ਘਰ ਨੂੰ ਲੱਗੀ ਅੱਗ, ਜਿਉਂਦੇ ਸੜ ਗਏ 4 ਲੋਕ
Friday, Sep 26, 2025 - 06:32 PM (IST)

ਰਾਜਪੁਰਾ– ਪੰਜਾਬ ਦੇ ਰਾਜਪੁਰਾ 'ਚ ਭੋਗਲਾਂ ਰੋਡ ‘ਤੇ ਸਥਿਤ ਇਕ ਕਿਰਾਏ ਦੇ ਘਰ ਵਿੱਚ ਸ਼ੌਰਟ ਸਰਕਿਟ ਨਾਲ ਅੱਗ ਲੱਗਣ ਕਾਰਨ ਪ੍ਰਵਾਸੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਦਰਦਨਾਕ ਮੌਤ ਹੋ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪਰਿਵਾਰ ਦੇ ਸਾਰੇ ਮੈਂਬਰ ਰਾਤ ਨੂੰ ਸੌ ਰਹੇ ਸਨ। ਅਚਾਨਕ ਲੱਗੀ ਅੱਗ ਨੇ ਕੁਝ ਹੀ ਮਿੰਟਾਂ ਵਿੱਚ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਪਰਿਵਾਰ ਦੇ ਸਾਰੇ ਮੈਂਬਰ ਜ਼ਿੰਦਾ ਸੜ ਗਏ।
ਇਹ ਵੀ ਪੜ੍ਹੋ- ਸਕੂਲ ਦੇ ਅਧਿਆਪਕ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾ, ਗੰਦੀ ਕਰਤੂਤ ਦੀ ਬਣਾਈ ਵੀਡੀਓ
ਸੂਤਰਾਂ ਅਨੁਸਾਰ ਮ੍ਰਿਤਕਾਂ ਦੀ ਪਹਿਚਾਣ ਰਾਜ ਮਿਸਤਰੀ ਦਾ ਕੰਮ ਕਰਨ ਵਾਲੇ ਜਗਦੀਸ਼ ਚੌਹਾਨ (65), ਉਸ ਦੀ ਪਤਨੀ ਰਾਧਾ ਦੇਵੀ (30), ਸਾਲਾ ਲਲਿਤ (18) ਅਤੇ ਪੁੱਤਰ ਸਰਵਨ ਰਾਮ (12) ਵਜੋਂ ਹੋਈ ਹੈ। ਹਾਦਸੇ ‘ਚ ਘਰ ਦਾ ਸਾਰਾ ਸਮਾਨ, ਦੋ ਸਾਈਕਲਾਂ ਅਤੇ ਮੋਬਾਈਲ ਵੀ ਸੜ ਕੇ ਰਾਖ ਹੋ ਗਏ।
ਇਹ ਵੀ ਪੜ੍ਹੋ- ਮੇਲੇ 'ਚ ਭੱਖਿਆ ਮਾਮਲਾ, 4 ਨੌਜਵਾਨ 'ਤੇ ਚੱਲੀਆਂ ਤਾਬੜਤੋੜ ਗੋਲੀਆਂ
ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚੀ। ਕਮਰੇ 'ਚ ਧੂੰਆਂ ਭਰਿਆ ਹੋਇਆ ਸੀ ਅਤੇ ਘਟਨਾ ਇੰਨੀ ਭਿਆਨਕ ਸੀ ਕਿ ਲਾਸ਼ਾਂ ਨੂੰ ਵੇਖਣਾ ਵੀ ਮੁਸ਼ਕਲ ਸੀ। ਪੁਲਸ ਨੇ ਸਾਰੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਰਾਜਪੁਰਾ ਦੇ ਸਿਵਲ ਹਸਪਤਾਲ ਭੇਜ ਦਿੱਤੇ। ਕਸਤੂਰਬਾ ਪੁਲਸ ਚੌਕੀ ਇੰਚਾਰਜ ਨਿਸ਼ਾਨ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਘਰ ਮਾਲਕ ਅਰਵਿੰਦਰ ਸਿੰਘ ਨੇ ਵੀ ਹਾਦਸੇ ਦੀ ਵਜ੍ਹਾ ਸ਼ੌਰਟ ਸਰਕਿਟ ਹੀ ਦੱਸੀ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਕਰ 'ਤਾ ENCOUNTER, 4 ਜਣਿਆਂ ਦੇ ਵੱਜੀਆਂ ਗੋਲੀਆਂ
ਇਹ ਪਰਿਵਾਰ ਬਿਹਾਰ ਤੋਂ ਰੋਜ਼ੀ-ਰੋਟੀ ਦੀ ਖੋਜ ਵਿੱਚ ਪੰਜਾਬ ਆਇਆ ਸੀ। ਮ੍ਰਿਤਕ ਜਗਦੀਸ਼ ਚੌਹਾਨ ਦੀ ਇਹ ਦੂਜੀ ਵਿਆਹ ਸੀ। 65 ਸਾਲ ਦੀ ਉਮਰ ਵਿੱਚ ਵੀ ਜਗਦੀਸ਼ ਰੋਜ਼ੀ-ਰੋਟੀ ਲਈ ਮਿਹਨਤ ਮਜ਼ਦੂਰੀ ਕਰ ਰਿਹਾ ਸੀ। ਪੁਲਸ ਨੇ ਧਾਰਾ 144 ਹੇਠ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਿਸਾਂ ਨੂੰ ਸੌਂਪੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8