2032 ਤੱਕ ਮਿਲੇਗੀ 1 ਲੱਖ ਕਰੋੜ ਡਾਲਰ MCap ਵਾਲੀ ਘਰੇਲੂ ਫਰਮ! HDFC ਬੈਂਕ ਤੇ RIL ਬਣੇ ਮੁੱਖ ਦਾਅਵੇਦਾਰ
Tuesday, Jan 16, 2024 - 02:39 PM (IST)
ਬਿਜ਼ਨੈੱਸ ਡੈਸਕ : ਕੋਈ ਪਹਿਲੀ ਭਾਰਤੀ ਕੰਪਨੀ ਸਾਲ 2032 ਤੱਕ ਬਾਜ਼ਾਰ ਪੂੰਜੀਕਰਣ ਦੇ ਮਾਮਲੇ 'ਚ 1 ਲੱਖ ਕਰੋੜ ਡਾਲਰ ਦਾ ਅੰਕੜਾ ਪਾਰ ਕਰਨ 'ਚ ਸਫਲ ਹੋ ਸਕਦੀ ਹੈ। ਇਸ ਲਈ HDFC ਬੈਂਕ ਤੇ ਰਿਲਾਇੰਸ ਇੰਡਸਟਰੀਜ਼ (RIL) ਨੂੰ ਮੁੱਖ ਦਾਅਵੇਦਾਰ ਵਜੋਂ ਦੇਖਿਆ ਜਾ ਰਿਹਾ। ਇਸ ਮੀਲ ਦੇ ਪੱਥਰ ਤੱਕ ਪਹੁੰਚਣ ਲਈ ਇਨ੍ਹਾਂ ਦੋਵਾਂ ਕੰਪਨੀਆਂ ਦੇ ਸ਼ੇਅਰਾਂ ਨੂੰ ਅਗਲੇ ਦਹਾਕੇ ਤੱਕ ਘੱਟੋ-ਘੱਟ 20 ਫ਼ੀਸਦੀ ਸਾਲਾਨਾ ਵਾਧਾ ਕਰਨ ਦੀ ਲੋੜ ਹੋਵੇਗੀ। ICICI ਸਕਿਓਰਿਟੀਜ਼ ਦਾ ਮੰਨਣਾ ਹੈ ਕਿ ਜੇਕਰ ਭਾਰਤ ਦੀ ਜੀਡੀਪੀ ਵਾਧਾ ਦਰ ਵੱਧ ਕੇ 9 ਫ਼ੀਸਦੀ 'ਤੇ ਪਹੁੰਚਦੀ ਹੈ ਅਤੇ ਕਾਰਪੋਰੇਟ ਮੁਨਾਫ਼ੇ ਦੇ ਚੱਕਰ ਵਿਚ ਵੱਡਾ ਸੁਧਾਰ ਆਉਂਦਾ ਹੈ ਤਾਂ ਬਾਜ਼ਾਰ ਪੂੰਜੀਕਰਣ ਨਾਲ ਸਬੰਧਤ ਇਹ ਟੀਚਾ ਸੰਭਵ ਹੈ।
ਇਹ ਵੀ ਪੜ੍ਹੋ - 62500 ਰੁਪਏ ਤੋਂ ਹੇਠਾਂ ਡਿੱਗੀਆਂ ਸੋਨੇ ਦੀਆਂ ਕੀਮਤਾਂ, ਚਾਂਦੀ ਵੀ ਹੋਈ ਸਸਤੀ, ਜਾਣੋ ਅੱਜ ਦੇ ਰੇਟ
ICICI ਸਕਿਓਰਿਟੀਜ਼ ਦੇ ਵਿਸ਼ਲੇਸ਼ਕ ਵਿਨੋਦ ਕਾਰਕੀ ਅਤੇ ਨੀਰਜ ਕਰਨਾਨੀ ਨੇ ਇੱਕ ਰਿਪੋਰਟ ਵਿੱਚ ਕਿਹਾ ਕਿ ਸਾਡੀਆਂ ਗਣਨਾਵਾਂ ਸੰਕੇਤ ਦਿੰਦੀਆਂ ਹਨ ਕਿ ਭਾਰਤ ਦਾ ਪਹਿਲਾ 1 ਲੱਖ ਕਰੋੜ ਡਾਲਰ ਐਮ-ਕੈਪ ਵਾਲਾ ਸ਼ੇਅਰ ਸਾਲ 2032 ਤੱਕ ਵਧ ਸਕਦਾ ਹੈ। ਮੈਕਰੋ ਦ੍ਰਿਸ਼ 9 ਫ਼ੀਸਦੀ ਦੇ ਜੀਡੀਪੀ ਵਾਘੇ ਦੇ ਟੀਚੇ ਨਾਲ ਸੂਚੀਬੱਧ ਸੈਕਟਰ ਤੋਂ ਮਜ਼ਬੂਤ ਕਾਰਪੋਰੇਟ ਮੁਨਾਫ਼ੇ (7 ਫ਼ੀਸਦੀ ਲਾਭ-ਜੀਡੀਪੀ ਅਨੁਪਾਤ) ਤੱਕ ਪਹੁੰਚਣ ਦੇ ਅਨੁਮਾਨ 'ਤੇ ਆਧਾਰਿਤ ਹੈ।
ਇਹ ਵੀ ਪੜ੍ਹੋ - ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ ਅੱਜ ਕਿੰਨਾ ਸਸਤਾ ਹੋਇਆ ਪੈਟਰੋਲ-ਡੀਜ਼ਲ
ਇਨ੍ਹਾਂ ਵਿਸ਼ਲੇਸ਼ਕਾਂ ਨੇ ਕਿਹਾ ਹੈ ਕਿ HDFC ਬੈਂਕ 25 ਫ਼ੀਸਦੀ ਦੀ ਵਿਕਾਸ ਦਰ ਨਾਲ ਇਸ ਦਿਸ਼ਾ 'ਚ ਵਧਣ ਵਾਲਾ ਮਜ਼ਬੂਤ ਸ਼ੇਅਰ ਹੈ। ਜੇਕਰ RIL ਦਾ ਮੁਨਾਫਾ ਵਾਧਾ 21 ਫ਼ੀਸਦੀ 'ਤੇ ਰਹਿੰਦਾ ਹੈ, ਤਾਂ ਇਹ ਇਸ ਟੀਚੇ ਨੂੰ ਵੀ ਛੂਹ ਸਕਦਾ ਹੈ। ਜਦੋਂ ਕਿ ਬਜਾਜ ਫਾਈਨਾਂਸ ਨੂੰ 1 ਲੱਖ ਕਰੋੜ ਡਾਲਰ ਐੱਮਕੈੱਪ ਨੂੰ ਛੂਹਣ ਲਈ ਅਗਲੇ ਦਹਾਕੇ ਦੌਰਾਨ ਆਪਣੀ 40 ਫ਼ੀਸਦੀ ਦੀ ਪਿਛਲੀ ਵਿਕਾਸ ਦਰ ਨੂੰ ਬਰਕਰਾਰ ਰੱਖਣਾ ਹੋਵੇਗਾ।
ਇਹ ਵੀ ਪੜ੍ਹੋ - ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਨਾਲ ਦੇਸ਼ ਦੀ ਆਰਥਿਕਤਾ ਨੂੰ ਲੱਗਣਗੇ ਖੰਭ, 1 ਲੱਖ ਕਰੋੜ ਦਾ ਹੋਵੇਗਾ ਕਾਰੋਬਾਰ
ਇਸ ਗਲੋਬਲ ਤੌਰ 'ਤੇ 1 ਲੱਖ ਕਰੋੜ ਡਾਲਰ ਐੱਮਕੈਪ ਕਲੱਬ ਵਿਚ ਸਿਰਫ਼ 6 ਕੰਪਨੀਆਂ ਹਨ ਅਤੇ ਇਨ੍ਹਾਂ ਵਿਚੋਂ ਇਕ ਅਮਰੀਕਾ ਵਿਚ ਸੂਚੀਬੱਧ ਹੈ। ਇਸ ਸੂਚੀ ਵਿਚ 2.89 ਲੱਖ ਕਰੋੜ ਡਾਲਰ ਬਾਜ਼ਾਰ ਪੂੰਜੀਕਰਣ ਦੇ ਨਾਲ ਮਾਈਕ੍ਰੋਸਾਫਟ ਸਿਖ਼ਰ 'ਤੇ ਹੈ, ਜਿਸ ਤੋਂ ਬਾਅਦ ਐਪਲ (2.87 ਲੱਖ ਕਰੋੜ ਡਾਲਰ) ਹੈ। ਸਾਊਦੀ ਅਰਾਮਕੋ 2.1 ਲੱਖ ਕਰੋੜ ਡਾਲਰ ਦੇ ਬਾਜ਼ਾਰ ਪੂੰਜੀਕਰਣ ਦੇ ਨਾਲ ਤੀਜੇ ਸਥਾਨ 'ਤੇ ਹੈ।
ਇਹ ਵੀ ਪੜ੍ਹੋ - ਉਡਾਣ ਦੌਰਾਨ ਪਿਆਸੇ ਬੱਚੇ ਨੂੰ ਪਾਣੀ ਨਾ ਦੇਣਾ ਏਅਰਲਾਈਨਜ਼ ਨੂੰ ਪਿਆ ਮਹਿੰਗਾ, ਲੱਗਾ ਵੱਡਾ ਜੁਰਮਾਨਾ
213 ਅਰਬ ਡਾਲਰ ਬਾਜ਼ਾਰ ਪੂੰਜੀਕਰਣ ਦੇ ਨਾਲ RIL ਇਸ ਸਮੇਂ ਭਾਰਤ ਦੀ ਸਭ ਤੋਂ ਕੀਮਤੀ ਕੰਪਨੀ ਹੈ। 2001 ਵਿੱਚ ਭਾਰਤ ਦੀ ਸਭ ਤੋਂ ਕੀਮਤੀ ਕੰਪਨੀ ਦੀ ਮਾਰਕੀਟ ਪੂੰਜੀਕਰਣ 10 ਅਰਬ ਡਾਲਰ ਸੀ। ਤੇਜ਼ੀ ਦੇ ਬਾਜ਼ਾਰ ਵਿਚ ਭਾਰਤ ਨੂੰ 2007 ਵਿੱਚ ਸਿਰਫ਼ ਸੱਤ ਸਾਲਾਂ ਵਿੱਚ ਪਹਿਲੀ 100 ਅਰਬ ਡਾਲਰ ਐਮਕੈਪ ਕੰਪਨੀ ਮਿਲ ਗਈ ਸੀ। ICICI ਸਕਿਓਰਿਟੀਜ਼ ਦਾ ਮੰਨਣਾ ਹੈ ਕਿ ਜਦੋਂ ਕੋਈ ਭਾਰਤੀ ਫਰਮ 1 ਲੱਖ ਕਰੋੜ ਡਾਲਰ mcap ਕਲੱਬ ਵਿੱਚ ਸ਼ਾਮਲ ਹੋਵੇਗੀ, ਉਦੋਂ ਤੱਕ ਘੱਟੋ-ਘੱਟ 30 ਸ਼ੇਅਰ 100 ਅਰਬ ਡਾਲਰ mcap ਸੂਚੀ ਵਿੱਚ ਸ਼ਾਮਲ ਹੋ ਜਾਣਗੇ। ਵਿੱਤੀ ਸਾਲ 2023 ਲਈ ਮੁਨਾਫ਼ਾ-ਜੀਡੀਪੀ ਅਨੁਪਾਤ 4.9 ਫ਼ੀਸਦੀ ਰਿਹਾ।
ਇਹ ਵੀ ਪੜ੍ਹੋ - Air India ਦੀ ਫਲਾਈਟ 'ਚ ਸ਼ਾਕਾਹਾਰੀ ਦੀ ਥਾਂ ਮਿਲਿਆ ਨਾਨ-ਵੈਜ ਖਾਣਾ, ਭੜਕੀ ਔਰਤ ਨੇ ਚੁੱਕਿਆ ਇਹ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8