ਪੀਜ਼ਾ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਹੁਣ ਪੀਜ਼ਾ ਦੀ ਹੋਮ ਡਿਲਿਵਰੀ ਲਈ ਦੇਣੇ ਪੈਣਗੇ ਵਾਧੂ ਪੈਸੇ
Tuesday, Jul 21, 2020 - 05:27 PM (IST)
ਨਵੀਂ ਦਿੱਲੀ : ਪੀਜ਼ਾ ਲਈ ਮਸ਼ਹੂਰ ਡੋਮੀਨੋਜ਼ ਨੇ ਆਪਣੀਆਂ ਸਾਰੀਆਂ ਡਿਲਿਵਰੀਆਂ ਲਈ 30 ਰੁਪਏ ਦਾ ਚਾਰਜ ਲੈਣਾ ਸ਼ੁਰੂ ਕਰ ਦਿੱਤਾ ਹੈ, ਜੋ ਪਹਿਲਾਂ ਮੁਫਤ ਵਿਚ ਹੁੰਦੀ ਸੀ। ਕੰਪਨੀ ਨੇ ਅਜਿਹਾ ਇਸ ਲਈ ਕੀਤਾ ਤਾਂ ਕਿ ਉਸ ਨੂੰ ਨੁਕਸਾਨ ਨਾ ਹੋਵੇ, ਕਿਉਂਕਿ ਤਾਲਾਬੰਦੀ ਕਾਰਨ ਕੰਪਨੀ ਨੂੰ ਪਹਿਲਾਂ ਹੀ ਕਾਫ਼ੀ ਨੁਕਸਾਨ ਝੱਲਣਾ ਪਿਆ ਹੈ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਵਿਚ ਡੋਮੀਨੋਜ਼ ਦੇ 1000 ਤੋਂ ਵੀ ਜ਼ਿਆਦਾ ਆਊਟਲੈਟ ਹਨ, ਜੋ ਜੁਬੀਲੈਂਟ ਫੂਡਵਰਕਸ ਲਿਮਿਟਡ ਵੱਲੋਂ ਆਪਰੇਟ ਕੀਤੇ ਜਾਂਦੇ ਹਨ। ਇਹ ਪਹਿਲੀ ਵਾਰ ਹੈ ਜਦੋਂ ਡੋਮੀਨੋਜ਼ ਨੇ ਮੁਫ਼ਤ ਹੋਮ ਡਿਲਿਵਰੀ 'ਤੇ ਚਾਰਜ ਲਗਾਉਣਾ ਸ਼ੁਰੂ ਕੀਤਾ ਹੈ।
ਇਹ ਵੀ ਪੜ੍ਹੋ : ਹਸਪਤਾਲ ਦੀ ਖਿੜਕੀ 'ਚ ਬੈਠ ਆਖਰੀ ਸਾਹ ਲੈ ਰਹੀ ਮਾਂ ਨੂੰ ਪੁੱਤਰ ਨੇ ਕਿਹਾ ਅਲਵਿਦਾ
ਕੋਰੋਨਾ ਦੇ ਚਲਦੇ ਲੋਕ ਨਹੀਂ ਨਿਕਲ ਰਹੇ ਘਰੋਂ ਬਾਹਰ
ਕੋਰੋਨਾ ਤੋਂ ਪਹਿਲਾਂ ਦੇ ਸਮੇਂ ਵਿਚ ਡਿਲਿਵਰੀ ਅਤੇ ਟੈਕਅਵੇਅ ਆਰਡਰ ਡੋਮੀਨੋਜ਼ ਇੰਡੀਆ ਦੇ ਕੁੱਲ ਸੇਲ ਦਾ 70 ਫ਼ੀਸਦੀ ਸਨ। ਇਨ੍ਹੀਂ ਦਿਨੀਂ ਲੋਕ ਕੋਰੋਨਾ ਕਾਰਨ ਘਰੋਂ ਬਾਹਰ ਘੱਟ ਨਿਕਲਣਾ ਪਸੰਦ ਕਰ ਰਹੇ ਹਨ ਅਤੇ ਖਾਣ ਪੀਣ ਦੇ ਸਾਮਾਨ ਦਾ ਆਰਡਰ ਦੇ ਕੇ ਹੋਮ ਡਿਲਿਵਰੀ ਕਰਵਾ ਰਹੇ ਹਨ, ਜਿਸ ਨਾਲ ਕੰਪਨੀ ਦੇ ਮਾਰਜਨ 'ਤੇ ਕਾਫ਼ੀ ਦਬਾਅ ਵੱਧ ਰਿਹਾ ਹੈ।
ਇਹ ਵੀ ਪੜ੍ਹੋ : ਕੀ ਤੁਸੀਂ ਵੀ ਕਰਦੇ ਹੋ ਇਸ ਮਾਸਕ ਦੀ ਵਰਤੋਂ? ਹੋ ਜਾਓ ਸਾਵਧਾਨ, ਸਰਕਾਰ ਨੇ ਦਿੱਤੀ ਚਿਤਾਵਨੀ
ਡਿਲਿਵਰੀ ਚਾਰਜ ਨਾਲ ਡੋਮੀਨੋਜ਼ ਕਰੇਗਾ ਨੁਕਸਾਨ ਦੀ ਭਰਪਾਈ
ਇੰਡਸਟਰੀ ਦੇ ਅਨੁਮਾਨ ਮੁਤਾਬਕ ਰੈਸਟੋਰੈਂਟ ਸੈਕਟਰ ਵਿਚ ਕਰੀਬ 20 ਲੱਖ ਨੌਕਰੀਆਂ ਜਾ ਚੁੱਕੀਆਂ ਹਨ। ਕੋਰੋਨਾ ਮਹਾਮਾਰੀ ਕਾਰਨ ਕਈ ਬਰਾਂਡ ਵੀ ਬੰਦ ਹੋ ਗਏ ਹਨ। ਜੂਬੀਲੈਂਟ ਫੂਡ ਵਰਕਸ ਨੂੰ ਮਾਰਚ 2020 ਵਿਚ ਖ਼ਤਮ ਹੋਈ ਤੀਮਾਹੀ ਵਿਚ 32.5 ਕਰੋੜ ਰੁਪਏ ਦਾ ਘਾਟਾ ਹੋਇਆ, ਜੋ 58 ਫ਼ੀਸਦੀ ਘੱਟ ਸੀ। ਹੁਣ ਡਿਲਿਵਰੀ 'ਤੇ ਚਾਰਜ ਲਗਾਉਣ ਨਾਲ ਉਸ ਨੁਕਸਾਨ ਦੀ ਭਰਪਾਈ ਕੀਤੀ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਜਦੋਂ ਤੱਕ ਸਥਿਤੀ ਸਾਧਾਰਨ ਨਹੀਂ ਹੋ ਜਾਂਦੀ, ਉਦੋਂ ਤੱਕ ਇਹ ਚਾਰਜ ਲਗਣਾ ਜਾਰੀ ਰਹੇਗਾ।
ਇਹ ਵੀ ਪੜ੍ਹੋ : ICICI ਬੈਂਕ ਨੇ ਦਿੱਤੀ ਚਿਤਾਵਨੀ, ਜੇਕਰ ਹੋਈ ਇਹ ਗਲਤੀ ਤਾਂ ਖਾਤਾ ਖ਼ਾਲੀ