ਚੀਨ ਦੇ ਚੁਨਿੰਦਾ ਇਸਪਾਤ ਉਤਪਾਦਾਂ ''ਤੇ ਲੱਗੀ ਡੰਪਿੰਗ ਰੋਧੀ ਫੀਸ

Tuesday, Oct 10, 2017 - 11:42 AM (IST)

ਨਵੀਂ ਦਿੱਲੀ—ਕੇਂਦਰ ਸਰਕਾਰ ਨੇ ਘਰੇਲੂ ਵਿਨਿਰਮਾਤਾਵਾਂ ਨੂੰ ਸੁਰੱਖਿਆ ਦੇਣ ਦੇ ਉਦੇਸ਼ ਨਾਲ ਚੀਨ ਤੋਂ ਆਉਣ ਵਾਲੇ ਚੁਨਿੰਦਾ ਇਸਪਾਤ ਉਤਪਾਦਾਂ 'ਤੇ ਪੰਜ ਸਾਲ ਲਈ ਅੱਜ ਡੰਪਿੰਗ ਰੋਧੀ ਫੀਸ ਲਗਾ ਦਿੱਤੀ। ਵਣਜ ਮੰਤਰਾਲੇ ਦੇ ਡੰਪਿੰਗ ਰੋਧੀ ਅਤੇ ਸੰਬੰਧ ਫੀਸ ਡਾਇਰੈਕਟੋਰੇਟ ਜਨਰਲ ਨੇ ਇਸ ਤਰ੍ਹਾਂ ਦੇ ਉਤਪਾਦਾਂ 'ਤੇ ਡੰਪਿੰਗ ਰੋਧੀ ਫੀਸ ਲਗਾਉਣ ਦੀ ਸਿਫਾਰਿਸ਼ ਕੀਤੀ ਸੀ।
ਡਾਇਰੈਕਟੋਰੇਟ ਜਨਰਲ ਨੇ ਕਿਹਾ ਸੀ ਕਿ ਮਿਸ਼ਰਤ ਅਤੇ ਗੈਰ-ਮਿਸ਼ਰਤ ਵਾਲੇ ਇਸਪਾਤ ਦੇ ਵਾਇਰ ਰਾਡ ਦਾ ਭਾਰਤ 'ਚ ਆਮ ਕੀਮਤ ਤੋਂ ਹੇਠਾਂ 'ਤੇ ਦਰਾਮਦ ਕੀਤਾ ਜਾ ਰਿਹਾ ਹੈ ਜਿਸ ਨਾਲ ਘਰੇਲੂ ਉਦਯੋਗ ਨੂੰ ਨੁਕਸਾਨ ਹੋ ਰਿਹਾ ਹੈ। ਇਨ੍ਹਾਂ ਇਸਪਾਤ ਉਤਪਾਦਾਂ ਦੀ ਵਰਤੋਂ ਵਾਹਨ ਕਲ-ਪੁਰਜੇ, ਰੇਲ ਇੰਜੀਨੀਅਰਿੰਗ ਅਤੇ ਨਿਰਮਾਣ ਵਰਗੇ ਵੱਖ-ਵੱਖ ਖੇਤਰਾਂ 'ਚ ਕੀਤਾ ਜਾਂਦਾ ਹੈ।


Related News