ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ 1 ਫੀਸਦੀ ਵਧੀ : ਫਾਡਾ

12/12/2019 2:11:21 AM

ਨਵੀਂ ਦਿੱਲੀ (ਭਾਸ਼ਾ)-ਤਿਉਹਾਰੀ ਮੰਗ ਨਾਲ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ ਨਵੰਬਰ ਮਹੀਨੇ ’ਚ 1 ਫੀਸਦੀ ਵਧ ਕੇ 2,57,271 ਇਕਾਈ ’ਤੇ ਪਹੁੰਚ ਗਈ। ਇਸ ਦੇ ਮੁਕਾਬਲੇ ਨਵੰਬਰ 2018 ’ਚ 2,55,535 ਯਾਤਰੀ ਵਾਹਨਾਂ ਦੀ ਵਿਕਰੀ ਹੋਈ ਸੀ। ਵਾਹਨ ਡੀਲਰਾਂ ਦੇ ਸੰਗਠਨ ਫੈੱਡਰੇਸ਼ਨ ਆਫ ਆਟੋਮੋਬਾਇਲ ਡੀਲਰਸ ਐਸੋਸੀਏਸ਼ਨ (ਫਾਡਾ) ਨੇ ਇਹ ਜਾਣਕਾਰੀ ਦਿੱਤੀ।

ਫਾਡਾ ਨੇ ਕਿਹਾ ਕਿ ਨਵੰਬਰ 2019 ’ਚ ਦੋਪਹੀਆ ਵਾਹਨਾਂ ਦੀ ਵਿਕਰੀ 3 ਫੀਸਦੀ ਵਧ ਕੇ 17,05,495 ਇਕਾਈ ਰਹੀ। ਨਵੰਬਰ 2018 ’ਚ ਇਹ ਅੰਕੜਾ 16,60,082 ਵਾਹਨ ਸੀ। ਹਾਲਾਂਕਿ ਕਮਰਸ਼ੀਅਲ ਵਾਹਨਾਂ ਦੀ ਵਿਕਰੀ 8 ਫੀਸਦੀ ਡਿੱਗ ਕੇ 77,394 ਇਕਾਈ ਰਹੀ, ਜੋ ਇਕ ਸਾਲ ਪਹਿਲਾਂ ਨਵੰਬਰ ਮਹੀਨੇ ’ਚ 84,040 ਇਕਾਈ ’ਤੇ ਸੀ। ਤਿੰਨ-ਪਹੀਆ ਵਾਹਨਾਂ ਦੀ ਵਿਕਰੀ 20 ਫੀਸਦੀ ਵਧ ਕੇ 65,348 ਇਕਾਈ ਰਹੀ। ਸਮੀਖਿਆ ਅਧੀਨ ਮਹੀਨੇ ’ਚ ਵੱਖ-ਵੱਖ ਸ਼੍ਰੇਣੀਆਂ ’ਚ ਵਾਹਨਾਂ ਦੀ ਕੁਲ ਵਿਕਰੀ 2 ਫੀਸਦੀ ਵਧ ਕੇ 21,05,508 ਇਕਾਈ ਰਹੀ। ਇਕ ਸਾਲ ਪਹਿਲਾਂ ਨਵੰਬਰ ਮਹੀਨੇ ’ਚ ਇਹ ਅੰਕੜਾ 20,54,296 ਇਕਾਈ ਸੀ।

ਫਾਡਾ ਦੇ ਪ੍ਰਧਾਨ ਅਸ਼ੀਸ਼ ਹਰਸ਼ਰਾਜ ਕਾਲੇ ਨੇ ਕਿਹਾ ਕਿ ਮਾਨਸੂਨ ਸੈਸ਼ਨ ਖਤਮ ਹੋਣ ਤੋਂ ਬਾਅਦ ਹੁਣ ਖੇਤੀ ਉਪਜ ਬਾਜ਼ਾਰਾਂ ’ਚ ਆਉਣੀ ਸ਼ੁਰੂ ਹੋ ਗਈ ਹੈ, ਜਿਸ ਨੇ ਅਰਧ-ਸ਼ਹਿਰੀ ਅਤੇ ਪੇਂਡੂ ਖੇਤਰਾਂ ’ਚ ਵਿਕਰੀ ਵਧਾਉਣ ’ਚ ਯੋਗਦਾਨ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਵੱਲੋਂ ਕੀਤੇ ਹਾਂ-ਪੱਖੀ ਉਪਰਾਲਿਆਂ ਨੇ ਵੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।


Karan Kumar

Content Editor

Related News