ਖਰਾਬ ਏਅਰਬੈਗ ਕਾਰਨ ਹੋਂਡਾ ਨੇ ਭਾਰਤ 'ਚ ਵਾਪਸ ਮੰਗਵਾਈਆਂ 22,834 ਕਾਰਾਂ

01/20/2018 1:23:38 AM

ਨਵੀਂ ਦਿੱਲੀ-ਕਾਰ ਬਣਾਉਣ ਵਾਲੀ ਜਾਪਾਨੀ ਕੰਪਨੀ ਹੌਂਡਾ ਮੋਟਰਸ ਨੇ ਭਾਰਤ 'ਚ ਆਪਣੇ ਏਕਾਰਡ, ਸਿਟੀ ਅਤੇ ਜੈੱਜ਼ ਮਾਡਲ ਦੀਆਂ 22,834 ਕਾਰਾਂ ਨੂੰ ਵਾਪਸ ਮੰਗਵਾਇਆ ਹੈ। ਕੰਪਨੀ ਨੇ ਖਾਮੀਆਂ ਵਾਲੇ ਏਅਰਬੈਗ ਦੀ ਜਾਂਚ ਲਈ ਇਨ੍ਹਾਂ ਨੂੰ ਵਾਪਸ ਮੰਗਵਾਇਆ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਵਾਪਸ ਮੰਗਵਾਈਆਂ ਗਈਆਂ ਸਾਰੀਆਂ ਕਾਰਾਂ 'ਚ ਖਰਾਬ ਏਅਰਬੈਗ ਦੀ ਜਾਂਚ ਕੀਤੀ ਜਾਵੇਗੀ। ਇਨ੍ਹਾਂ ਦੀ ਸਪਲਾਈ ਤਕਾਤਾ ਕੰਪਨੀ ਨੇ ਕੀਤੀ ਸੀ। ਇਸ ਕੰਪਨੀ ਦੇ ਏਅਰਬੈਗ ਭਾਰਤ 'ਚ ਵੇਚੀਆਂ ਗਈਆਂ ਕੁਲ 3.13 ਲੱਖ ਕਾਰਾਂ 'ਚ ਲੱਗੇ ਹਨ।  
ਕੰਪਨੀ ਨੇ ਕਿਹਾ ਕਿ ਜਾਂਚ ਦੀ ਇਸ ਪ੍ਰਕਿਰਿਆ 'ਚ 2013 'ਚ ਬਣੀਆਂ ਕਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਹੌਂਡਾ ਦੀ ਪੂਰਨ ਮਾਲਕੀ ਵਾਲੀ ਸਹਿਯੋਗੀ ਇਕਾਈ ਹੌਂਡਾ ਕਾਰਸ ਇੰਡੀਆ ਲਿਮਟਿਡ ਨੇ ਇਸ ਵਾਪਸੀ ਦਾ ਐਲਾਨ ਕੀਤਾ ਹੈ। ਕੰਪਨੀ 2013 'ਚ ਬਣੀਆਂ 22,834 ਕਾਰਾਂ 'ਚ ਲੱਗੇ ਤਕਾਤਾ ਦੇ ਫਰੰਟ ਏਅਰਬੈਗ ਦਾ ਆਪਣੇ ਵੱਲੋਂ ਬਦਲਾਅ ਕਰੇਗੀ।


Related News