਸ਼ਿਕਾਇਤ ਦਰਜ ਕੀਤੀ ਗਈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News