ਮਹਿੰਗਾਈ ਦਾ ਤਕੜਾ ਝਟਕਾ, ਘਰੇਲੂ ਤੇ ਵਪਾਰਕ ਗੈਸ ਸਿਲੰਡਰ ਦੋਵੇਂ ਹੋਏ ਮਹਿੰਗੇ

05/19/2022 2:11:58 PM

ਨਵੀਂ ਦਿੱਲੀ - ਦੇਸ਼ ਦੇ ਲੋਕਾਂ ਨੂੰ ਮਹਿੰਗਾਈ ਦੇ ਲਗਾਤਾਰ ਝਟਕੇ ਲਗ ਰਹੇ ਹਨ । ਵੀਰਵਾਰ ਨੂੰ ਇੱਕ ਵਾਰ ਫਿਰ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਪੈਟਰੋਲੀਅਮ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 3 ਰੁਪਏ 50 ਪੈਸੇ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵੀ 8 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇੱਕ ਮਹੀਨੇ ਵਿੱਚ ਇਹ ਦੂਜੀ ਵਾਰ ਹੈ ਜਦੋਂ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ।

ਅੱਜ 14 ਕਿਲੋ ਦੇ ਘਰੇਲੂ ਸਿਲੰਡਰ ਦੀ ਕੀਮਤ ਵਿੱਚ 3.50 ਰੁਪਏ ਦਾ ਵਾਧਾ ਹੋਇਆ ਹੈ, ਜਦੋਂ ਕਿ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 8 ਰੁਪਏ ਦਾ ਵਾਧਾ ਹੋਇਆ ਹੈ। ਹੁਣ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਦੇਸ਼ ਭਰ ਵਿੱਚ 1000 ਰੁਪਏ ਨੂੰ ਪਾਰ ਕਰ ਗਈ ਹੈ। ਇੱਕ ਸਾਲ ਵਿੱਚ ਘਰੇਲੂ ਸਿਲੰਡਰ ਦੀ ਕੀਮਤ 800 ਤੋਂ 1000 ਰੁਪਏ ਨੂੰ ਪਾਰ ਕਰ ਗਈ ਹੈ। ਇਸ ਤੋਂ ਪਹਿਲਾਂ 7 ਮਈ ਨੂੰ ਘਰੇਲੂ ਸਿਲੰਡਰ ਦੀ ਕੀਮਤ 'ਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ। 

ਇਹ ਵੀ ਪੜ੍ਹੋ : LIC IPO Listing : 8.11 ਫ਼ੀਸਦੀ ਘਾਟੇ 'ਤੇ ਲਿਸਟ ਹੋਇਆ LIC ਦਾ IPO, ਨਿਵੇਸ਼ਕਾਂ ਨੂੰ ਲੱਗਾ ਝਟਕਾ

ਅੱਜ ਤੋਂ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ

ਦਿੱਲੀ                    1003 ਰੁਪਏ
ਮੁੰਬਈ                   1002.50 ਰੁਪਏ
ਕੋਲਕਾਤਾ               1029 ਰੁਪਏ 
ਚੇਨਈ                   1018.50 ਰੁਪਏ  

ਇਹ ਵੀ ਪੜ੍ਹੋ : ਵਧਦੀ ਮਹਿੰਗਾਈ ਕਾਰਨ ‘ਹੇਜਿੰਗ’ ਲਈ ਵਧ ਸਕਦੀ ਹੈ ਸੋਨੇ ਦੀ ਮੰਗ

19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ

ਦਿੱਲੀ                       2354 ਰੁਪਏ
ਕੋਲਕਾਤਾ                  2454 ਰੁਪਏ 
ਮੁੰਬਈ                      2306 ਰੁਪਏ
ਚੇਨਈ                     2507 ਰੁਪਏ 

ਇਹ ਵੀ ਪੜ੍ਹੋ : ਰੂਸ ’ਚ ਆਪਣਾ ਕਾਰੋਬਾਰ ਵੇਚੇਗੀ McDonald's, ਹਾਲੇ ਕਰਮਚਾਰੀਆਂ ਨੂੰ ਭੁਗਤਾਨ ਜਾਰੀ ਰੱਖੇਗੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


 


Harinder Kaur

Content Editor

Related News