ਡਾਓ 40.36 ਅੰਕ ਚੜ੍ਹ ਕੇ ਬੰਦ, ਹਫਤੇ ''ਚ 2% ਬੜ੍ਹਤ ਮਿਲੀ

Monday, Apr 08, 2019 - 08:22 AM (IST)

ਡਾਓ 40.36 ਅੰਕ ਚੜ੍ਹ ਕੇ ਬੰਦ, ਹਫਤੇ ''ਚ 2% ਬੜ੍ਹਤ ਮਿਲੀ

ਵਾਸ਼ਿੰਗਟਨ— ਅਮਰੀਕਾ-ਚੀਨ ਵਪਾਰ ਮੋਰਚੇ 'ਤੇ ਪ੍ਰਗਤੀ ਅਤੇ ਨੌਕਰੀਆਂ ਦੇ ਉਮੀਦ ਤੋਂ ਬਿਹਤਰ ਅੰਕੜਿਆਂ ਨਾਲ ਉਤਸ਼ਾਹਤ ਨਿਵੇਸ਼ਕਾਂ ਨੇ ਸ਼ੁੱਕਰਵਾਰ ਜਮ ਕੇ ਬਾਜ਼ਾਰ 'ਚ ਖਰੀਦਦਾਰੀ ਕੀਤੀ। ਇਸ ਦਮ 'ਤੇ ਸਟਾਕਸ ਨੇ ਲਗਾਤਾਰ ਦੂਜੇ ਹਫਤੇ ਬੜ੍ਹਤ ਦਰਜ ਕੀਤੀ। ਬਿਊਰੋ ਆਫ ਲੇਬਰ ਸਟੈਟਿਸਟਿਕਸ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਅਮਰੀਕਾ ਦੀ ਅਰਥਵਿਵਸਥਾ 'ਚ ਮਾਰਚ ਦੌਰਾਨ 196,000 ਰੋਜ਼ਗਾਰ ਪੈਦਾ ਹੋਏ।

ਐੱਸ. ਐਂਡ ਪੀ.-500 ਤੇ ਡਾਓ ਜੋਂਸ ਦੋਹਾਂ ਨੇ ਇਸ ਹਫਤੇ ਲਗਭਗ 2 ਫੀਸਦੀ ਤਕ ਦੀ ਬੜ੍ਹਤ ਹਾਸਲ ਕੀਤੀ। ਉੱਥੇ ਹੀ, ਨੈਸਡੈਕ ਕੰਪੋਜ਼ਿਟ 2.7 ਫੀਸਦੀ ਚੜ੍ਹ ਕੇ ਮੋਹਰੀ ਰਿਹਾ। ਸ਼ੁੱਕਰਵਾਰ ਦੇ ਕਾਰੋਬਾਰ ਦੀ ਗੱਲ ਕਰੀਏ ਤਾਂ ਐੱਸ. ਐਂਡ ਪੀ.-500 ਤੇ ਨੈਸਡੈਕ ਕੰਪੋਜ਼ਿਟ ਕ੍ਰਮਵਾਰ 0.5 ਫੀਸਦੀ ਅਤੇ 0.6 ਫੀਸਦੀ ਚੜ੍ਹ ਕੇ ਬੰਦ ਹੋਏ, ਜਦੋਂ ਕਿ ਡਾਓ ਜੋਂਸ 40.36 ਅੰਕ ਵਧ ਕੇ 26,424.99 ਦੇ ਪੱਧਰ 'ਤੇ ਬੰਦ ਹੋਇਆ।
ਪਿਛਲੇ ਹਫਤੇ ਮੈਟੇਰੀਅਲ ਤੇ ਫਾਈਨੈਂਸ਼ਲ ਸੈਕਟਰਸ ਨੇ ਸਭ ਤੋਂ ਬਿਹਤਰ ਪ੍ਰਦਰਸ਼ਨ ਦਰਜ ਕੀਤਾ, ਇਨ੍ਹਾਂ 'ਚ ਕ੍ਰਮਵਾਰ 4.3 ਫੀਸਦੀ ਅਤੇ 3.3 ਫੀਸਦੀ ਦੀ ਮਜਬੂਤੀ ਦਰਜ ਕੀਤੀ ਗਈ। ਮੌਰਗਨ ਸਟੈਨਲੀ ਨੇ ਇਸ ਹਫਤੇ 6 ਫੀਸਦੀ ਤੋਂ ਵੱਧ ਦੀ ਛਾਲ ਮਾਰੀ, ਜਦੋਂ ਕਿ ਗੋਲਡਮੈਨ ਸਾਕਸ, ਬੈਂਕ ਆਫ ਅਮਰੀਕਾ ਅਤੇ ਸਿਟੀਗਰੁੱਪ ਹਫਤੇ 'ਚ 5 ਫੀਸਦੀ ਤੋਂ ਵੱਧ ਚੜ੍ਹੇ। ਜੇ.ਪੀ. ਮੋਰਗਨ ਚੇਜ਼ ਨੇ ਇਸ ਦੌਰਾਨ 4 ਫੀਸਦੀ ਦਾ ਲਾਭ ਪ੍ਰਾਪਤ ਕੀਤਾ।


Related News